ਪੈਲੀਏਟਿਵ ਕੇਅਰ ਸਬੰਧੀ ਪੰਜ ਰੋਜ਼ਾ ਟ੍ਰੇਨਿੰਗ ਸ਼ੁਰੂ
ਪੈਲੀਏਟਿਵ ਕੇਅਰ ਸਬੰਧੀ ਪੰਜ ਰੋਜ਼ਾ ਟ੍ਰੇਨਿੰਗ ਸ਼ੁਰੂ
Publish Date: Thu, 07 May 2026 04:19 PM (IST)
Updated Date: Thu, 07 May 2026 04:20 PM (IST)
ਪੰਜਾਬੀ ਜਾਗਰਣ ਰਿਪੋਰਟਰ, ਬਠਿੰਡਾ : ਸਿਵਲ ਸਰਜਨ ਦਫ਼ਤਰ ਬਠਿੰਡਾ ਵਿਖੇ ਪੈਲੀਏਟਿਵ ਕੇਅਰ ਸਬੰਧੀ ਦੂਜੇ ਪੜਾਅ ਦੀ ਪੰਜ ਰੋਜ਼ਾ ਟ੍ਰੇਨਿੰਗ ਕਰਵਾਈ ਜਾ ਰਹੀ ਹੈ। ਇਹ ਟ੍ਰੇਨਿੰਗ ਕੈਨਸਪੋਰਟ ਦੇ ਮਾਹਰ ਡਾ. ਰਵਿੰਦਰ ਮੋਹਨ ਅਤੇ ਕੌਂਸਲਰ ਪਾਲਿਕਾ ਵੱਲੋਂ ਦਿੱਤੀ ਜਾ ਰਹੀ ਹੈ। ਡਾ. ਤਪਿੰਦਰਜੋਤ ਨੇ ਦੱਸਿਆ ਕਿ ਪੈਲੀਏਟਿਵ ਕੇਅਰ ਗੰਭੀਰ ਅਤੇ ਲੰਬੇ ਸਮੇਂ ਦੀਆਂ ਬਿਮਾਰੀਆਂ ਨਾਲ ਪੀੜਤ ਮਰੀਜ਼ਾਂ ਲਈ ਬਹੁਤ ਲਾਭਕਾਰੀ ਹੈ। ਟ੍ਰੇਨਿੰਗ ਦੌਰਾਨ ਡਾਕਟਰਾਂ ਅਤੇ ਸਿਹਤ ਕਰਮਚਾਰੀਆਂ ਨੂੰ ਦਰਦ ਪ੍ਰਬੰਧਨ, ਮਰੀਜ਼ਾਂ ਦੀ ਸੰਭਾਲ ਅਤੇ ਮਾਨਸਿਕ ਸਹਾਇਤਾ ਬਾਰੇ ਜਾਣਕਾਰੀ ਦਿੱਤੀ ਜਾ ਰਹੀ ਹੈ।