ਆਮ ਲੋਕਾਂ ਦੀ ਆਵਾਜ਼ ਤੋਂ ਡਰ ਰਹੀ ਸਰਕਾਰ : ਚਾਨਣ ਸਿੰਘ
ਆਮ ਲੋਕਾਂ ਦੀ ਆਵਾਜ਼ ਤੋਂ
Publish Date: Sun, 10 May 2026 04:33 PM (IST)
Updated Date: Mon, 11 May 2026 04:01 AM (IST)
ਦਵਿੰਦਰ ਸਿੰਘ ਮਾਨ, ਪੰਜਾਬੀ ਜਾਗਰਣ, ਕੋਟਫੱਤਾ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਕੱਢੀ ਜਾ ਰਹੀ ‘ਸ਼ੁਕਰਾਨਾ ਯਾਤਰਾ’ ਦੌਰਾਨ ਜਿੱਥੇ ਸਰਕਾਰ ਆਪਣੀਆਂ ਉਪਲੱਬਧੀਆਂ ਲੋਕਾਂ ਅੱਗੇ ਰੱਖ ਰਹੀ ਸੀ, ਉੱਥੇ ਹੀ ਦੂਜੇ ਪਾਸੇ ਆਪਣੀਆਂ ਜਾਇਜ਼ ਮੰਗਾਂ ਨੂੰ ਆਏ ਨਰੇਗਾ ਮਜ਼ਦੂਰਾਂ ਤੇ ਕਿਸਾਨਾਂ ਨੂੰ ਪੁਲਿਸ ਵੱਲੋਂ ਥਾਣਿਆਂ ਵਿੱਚ ਨਜ਼ਰਬੰਦ ਰੱਖਿਆ ਗਿਆ। ਕਿਸਾਨ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਚਾਨਣ ਸਿੰਘ ਸਿੱਧੂ ਕੋਟਸ਼ਮੀਰ ਨੇ ਇਸ ਕਾਰਵਾਈ ਦੀ ਨਿਖੇਧੀ ਕਰਦਿਆਂ ਕਿਹਾ ਕਿ ਲੋਕਤੰਤਰ ਵਿਚ ਹਰ ਵਰਗ ਨੂੰ ਆਪਣੀ ਗੱਲ ਸਰਕਾਰ ਤਕ ਪਹੁੰਚਾਉਣ ਦਾ ਪੂਰਾ ਅਧਿਕਾਰ ਹੈ, ਪਰ ਮੰਗ ਪੱਤਰ ਦੇਣ ਜਾਂ ਵਿਰੋਧ ਜਤਾਉਣ ਦੇ ਡਰ ਕਰਕੇ ਲੋਕਾਂ ਨੂੰ ਪਹਿਲਾਂ ਹੀ ਪੁਲਿਸ ਰਾਹੀਂ ਰੋਕਣਾ ਬਹੁਤ ਹੀ ਅਤਿ ਨਿੰਦਣਯੋਗ ਕਦਮ ਹੈ। ਜਿਹੜੇ ਮੁੱਖ ਮੰਤਰੀ ਕਦੇ ਆਪਣੇ ਆਪ ਨੂੰ ਆਮ ਲੋਕਾਂ ਦਾ ਆਗੂ ਦੱਸਦੇ ਹੋਏ ਵੱਡੀ ਸੁਰੱਖਿਆ ਦੀ ਲੋੜ ਨਾ ਹੋਣ ਦੀ ਗੱਲ ਕਰਦੇ ਸਨ, ਅੱਜ ਉਹੀ ਸਰਕਾਰ ਆਮ ਮਜ਼ਦੂਰਾਂ ਅਤੇ ਕਿਸਾਨਾਂ ਦੀ ਆਵਾਜ਼ ਤੋਂ ਡਰੀ ਹੋਈ ਨਜ਼ਰ ਆ ਰਹੀ ਹੈ।