ਮਾਤਾ ਸੁਖਦੇਵ ਕੌਰ ਨੂੰ ਸ਼ਰਧਾਂਜਲੀ ਭੇਟ
ਮਾਤਾ ਸੁਖਦੇਵ ਕੌਰ ਨੂੰ ਭੇਂਟ ਕੀਤੀ ਸ਼ਰਧਾਂਜਲੀ
Publish Date: Fri, 08 May 2026 05:16 PM (IST)
Updated Date: Sat, 09 May 2026 04:06 AM (IST)
ਮਨਪ੍ਰੀਤ ਸਿੰਘ ਗਿੱਲ, ਪੰਜਾਬੀ ਜਾਗਰਣ, ਰਾਮਪੁਰਾ ਫੂਲ : ਸਨਅਤਕਾਰ, ਸਮਾਜ-ਸੇਵੀ ਅਤੇ ਰਾਜਨੀਤਿਕ ਆਗੂ ਮਨਜੀਤ ਸਿੰਘ ਸਿੱਧੂ ਉਰਫ਼ ਬਿੱਟੀ ਸੇਲਬਰਾਹੀਆ ਤੇ ਅਮਰੀਕਾ ਦੇ ਫਲੋਰਿਡਾ ’ਚ ਸਫਲ ਕਾਰੋਬਾਰੀ ਬਲਜੀਤ ਸਿੰਘ ਸਿੱਧੂ ਉਰਫ਼ ਡਿੰਪੀ ਦੀ ਮਾਤਾ ਸਵ. ਸੁਖਦੇਵ ਕੌਰ ਸਿੱਧੂ ਦੀ ਅੰਤਿਮ ਅਰਦਾਸ ਵੀਰਵਾਰ ਨੂੰ ਗੁਰਦੁਆਰਾ ਪਾਤਸ਼ਾਹੀ ਛੇਵੀਂ ਭਾਈ ਬਹਿਲੋ, ਪਿੰਡ ਸੇਲਬਰਾਹ ਵਿਖੇ ਸ਼ਰਧਾ ਤੇ ਸਤਿਕਾਰ ਨਾਲ ਹੋਈ। ਅੰਤਿਮ ਅਰਦਾਸ ਸਮਾਗਮ ’ਚ ਰਾਜਨੀਤਿਕ ਆਗੂਆਂ, ਪ੍ਰਸ਼ਾਸਨਿਕ ਅਧਿਕਾਰੀਆਂ, ਸਨਅਤੀ ਤੇ ਵਪਾਰਕ ਜਗਤ ਨਾਲ ਜੁੜੀਆਂ ਸ਼ਖ਼ਸੀਅਤਾਂ, ਕਿਸਾਨ ਸੰਗਠਨਾਂ, ਸਮਾਜਿਕ ਤੇ ਧਾਰਮਿਕ ਸੰਸਥਾਵਾਂ ਦੇ ਅਹੁਦੇਦਾਰਾਂ ਤੇ ਇਲਾਕੇ ਦੇ ਵੱਡੀ ਗਿਣਤੀ ’ਚ ਲੋਕਾਂ ਨੇ ਸ਼ਿਰਕਤ ਕਰ ਕੇ ਮਾਤਾ ਸੁਖਦੇਵ ਕੌਰ ਨੂੰ ਸ਼ਰਧਾਂਜਲੀ ਭੇਟ। ਇਸ ਮੌਕੇ ਸ੍ਰੀ ਪਾਠ ਸਾਹਿਬ ਦੇ ਭੋਗ ਉਪਰੰਤ ਕੀਰਤਨੀ ਜੱਥਿਆਂ ਵੱਲੋਂ ਰਸਭਿੰਨਾ ਸ਼ਬਦ ਕੀਰਤਨ ਕੀਤਾ। ਸਹਾਰਾ ਸਮਾਜ-ਸੇਵਾ ਤੇ ਸਮੂਹ ਕਾਂਵੜ ਸੰਘ ਐਮਰਜੈਂਸੀ ਬਲੱਡ ਸੇਵਾ ਵੱਲੋਂ ਸਾਂਝੇ ਤੌਰ ’ਤੇ ਖੂਨਦਾਨ ਕੈਂਪ ਲਾਇਆ ਗਿਆ, ਜਿਸ ਵਿਚ 41 ਲੋਕਾਂ ਨੇ ਖੂਨਦਾਨ ਕੀਤਾ। ਗ੍ਰੀਨ ਮਿਸ਼ਨ ਵੈਲਫੇਅਰ ਸੁਸਾਇਟੀ ਵੱਲੋਂ ਮਾਤਾ ਸੁਖਦੇਵ ਕੌਰ ਦੀ ਯਾਦ ਵਿਚ “ਬੂਟਿਆਂ ਦਾ ਲੰਗਰ” ਲਾ ਕੇ ਵੱਖ-ਵੱਖ ਕਿਸਮਾਂ ਦੇ ਸੈਂਕੜੇ ਬੂਟੇ ਵੰਡੇ ਗਏ।
ਇਸ ਦੌਰਾਨ ਮਾਤਾ ਦੀ ਅੰਤਿਮ ਅਰਦਾਸ ਮੌਕੇ ਮਨਜੀਤ ਸਿੰਘ ਬਿੱਟੀ ਭਾਵੁਕ ਨਜ਼ਰ ਆਏ। ਪਰਿਵਾਰ ਨਾਲ ਦੁੱਖ ਸਾਂਝਾ ਕਰਨ ਪਹੁੰਚੇ ਲੋਕਾਂ ਦਾ ਧੰਨਵਾਦ ਕਰਦੇ ਸਮੇਂ ਉਹਨਾਂ ਦਾ ਗਲਾ ਭਰ ਆਇਆ, ਜਿਸ ਨਾਲ ਮੌਕੇ ’ਤੇ ਮੌਜੂਦ ਕਈ ਲੋਕਾਂ ਦੀਆਂ ਅੱਖਾਂ ਨਮ ਹੋ ਗਈਆਂ। ਇਸ ਵੇਲੇ ਉਨ੍ਹਾਂ ਦੇ ਛੋਟੇ ਭਰਾ ਬਲਜੀਤ ਸਿੰਘ ਡਿੰਪੀ ਨੇ ਉਨ੍ਹਾਂ ਨੂੰ ਗਲੇ ਲਗਾ ਕੇ ਹੌਸਲਾ ਦਿੱਤਾ।