ਮਾਤਾ ਸਾਹਿਬ ਕੌਰ ਕਾਲਜ ’ਚ ਵਿਦਿਆਰਥਣਾਂ ਨੂੰ ਦਿੱਤੀ ਵਿਦਾਇਗੀ ਪਾਰਟੀ
ਮਾਤਾ ਸਾਹਿਬ ਕੌਰ ਗਰਲਜ ਕਾਲਜ ਵਿਖੇ ਬੀਏ ਦੀਆਂ
Publish Date: Sat, 09 May 2026 05:38 PM (IST)
Updated Date: Sun, 10 May 2026 04:06 AM (IST)

ਖੁਸ਼ਦੀਪ ਸਿੰਘ ਗਿੱਲ, ਪੰਜਾਬੀ ਜਾਗਰਣ, ਤਲਵੰਡੀ ਸਾਬੋ ਮਾਤਾ ਸਾਹਿਬ ਕੌਰ ਗਰਲਜ਼ ਕਾਲਜ ਤਲਵੰਡੀ ਸਾਬੋ ਵਿਖੇ ਬੀਏ ਫਾਈਨਲ ਈਅਰ ਦੀਆਂ ਵਿਦਿਆਰਥਣਾਂ ਨੂੰ ਵਿਦਾਇਗੀ ਪਾਰਟੀ ਦਿੱਤੀ ਗਈ। ਇਸ ਮੌਕੇ ਕਾਲਜ ਪ੍ਰਿੰਸੀਪਲ ਡਾ. ਨਰਿੰਦਰ ਸਿੰਘ ਨੇ ਵਿਦਿਆਰਥਣਾਂ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਨੂੰ ਜੀਵਨ ਵਿਚ ਉੱਚੇ ਟੀਚੇ ਨਿਰਧਾਰਤ ਕਰਕੇ ਮਿਹਨਤ ਤੇ ਲਗਨ ਨਾਲ ਅੱਗੇ ਵੱਧਣ ਲਈ ਪ੍ਰੇਰਿਤ ਕੀਤਾ। ਉਨ੍ਹਾਂ ਕਿਹਾ ਕਿ ਸਿੱਖਿਆ ਹੀ ਜੀਵਨ ਵਿਚ ਸਫਲਤਾ ਦੀ ਕੁੰਜੀ ਹੈ ਅਤੇ ਵਿਦਿਆਰਥਣਾਂ ਆਪਣੇ ਮਾਪਿਆਂ, ਕਾਲਜ ਅਤੇ ਸਮਾਜ ਦਾ ਨਾਮ ਰੌਸ਼ਨ ਕਰਨ। ਡਾ. ਨਰਿੰਦਰ ਸਿੰਘ ਨੇ ਸਮੂਹ ਵਿਦਿਆਰਥਣਾਂ ਨੂੰ ਉੱਜਵਲ ਭਵਿੱਖ ਲਈ ਸ਼ੁਭਕਾਮਨਾਵਾਂ ਵੀ ਦਿੱਤੀਆਂ। ਵਿਦਾਇਗੀ ਸਮਾਰੋਹ ਦੌਰਾਨ ਵਿਦਿਆਰਥਣਾਂ ਵੱਲੋਂ ਗੀਤ, ਗਿੱਧਾ ਅਤੇ ਹੋਰ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕਰਕੇ ਸਮਾਗਮ ਨੂੰ ਯਾਦਗਾਰ ਬਣਾਇਆ ਗਿਆ। ਇਸ ਮੌਕੇ ਵੱਖ-ਵੱਖ ਖ਼ਿਤਾਬ ਵੀ ਪ੍ਰਦਾਨ ਕੀਤੇ। ਮਿਸ ਫੇਅਰਵੈੱਲ ਦਾ ਖਿਤਾਬ ਹਰਮਨਪ੍ਰੀਤ ਕੌਰ (ਬੀਕਾਮ ਭਾਗ ਤੀਜਾ), “ਮਿਸ ਐਲੀਗੈਂਟ” ਦਾ ਖਿਤਾਬ ਕਮਲਦੀਪ ਕੌਰ (ਬੀਏ ਭਾਗ ਤੀਜਾ), ਮਿਸ ਬਿਊਟੀਫੁਲ ਦਾ ਖਿਤਾਬ ਮਹਿਕਜੋਤ ਕੌਰ (ਬੀਏ ਭਾਗ ਤੀਜਾ), ਮਿਸ ਕਾਨਫੀਡੈਂਸ ਦਾ ਖਿਤਾਬ ਪ੍ਰੀਆ ਕੌਰ (ਬੀਏ ਭਾਗ ਤੀਜਾ) ਅਤੇ ਮਿਸ ਚਾਰਮਿੰਗ ਦਾ ਖਿਤਾਬ ਅਰਸ਼ਦੀਪ ਕੌਰ (ਐਮਏ ਭਾਗ ਦੂਜਾ) ਨੂੰ ਦਿੱਤਾ ਗਿਆ। ਇਸ ਮੌਕੇ ਈਸੀਏ ਇੰਚਾਰਜ ਪ੍ਰੋ. ਸਿਮਰਜੀਤ ਕੌਰ ਨੇ ਵਿਦਿਆਰਥਣਾਂ ਨੂੰ ਜੀਵਨ ਵਿਚ ਸਫਲਤਾ ਹਾਸਲ ਕਰਨ ਲਈ ਪ੍ਰੇਰਿਤ ਕਰਦਿਆਂ ਉਨ੍ਹਾਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ। ਇਸ ਮੌਕੇ ਪ੍ਰੋ. ਰਾਜਨਦੀਪ ਕੌਰ, ਡਾ. ਇੰਦਰਪ੍ਰੀਤ ਕੌਰ, ਪ੍ਰੋ. ਬਿਪਨ ਉਪਲ, ਡਾ. ਅਮਨਪਾਲ ਕੌਰ ਅਤੇ ਸਮੂਹ ਸਟਾਫ ਮੈਂਬਰ ਹਾਜ਼ਰ ਸਨ।