ਕੌਮਾਂਤਰੀ ਮਾਂ ਦਿਵਸ ਤੇ ਪਦਵੀ ਦਿਵਸ ਮਨਾਇਆ
ਅੰਤਰਰਾਸ਼ਟਰੀ ਮਾਂ ਦਿਵਸ ਅਤੇ ਪਦਵੀ ਦਿਵਸ ਮਨਾਇਆ ਗਿਆ
Publish Date: Sat, 09 May 2026 07:47 PM (IST)
Updated Date: Sun, 10 May 2026 04:12 AM (IST)

ਹਰਮੇਲ ਸਾਗਰ, ਪੰਜਾਬੀ ਜਾਗਰਣ, ਭੁੱਚੋ ਮੰਡੀ : ਮਹਿੰਦਰਾ ਪਬਲਿਕ ਸਕੂਲ ਚੱਕ ਫ਼ਤਿਹ ਸਿੰਘ ਵਾਲਾ ਵਿਖੇ ਅੰਤਰਰਾਸ਼ਟਰੀ ਮਾਂ ਦਿਵਸ ਅਤੇ ਪਦਵੀ ਦਿਵਸ ਮਨਾਇਆ ਗਿਆ। ਇਸ ਮੌਕੇ ਵਿਦਆਰਥੀਆਂ ਦੁਆਰਾ ਮਾਂ ਦਿਵਸ ਨੂੰ ਸਮਰਪਿਤ ਕਵਿਤਾਵਾਂ, ਨਾਟਕ, ਡਾਂਸ, ਭਾਸ਼ਣ ਅਤੇ ਹੋਰ ਮੁਕਾਬਲੇ ਕੀਤੇ ਗਏ। ਇਸ ਪ੍ਰੋਗਰਾਮ ’ਚ ਸਾਰੇ ਵਿਿਦਆਰਥੀਆਂ ਨੇ ਵਧ ਚੜ੍ਹ ਕੇ ਹਿੱਸਾ ਲਿਆ। ਸਕੂਲ ਦੇ ਬਹੁਤ ਹੀ ਚੇਅਰਮੈਨ ਨਰਿੰਦਰ ਸਿੰਘ ਭਲੇਰਿਆ ਅਤੇ ਪ੍ਰਿੰਸੀਪਲ ਮੈਡਮ ਰਾਧਾ ਰਾਣੀ ਨੇ ਵਿਦਿਆਰਥੀਆਂ ਨੂੰ ਮਾਂ ਦਿਵਸ ਮਨਾਉਣ ਬਾਰੇ ਵਿਸਥਾਰ ਪੂਰਵਕ ਵਿਆਖਿਆ ਕੀਤੀ। ਮਾਂ ਦਿਵਸ ਹਰ ਇੱਕ ਦੀ ਜ਼ਿੰਦਗੀ ਦਾ ਹਿੱਸਾ ਹੈ। ਇਸ ਦਿਨ ਨੂੰ ਮਨਾਉਣ ਦਾ ਮਕਸਦ ਮਾਵਾਂ ਪ੍ਰਤੀ ਸਤਿਕਾਰ ਅਤੇ ਧੰਨਵਾਦ ਪ੍ਰਗਟ ਕਰਨਾ ਹੈ। ਇਸ ਮੌਕੇ ਪਦਵੀ ਸਮਾਗਮ ਕਰਵਾਇਆ ਗਿਆ,ਜਿਸ ਵਿੱਚ ਨਵੇ ਵਿਦਿਆਰਥੀਆਂ ਦੀ ਸੈਨੇਟ (ਸਭਾ) ਚੁਣੀ ਗਈ। ਸਕੂਲ ਵੱਲੋਂ ਵਿਦਿਆਰਥੀਆਂ ਨੂੰ ਸਕੂਲ ਪ੍ਰਤੀ ਜਿੰਮੇਵਾਰੀਆਂ ਸੌਪੀਆਂ ਗਈਆਂ। ਵਿਦਿਆਰਥੀਆਂ ਨੇ ਇਸ ਵਿੱਚ ਮਾਰਚ ਪਾਸਟ, ਬੈਜ ਤੇ ਸ਼ੈਸ ਲਗਾਉਣ ਦੀ ਰਸਮ ਨਿਭਾਈ। ਸਕੂਲ ਦੇ ਚੇਅਰਮੈਨ ਅਤੇ ਪ੍ਰਿੰਸੀਪਲ ਨੇ ਵਿਦਿਆਰਥੀ ਨੂੰ ਇਮਾਨਦਾਰੀ ਨਾਲ ਆਪਣੀਆਂ ਜਿੰਮੇਵਾਰੀਆਂ ਨਿਭਾਉਣ ਲਈ ਪ੍ਰੇਰਿਤ ਕੀਤਾ। ਗੁਰਸ਼ਾਨ ਸਿੰਘ ਹਾਊਸ ਕੈਪਟਨ, ਹਰਸ਼ਦੀਪ ਕੌਰ ਹਾਊਸ ਕੈਪਟਨ, ਪ੍ਰਿਤਪਾਲ ਸਿੰਘ ਹਾਊਸ ਵਾਈਸ ਕੈਪਟਨ, ਰਵਨੀਤ ਕੌਰ ਹਾਊਸ ਵਾਈਸ ਕੈਪਟਨ, ਅਵਨੂਰ ਸਿੰਘ ਹਾਊਸ ਕੈਪਟਨ, ਅਵਨੀਤ ਕੌਰ ਹਾਊਸ ਕੈਪਟਨ, ਗੁਰਮਨ ਸਿੰਘ ਹਾਊਸ ਵਾਈਸ ਕੈਪਟਨ, ਗੁਰਨੂਰ ਕੌਰ ਹਾਊਸ ਵਾਈਸ ਕੈਪਟਨ, ਅਭੀਜੋਤ ਸਿੰਘ ਹਾਊਸ ਕੈਪਟਨ, ਤਮੰਨਾ ਗਰਗ ਹਾਊਸ ਕੈਪਟਨ, ਕੁਲਦੀਪ ਸਿੰਘ ਹਾਊਸ ਵਾਈਸ ਕੈਪਟਨ , ਰਸ਼ਪ੍ਰੀਤ ਕੌਰ ਹਾਊਸ ਵਾਈਸ ਕੈਪਟਨ, ਅਭਿਜੋਤ ਸਿੰਘ ਹਾਊਸ ਕੈਪਟਨ, ਇਸ਼ਮਨ ਕੌਰ ਹਾਊਸ ਕੈਪਟਨ, ਅਭੀਜੋਤ ਸਿੰਘ ਹਾਊਸ ਵਾਈਸ ਕੈਪਟਨ, ਸੁਖਮਨੀ ਕੌਰ ਹਾਊਸ ਵਾਈਸ ਕੈਪਟਨ ਸਪੋਰਟਸ ਦੇ ਵਿੱਚ ਗੁਰਲਾਲ ਸਿੰਘ ਸਪੋਰਟਸ ਕੈਪਟਨ, ਅਰਸ਼ਵੀਰ ਕੌਰ ਸਪੋਰਟਸ ਕੈਪਟਨ, ਮਨਤਾਜ ਸਿੰਘ ਤੇ ਗੁਰਕਮਲ ਸਿੰਘ ਵਾਈਸ ਕੈਪਟਨ ਸਪੋਰਟਸ ਬਣਾਇਆ।