ਜ਼ਖ਼ਮੀ ਕਿਸਾਨ ਦੀ ਭਾਕਿਯੂ ਉਗਰਾਹਾਂ ਨੇ ਕੀਤੀ ਮਦਦ
ਜਖਮੀ ਕਿਸਾਨ ਦੀ ਭਾਰਤੀ ਕਿਸਾਨ ਯੂਨੀਅਨ ਏਕਤਾ
Publish Date: Sun, 10 May 2026 06:08 PM (IST)
Updated Date: Mon, 11 May 2026 04:06 AM (IST)

ਸੁਰੇਸ਼ ਕੁਮਾਰ ਹੈਪੀ, ਪੰਜਾਬੀ ਜਾਗਰਣ, ਮੌੜ ਮੰਡੀ : ਪਿੰਡ ਜਿਉਂਦ ਵਿਚ ਬੈਠੇ ਸ਼ਾਂਤਮਈ ਕਿਸਾਨ ਮਜ਼ਦੂਰਾਂ ਉੱਪਰ ਪੰਜਾਬ ਸਰਕਾਰ ਦੀ ਸ਼ਹਿ ’ਤੇ ਬਠਿੰਡਾ ਜ਼ਿਲ੍ਹੇ ਦੀ ਐੱਸਐੱਸਪੀ ਜੋਤੀ ਯਾਦਵ ਵੱਲੋਂ ਕੀਤਾ ਗਏ ਲਾਠੀਚਾਰਜ ਵਿਚ ਦੋ ਕਿਸਾਨ ਚਰਨਜੀਤ ਸਿੰਘ ਮਾੜੀ ਦੀ ਲੱਤ ਤੋੜ ਦਿੱਤੀ ਸੀ ਤੇ ਪਰਨੀਤ ਸਿੰਘ ਜਿਉਂਦ ਨੂੰ ਗੰਭੀਰ ਜ਼ਖ਼ਮੀ ਕੀਤਾ ਸੀ। ਭਾਕਿਯੂ ਏਕਤਾ ਉਗਰਾਹਾਂ ਬਲਾਕ ਰਾਮਪੁਰਾ ਦੇ ਪਿੰਡ ਜਿਉਂਦ ਵੱਲੋਂ ਕਣਕ (ਲਗਭਗ 50 ਕੁਇੰਟਲ )ਇਕੱਠੀ ਕਰਕੇ ਆਰਥਿਕ ਸਹਾਇਤਾ ਕੀਤੀ ਅਤੇ ਚਰਨਜੀਤ ਸਿੰਘ ਮਾੜੀ ਦੇ ਪਰਿਵਾਰ ਨਾਲ ਵੱਡੀ ਗਿਣਤੀ ਕਿਸਾਨਾਂ ਨੇ ਦੁੱਖ ਸੁੱਖ ਸਾਂਝਾ ਕੀਤਾ। ਸੂਬਾ ਕਮੇਟੀ ਨੇ 41000 ਰੁਪਏ ਤੇ ਜੋਧਪੁਰ ਪਾਖਰ ਕਮੇਟੀ ਨੇ 2500 ਰੁਪਏ ਚਰਨਜੀਤ ਦੇ ਪਰਿਵਾਰ ਨੂੰ ਨਕਦ ਸਹਾਇਤਾ ਕੀਤੀ। ਇਸ ਮੌਕੇ ਜ਼ਿਲ੍ਹਾ (ਬਠਿੰਡਾ) ਦੇ ਜਰਨਲ ਸਕੱਤਰ ਹਰਜਿੰਦਰ ਸਿੰਘ ਬੱਗੀ, ਰਾਮਪੁਰਾ ਬਲਾਕ ਦੇ ਮੀਤ ਪ੍ਰਧਾਨ ਗ਼ੁਲਾਬ ਸਿੰਘ ਜਿਉਂਦ ਨੇ ਪਰਿਵਾਰ ਨੂੰ ਭਰੋਸਾ ਦਿਵਾਇਆ ਕਿ ਭਾਕਿਯੂ ਏਕਤਾ ਉਗਰਾਹਾਂ ਚਰਨਜੀਤ ਸਿੰਘ ਮਾੜੀ ਦੇ ਇਸ ਦੁੱਖ-ਸੁੱਖ ਵਿਚ ਪਰਿਵਾਰ ਨਾਲ ਹਮੇਸ਼ਾ ਡਟ ਕੇ ਖੜ੍ਹੀ ਰਹੇਗੀ। ਕਿਸਾਨ ਆਗੂਆਂ ਨੇ ਕਿਹਾ ਕਿ ਪੰਜਾਬ ਸਰਕਾਰ ਤੇ ਬਠਿੰਡਾ ਜ਼ਿਲ੍ਹੇ ਦਾ ਪ੍ਰਸ਼ਾਸਨ ਜਿਨ੍ਹਾਂ ਚਿਰ ਜਿਉਂਦ ਪਿੰਡ ਦਾ ਜ਼ਮੀਨੀ ਮਸਲਾ ਹੱਲ ਨਹੀਂ ਕਰਦੇ ਉਨ੍ਹਾਂ ਚਿਰ ਇਹ ਸੰਘਰਸ਼ ਲਗਾਤਾਰ ਜਾਰੀ ਰਹੇਗਾ। ਕਿਸਾਨ ਆਗੂਆਂ ਵੱਲੋਂ ਕਿਹਾ ਪੰਜਾਬ ਦੇ ਪਾਣੀਆਂ ਦੀ ਨਜਾਇਜ਼ ਬਰਬਾਦੀ, ਫੈਕਟਰੀਆਂ ਦੇ ਪ੍ਰਦੂਸ਼ਣ ਤੇ ਕਾਰਪੋਰੇਟਾਂ ਦੇ ਕਬਜੇ ਤੋਂ ਰੁਕਵਾਉਣ ਲਈ ਭਵਿੱਖ ’ਚ ਇਸ ਦੇ ਵਿਰੋਧ ਵਜੋਂ ਸੰਘਰਸ਼ ਜਾਰੀ ਰਹੇਗਾ ਤੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਬਲਾਕ ਮੌੜ ਵੱਲੋਂ ਪਿੰਡ ਜਿਉਂਦ ਦਾ ਧੰਨਵਾਦ ਕੀਤਾ। ਅੱਜ ਦੀ ਰੈਲੀ ਨੂੰ ਸੰਬੋਧਨ ਕਰਦਿਆਂ ਜ਼ਿਲ੍ਹਾ ਆਗੂ ਜਸਵੀਰ ਸਿੰਘ ਸੇਮਾ, ਜਗਦੇਵ ਸਿੰਘ ਜੋਗੇਵਾਲਾ, ਮਾਸਟਰ ਨਛੱਤਰ ਸਿੰਘ ਢੱਡੇ, ਬਲਾਕ ਪ੍ਰਧਾਨ ਰਾਜਵਿੰਦਰ ਸਿੰਘ, ਗੁਰਮੇਲ ਸਿੰਘ ਭੂੰਦੜ, ਅਮ੍ਰਿਤ ਸਿੰਘ, ਗੁਰਜੀਤ ਸਿੰਘ ਬੰਗੇਹਰ, ਗੁਰਦੀਪ ਸਿੰਘ ਮਾਈਸਰਖਾਨਾ, ਗੁਰਜੰਟ ਸਿੰਘ, ਬੂਟਾ ਸਿੰਘ ਜੋਧਪੁਰ ਪਾਖਰ,ਬਲਾਕ ਰਾਮਪੁਰਾ ਦੇ ਪਿੰਡ ਜਿਉਂਦ ਦੇ ਜਗਦੀਪ ਸਿੰਘ, ਲੀਲਾ ਸਿੰਘ, ਗੁਰਮੇਲ ਸਿੰਘ ਤੇ ਪਿੰਡ ਮਾੜੀ ਦੇ ਇਕਾਈ ਪ੍ਰਧਾਨ ਭੋਲਾ ਸਿੰਘ ਅਤੇ ਚਰਨਜੀਤ ਸਿੰਘ ਦੇ ਪਰਿਵਾਰ ਵੱਲੋਂ ਪਿੰਡ ਜਿਉਂਦ ਦੀ ਟੀਮ ਦਾ ਧੰਨਵਾਦ ਕੀਤਾ।