ਬਠਿੰਡਾ ਤੋਂ ਬੁਰਜ ਮਹਿਮਾ ਸਰਕਾਰੀ ਮਿੰਨੀ ਬੱਸ ਸੇਵਾ ਸ਼ੁਰੂ
ਬਠਿੰਡਾ ਤੋਂ ਬੁਰਜ ਮਹਿਮਾ ਸਰਕਾਰੀ ਮਿੰਨੀ ਬੱਸ ਸਰਵਿਸ ਸ਼ੁਰੂ
Publish Date: Sat, 09 May 2026 06:06 PM (IST)
Updated Date: Sun, 10 May 2026 04:07 AM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਗੋਨਿਆਣਾ : ਇਲਾਕੇ ਦੀਆਂ ਸਵਾਰੀਆਂ ਦੀ ਮੰਗ ਨੂੰ ਦੇਖਦਿਆਂ ਹੋਇਆਂ ਪਿੰਡ ਦੀ ਸਰਪੰਚ ਬੀਬੀ ਸੁਖਪਾਲ ਕੌਰ ਬੁਰਜ ਮਹਿਮਾ ਅਤੇ ਸਮੂਹ ਪੰਚਾਇਤ ਮੈਬਰ, ਗੁਰਚਰਨ ਸਿੰਘ ਮੋੜ ਆਪ ਆਗੂ ਦੇ ਯਤਨਾਂ ਸਦਕਾ ਪੰਜਾਬ ਸਰਕਾਰ ਵੱਲੋਂ ਬਠਿੰਡਾ -ਬੁਰਜ ਮਹਿਮਾ ਵਾਇਆ ਦਿਉਣ, ਬੁਲਾਡੇ ਵਾਲਾ ਦੇ ਲਈ ਸਰਕਾਰੀ ਮਿੰਨੀ ਬਸ ਸਰਵਿਸ ਦੀ ਸ਼ੁਰੂਆਤ ਕੀਤੀ ਗਈ। ਉਕਤ ਆਗੂਆਂ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਬਸ ਸਰਵਿਸ ਘੱਟ ਹੋਣ ਕਰਕੇ ਪਿੰਡ ਵਾਸੀਆਂ ਨੂੰ ਬਠਿੰਡਾ ਆਉਣ ਜਾਣ ਲਈ ਬਹੁਤ ਜਿਆਦਾ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਸੀ, ਉਕਤ ਬੱਸ ਦੇ ਚੱਲਣ ਨਾਲ ਪਿੰਡ ਵਾਸੀਆਂ ਨੂੰ ਬਹੁਤ ਲਾਭ ਹੋਵੇਗਾ। ਉਨ੍ਹਾਂ ਕਿਹਾ ਬਾਹਰਲੇ ਬੱਸ ਅੱਡੇ ਤੋਂ ਲੰਘਣ ਵਾਲੀਆਂ ਬੱਸਾਂ ਵਿਚ ਜਿਆਦਾ ਭੀੜ ਹੋਣ ਕਰਕੇ ਪਿੰਡ ਦੀਆਂ ਸਵਾਰੀਆਂ ਬੱਸ ਅੱਡੇ ਤੇ ਖੜੀਆਂ ਹੀ ਰਹਿ ਜਾਂਦੀਆਂ ਸਨ । ਉਕਤ ਆਗੂਆਂ ਨੇ ਸਰਕਾਰ ਤੋਂ ਇਕ ਹੋਰ ਮੰਗ ਕੀਤੀ ਹੈ ਕਿ ਬਲਾਡੇ ਵਾਲਾ –ਬੁਰਜ ਮਹਿਮਾ–ਗੋਨਿਆਣਾ ਮੰਡੀ ਨਵੀ ਬੱਸ ਸਰਵਿਸ ਪਿਛਲੇ ਕਈ ਸਾਲਾਂ ਤੋਂ ਬੰਦ ਪਈ ਹੈ, ਇਸ ਨੂੰ ਜਲਦੀ ਚਲਾਇਆ ਜਾਵੇ ਤਾਂ ਜੋ ਪਿੰਡ ਵਾਸੀਆਂ ਨੂੰ ਗੋਨਿਆਣਾ ਆਪਣੇ ਕੰਮਾਂ ਲਈ ਜਾਣਾ ਸੌਖਾ ਹੋ ਜਾਵੇ। ਇਸ ਮੌਕੇ ਮੇਵਾ ਸਿੰਘ ਬਲਾਕ ਸੰਮਤੀ ਮੈਂਬਰ, ਗੁਰਜੰਟ ਸਿੰਘ ਪ੍ਰਧਾਨ ਕਿਸਾਨ ਯੂਨੀਅਨ, ਗੁਰਚਰਨ ਸਿੰਘ ਪ੍ਰਧਾਨ ਗੁਰਦੁਆਰਾ ਕਮੇਟੀ, ਗੋਰਾ ਮੋੜ, ਤਰਸੇਮ ਸਿੰਘ ਸਾਬਕਾ ਸਰਪੰਚ, ਭੋਲਾ ਸਿੰਘ ਆਦਿ ਹਾਜਰ ਸਨ।