ਫੈਕਟਰੀ ’ਚੋਂ ਕਣਕ ਦੇ ਗੱਟੇ ਚੋਰੀ
ਫੈਕਟਰੀ ’ਚੋਂ ਕਣਕ ਦੇ ਗੱਟੇ ਚੋਰੀ
Publish Date: Sun, 10 May 2026 04:59 PM (IST)
Updated Date: Mon, 11 May 2026 04:15 AM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਬਠਿੰਡਾ : ਥਾਣਾ ਸੰਗਤ ਦੀ ਪੁਲਿਸ ਨੇ ਫੈਕਟਰੀ ’ਚੋਂ ਕਣਕ ਦੇ ਗੱਟੇ ਚੋਰੀ ਕਰਨ ਦੇ ਮਾਮਲੇ ’ਚ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਪੁਲਿਸ ਨੂੰ ਦਿੱਤੀ ਸ਼ਿਕਾਇਤ ’ਚ ਰਾਮਾ ਮੰਡੀ ਵਾਸੀ ਈਸ਼ੂ ਸ਼ਰਮਾ ਨੇ ਦੱਸਿਆ ਕਿ ਉਨ੍ਹਾਂ ਦੀ ਬੀਜ ਫੈਕਟਰੀ ਵਿੱਚੋਂ ਅਣਪਛਾਤੇ ਵਿਅਕਤੀ ਵਾਹਨਾਂ ’ਤੇ 225 ਗੱਟੇ ਕਣਕ ਦੇ ਚੋਰੀ ਕਰਕੇ ਲੈ ਗਏ। ਉਨ੍ਹਾਂ ਦੱਸਿਆ ਕਿ ਹਰ ਇਕ ਗੱਟੇ ਵਿੱਚ 50 ਕਿੱਲੋ ਕਣਕ ਭਰੀ ਹੋਈ ਸੀ। ਚੋਰੀ ਹੋਏ ਗੱਟਿਆਂ ਦੀ ਕੁੱਲ ਕੀਮਤ ਕਰੀਬ 2.98 ਲੱਖ ਰੁਪਏ ਬਣਦੀ ਹੈ। ਥਾਣਾ ਸੰਗਤ ਪੁਲਿਸ ਨੇ ਸ਼ਿਕਾਇਤ ਦੇ ਆਧਾਰ ’ਤੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ। ਮਾਮਲੇ ਦੀ ਜਾਂਚ ਸਹਾਇਕ ਥਾਣੇਦਾਰ ਕਰਮਜੀਤ ਸਿੰਘ ਵੱਲੋਂ ਕੀਤੀ ਜਾ ਰਹੀ ਹੈ।