ਆਕਸਫੋਰਡ ਦੇ ਬੱਚਿਆਂ ਨੇ ਰਵਿੰਦਰ ਨਾਥ ਟੈਗੋਰ ਦੇ ਜੀਵਨ ’ਤੇ ਚਰਚਾ ਕੀਤੀ

ਵੀਰਪਾਲ ਭਗਤਾ, ਪੰਜਾਬੀ ਜਾਗਰਣ, ਭਗਤਾ ਭਾਈਕਾ-
ਰਵਿੰਦਰ ਨਾਥ ਟੈਗੋਰ ਦਾ ਜੀਵਨ ਸਾਨੂੰ ਸਿਖਾਉਂਦਾ ਹੈ ਕਿ ਮਨੁੱਖਤਾ, ਆਜ਼ਾਦੀ ਅਤੇ ਸਿੱਖਿਆ ਸਭ ਤੋਂ ਅਹਿਮ ਹਨ। ਉਨ੍ਹਾਂ ਦੇ ਵਿਚਾਰ ਅੱਜ ਵੀ ਸਮਾਜ ਨੂੰ ਪ੍ਰੇਰਣਾ ਦਿੰਦੇ ਹਨ ਅਤੇ ਸੱਚੇ ਜੀਵਨ ਵੱਲ ਰਾਹ ਦਿਖਾਉਂਦੇ ਹਨ। ਰਵਿੰਦਰ ਨਾਥ ਟੈਗੋਰ ਦੇ ਜੀਵਨ ਸਬੰਧੀ ਇਲਾਕੇ ਦੇ ਨਾਮਵਰ ਦਾ ਆਕਸਫੋਰਡ ਸਕੂਲ ਆਫ ਐਜੂਕੇਸ਼ਨ ਭਗਤਾ ਭਾਈ ਦੇ ਹੋਣਹਾਰ ਵਿਦਿਆਰਥੀਆਂ ਵੱਲੋਂ ਵਿਚਾਰ ਚਰਚਾ ਕੀਤੀ ਗਈ।
-ਬਾਕਸ-
-ਰਵਿੰਦਰ ਨਾਥ ਟੈਗੋਰ-ਭਾਰਤੀ ਸਾਹਿਤ ਦਾ ਚਮਕਦਾ ਸਿਤਾਰਾ
ਮਨਿੰਦਰ ਸਿੰਘ ਪਿੰਡ ਮਲੂਕਾ ਕਲਾਸ 11ਵੀਂ ਦਾ ਕਹਿਣਾ ਹੈ ਕਿ ਦੁਨੀਆਂ ਦੇ ਮਹਾਨ ਕਵੀਆਂ ਵਿੱਚੋਂ ਇਕ ਕਵੀ ਜਿੰਨ੍ਹਾਂ ਦਾ ਨਾਮ ਰਵਿੰਦਰ ਨਾਥ ਟੈਗੋਰ ਹੈ। ਰਵਿੰਦਰ ਨਾਥ ਟੈਗੋਰ ਜੀ ਦਾ ਜਨਮ 7 ਮਈ 1861 ਈਸਵੀ ਨੂੰ ਪਿਤਾ ਮਹਾਰਿਸ਼ੀ ਦਾਬੇਂਦਰ ਨਾਥ ਠਾਕੁਰ ਜੀ ਦੇ ਘਰ ਮਾਤਾ ਸ਼ਾਰਦਾ ਦੇਵੀ ਜੀਦੀ ਕੁੱਖੋਂ ਹੋਇਆ। ਰਵਿੰਦਰ ਨਾਥ ਟੈਗੋਰ ਜੀ ਦਾ ਜਨਮ ਅਸਥਾਨ ਬੰਗਾਲ ਦੇ ਇਕ ਨਗਰ ਠਾਕਰਬਾੜੀ ਵਿਚ ਹੋਇਆ। ਰਵਿੰਦਰ ਨਾਥ ਟੈਗੋਰ ਜੀ ਮੁੱਢ ਤੋਂ ਹੀ ਪ੍ਰਤਿਭਾਸ਼ਾਲੀ ਸ਼ਕਤੀ ਦੇ ਸੁਆਮੀ ਸਨ। ਰਵਿੰਦਰ ਨਾਥ ਟੈਗੋਰ ਨੇ ਮੁੱਢਲੀ ਸਿੱਖਿਆ ਆਪਣੇ ਘਰ ਵਿੱਚੋਂ ਹੀ ਪ੍ਰਾਪਤ ਕੀਤੀ। ਆਪ ਨੇ ਅੱਠ ਸਾਲਾਂ ਦੀ ਉਮਰ ਵਿਚ ਕਿਰਪਤਾ ਲਿਖਣੀ ਸ਼ੁਰੂ ਕਰ ਦਿੱਤੀ। ਰਵਿੰਦਰ ਨਾਥ ਟੈਗੋਰ ਨੇ ਇਕ ਨਿੱਜੀ ਅਧਿਆਪਕ ਦੀ ਸਹਾਇਤਾ ਨਾਲ ਅੰਗਰੇਜ਼ੀ ਦੇ ਇਕ ਮਹਾਨ ਨਾਟਕ “ਆ ਸ਼ੈਕਸਪੀਅਰ” ਦੀ ਮਹਾਨ ਰਚਨਾ ਮੈਕਬੈਥ ਦਾ ਵੀ ਅਨੁਵਾਦ ਕੀਤਾ।
-ਬਾਕਸ-
-ਰਵਿੰਦਰ ਨਾਥ ਟੈਗੋਰ ਭਾਵਨਾਵਾਂ ਦਾ ਕਵੀ
ਰਾਜਵੀਰ ਕੌਰ ਪਿੰਡ ਲੰਬਵਾਲੀ ਕਲਾਸ 12ਵੀਂ ਨੇ ਕਿਹਾ ਕਿ ਰਵਿੰਦਰਨਾਥ ਟੈਗੋਰ ਨੇ ਗੁਰਬਾਣੀ ਤੇ ਸਿੱਖ ਸ਼ਹਾਦਤ ਰਾਹੀ ਪੰਜਾਬ ਨੂੰ ਜਾਣਿਆ ਸੀ। ਉਸਨੇ ਗੁਰਬਾਣੀ ਦੇ ਕਈ ਸ਼ਬਦਾਂ ਦਾ ਬੰਗਾਲੀ ਭਾਸ਼ਾ ਵਿਚ ਅਨੁਵਾਦ ਕੀਤਾ ਸੀ। ਗੁਰੂ ਸਾਹਿਬਾਨ ਦੇ ਜੀਵਨ ਅਤੇ ਸਿੱਖ ਸ਼ਹੀਦਾਂ ਨੂੰ ਆਪਣੇ ਸਾਹਿਤ ਦਾ ਵਿਸ਼ਾ ਬਣਾਇਆ ਸੀ। ਨਨਕਾਣਾ ਸਾਹਿਬ ਤੇ ਜੈਤੋ ਦੇ ਅਕਾਲੀ ਮੋਰਚਿਆਂ ਦੌਰਾਨ ਸਿੰਘਾਂ ਨੇ ਸ਼ਾਂਤ ਸ਼ਹਾਦਤੀ ਬਾਰੇ ਲਿਖਿਆ। ਟੈਗੋਰ ਦੀ ਪ੍ਰੇਮ ਪ੍ਰੇਰਣਾ ਨੇ ਗੀਤਾ ਲਈ ਦਿਵਾਨੇ ਹੋਏ ਦਵਿੰਤਰ ਸਤਿਆਰਥੀ ਨੂੰ ਜੋਸ਼ ਬਖਸ਼ਿਆ ਸੀ। ਸਤਿਆਰਥੀ ਨੇ ਇਸ ਪ੍ਰੇਰਣਾ ਵਸ ਲੋਕ ਗੀਤ ਦਾ ਸੂਤਰ ਸਾਰੇ ਭਾਰਤ ਅੰਦਰ ਇਕਸਾਰ ਪਰੋਇਆ ਸੀ। ਅੰਗਰੇਜ਼ਾਂ ਦੇ ਖਿਲਾਫ਼ ਸੰਘਰਸ਼ ਵੇਲੇਟੈਗੋਰ ਦੇ ਲੋਕ ਗੀਤਾਂ ਨੇ ਹੁਲਾਰਾ ਦਿੱਤਾ ਸੀ। ਗੁਰੂਦੇਵ ਰਵਿੰਦਰਨਾਥ ਉੱਚੇ-ਲੰਮੇ, ਮੂੰਹ-ਚਿੱਤ ਲੱਗਦੇ, ਕਰੜੀ ਕਾਠੀ ਵਾਲੇ ਇਨਸਾਨ ਸਨ। ਉਨ੍ਹਾਂ ਦੇ ਕੂਲੇ ਤੇ ਚਮਕੀਲੇ ਨੈਣ ਅਤੇ ਉਨ੍ਹਾਂ ਦੀ ਗੰਭੀਰ ਤੇ ਰਸੀਲੀ ਅਵਾਜ਼ ਸੀ।
-ਰਵਿੰਦਰ ਨਾਥ ਟੈਗੋਰ ਇਕ ਪ੍ਰਤਿਭਾਸ਼ਾਲੀ ਲੇਖਕ
ਪ੍ਰਭਸ਼ਰਨ ਸਿੰਘ ਪਿੰਡ ਕਲਿਆਣ ਸੁੱਖਾ ਕਲਾਸ 11ਵੀਂ ਦਾ ਕਹਿਣਾ ਹੈ ਕਿ ਭਾਰਤ ਇਕ ਪ੍ਰਤਿਭਾਸ਼ਾਲੀ ਦੇਸ਼ ਹੈ। ਭਾਰਤ ਵਿਚ ਬਹੁਤ ਸਾਰੇ ਪ੍ਰਤਿਭਾਸ਼ਾਲੀ ਮਹਾਨ ਪੁਰਖਾਂ ਨੇ ਜਨਮ ਲਿਆ, ਉਨ੍ਹਾਂ ਵਿੱਚੋਂ ਇਕ ਮਹਾਨ ਪੁਰਖ ਹਨ ਰਵਿੰਦਰ ਨਾਥ ਟੈਗੋਰ। ਇਹ ਬੰਗਾਲੀ ਉਪ ਮਹਾਂਦੀਪ ਦੇ ਇੱਕੋ ਇਕ ਸ਼ਾਇਰ ਹਨ, ਜਿੰਨ੍ਹਾਂ ਨੂੰ ਨੋਬਲ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਹੈ। ਇਨ੍ਹਾਂ ਦੀ ਇਸ ਸਫ਼ਲਤਾ ਦਾ ਕਾਰਨ ਹੈ ‘ਗੀਤਾਜ਼ਲੀ’ ਜੋ ਉਨ੍ਹਾਂ ਨੇ ਬੰਗਾਲੀ ਵਿਚ ਲਿਖੀ ਸੀ ਪਰ ਉਨ੍ਹਾਂ ਨੇ ਇਸ ਨੂੰ ਫਿਰ ਅੰਗਰੇਜ਼ੀ ਭਾਸ਼ਾ ਵਿਚ ਲਿਖਿਆ ਸੀ। ਇਸ ਕਵਿਤਾ ਵਿਚ ਭਾਵੇਂ ਘਾਹ ਜਾਂ ਫੁੱਲ ਬੂਟਿਆਂ ਬਾਰੇ ਲਿਖਿਆ ਸੀ ਪਰ ਟੈਗੋਰ ਨੇ ਇਸ ਕਵਿਤਾ ਨੂੰ ਆਪਣੀ ਆਤਮਾ ਨੂੰ ਖੋਜ ਕੇ ਇਹ ਕਵਿਤਾ ਲਿਖੀ ਸੀ। ਜਿਸ ਕਰਕੇ ਉਨ੍ਹਾਂ ਨੂੰ ਸੰਤੁਸ਼ਟੀ ਮਿਲੀ ਸੀ। ਜਿਸ ਵਿਚ ਲੋਕਾਂ ਨੇ ਟੈਗੋਰ ਜੀ ਦੀ ਲਿਖੀਆਂ ਕਵਿਤਾਵਾਂ ਪੜ੍ਹੀਆਂ ਕਈ ਪ੍ਰੇਮੀ ਜੋੜੀਆਂ ਨੇ ਇਸ ਦਾ ਅਨੁਵਾਦ ਵੀ ਕੀਤਾ। ਅਸੀਂ ਭਾਵੇਂ ਜਿੰਨੀ ਮਰਜ਼ੀ ਮਹਿੰਗੀ ਪੁਸਤਕ ਪੜ੍ਹ ਲਈਏ ਪਰ ਸਾਨੂੰ ਅਨੰਦ ਨਹੀਂ ਮਿਲਦਾ ਪਰ ਟੈਗੋਰ ਜੀ ਦੀ ਕਵਿਤਾ ਪੜ੍ਹ ਕੇ ਅਨੰਦ ਮਿਲ ਜਾਂਦਾ ਹੈ।
-ਕਵੀ ਰਵਿੰਦਰ ਨਾਥ ਟੈਗੋਰ ਦੀ ਵਿਰਾਸਤ
ਮਨਕੋਮਲਪ੍ਰੀਤ ਸਿੰਘ ਪਿੰਡ ਕੋਠਾ ਗੁਰੂ ਕਲਾਸ 12ਵੀਂ ਨੇ ਕਿਹਾ ਕਿ ਭਾਰਤ ਇਕ ਪ੍ਰਤਿਭਾਸ਼ਾਲੀ ਦੇਸ਼ ਹੈ, ਇਸ ਦੇ ਵਿਚ ਵੱਖ-ਵੱਖ ਪ੍ਰਤਿਭਾਸ਼ਾਲੀ ਮਹਾਨ ਪੁਰਖਾਂ ਨੇ ਜਨਮ ਲਿਆ। ਉਨ੍ਹਾਂ ਦੇ ਵਿੱਚੋਂ ਮਹਾਂਕਵੀ ਟੈਗੋਰ ਵੀ ਇਕ ਹਨ ਜੋ ਭਾਰਤੀ ਉਪ-ਮਹਾਂਦੀਪ ਦਾ ਇੱਕੋ-ਇਕ ਨੋਬਲ ਪੁਰਸਕਾਰ ਸਨਮਾਨਿਤ ਸ਼ਾਇਰ ਹੈ। ਇਸ ਬੰਗਾਲੀ ਪ੍ਰਤਿਭਾਸ਼ਾ ਲਈ ਵਿਅਕਤੀ ਨੇ ਭਾਰਤੀ ਸੱਭਿਆਚਾਰ ਦੀ ਮਹਿਕ ਪੂਰੇ ਸੰਸਾਰ ਵਿਚ ਫੈਲਾਈ। ਮਹਾਨ ਕਵੀ ਰਵਿੰਦਰ ਨਾਥ ਟੈਗੋਰ ਦੀ ਗੀਤਾਂਜਲੀ ਸਰਵੋਤਮ ਸੱਭਿਆਚਾਰ ਰਚਨਾ ਹੈ, ਜੋ ਭਾਵੇਂ ਵੇਖਣ ਵਿਚ ਝਾੜੀ ਬੂਟਿਆਂ ਵਾਂਗ ਪ੍ਰਤੀਤ ਹੁੰਦੀ ਹੈ। ਅਸੀਂ ਦੇਖਿਆ, ਪੜ੍ਹਿਆ ਤੇ ਸੁਣਿਆ ਹੈ ਟੈਗੋਰ ਨੇ ਆਪਣੇ ਇਕ-ਇਕ ਅੱਖਰ ਨੂੰ ਖੋਜਿਆ, ਜਿਸ ਕਰਕੇ ਉਹ ਆਪਣੀ ਇਸ ਰਚਨਾ ਤੋਂ ਸੰਤੁਸ਼ਟ ਹਨ। ਬਹੁਤ ਸਾਰੇ ਲੋਕਾਂ ਨੇ ਟੈਗੋਰ ਦੀ ਗੀਤਾਂਜਲੀ ਦੀਆਂ ਕਵਿਤਾਵਾਂ ਪੜ੍ਹੀਆਂ ਹਨ। ਗੀਤਾਂਜਲੀ ਭਾਵੇਂ ਬੰਗਾਲੀ ਭਾਸ਼ਾ ਵਿਚ ਹੈ ਪ੍ਰੰਤੂ ਇਹ ਪੰਜਾਬੀ ਭਾਸ਼ਾ ਵਿਚ ਵੀ ਮਿਲਦੀ ਹੈ।
-ਰਵਿੰਦਰ ਨਾਥ ਟੈਗੋਰ ਦਾ ਮਨੁੱਖਤਾ ਨੂੰ ਸੁਨੇਹਾ
ਗੁਰਨੂਰ ਕੌਰ ਪਿੰਡ ਬਾਜਾਖਾਨਾ ਕਲਾਸ 11ਵੀਂ ਦਾ ਕਹਿਣਾ ਹੈ ਕਿ ਅਸੀਂ ਸਾਰੇ ਜਾਣਦੇ ਹਾਂ ਕਿ 7 ਮਈ ਨੂੰ ਰਵਿੰਦਰਨਾਥ ਟੈਗੋਰ ਜੀ ਦਾ ਜਨਮ ਦਿਨ ਹੈ ਪਰ ਅਸੀਂ ਇਸ ਦਿਨ ਨੂੰ ਕੇਵਲ ਆਮ ਸਮਝ ਲੈਂਦੇ ਹਾਂ ਤੇ ਧਿਆਨ ਨਹੀਂ ਦਿੰਦੇ। ਰਵਿੰਦਰਨਾਥ ਟੈਗੋਰ ਬੰਗਾਲ ਦਾ ਵਾਸੀ ਸੀ। ਆਪ ਸ਼ੁਰੂ ਤੋਂ ਹੀ ਬੜੇ ਸਿਆਣੇ ਤੇ ਸਮਝਦਾਰ ਇਨਸਾਨ ਸੀ। ਆਪ ਜੀ ਨੂੰ ਸ਼ੁਰੂ ਤੋਂ ਹੀ ਭਾਰਤ ਨਾਲ ਬਹੁਤ ਪਿਆਰ ਸੀ। ਆਪ ਦੀ ਸੋਚ-ਸਮਝ ਹੋਰਾਂ ਲੋਕਾਂ ਤੋਂ ਵੱਖਰੀ ਸੀ। ਘਰ ਦੀ ਸਥਿਤੀ ਦੇਖ ਕੇ ਆਪ ਨੇ ਮੁੱਢਲੀ ਵਿੱਦਿਆ ਘਰੇ ਹੀ ਪ੍ਰਾਪਤ ਕੀਤੀ। ਸ਼ੁਰੂ ਤੋਂ ਕਵਿਤਾਵਾਂ ਦਾ ਸ਼ੌਕ ਆਪ ਦੇ ਦਿਲ ਵਿਚ ਸੀ। ਆਪ ਨੇ ਕੁੱਝ ਵੱਖਰਾ ਕਰਨ ਦਾ ਸੋਚਿਆ। ਆਪ ਨੇ ਸ਼ੁਰੂ ਤੋਂ ਹੀ ਆਪਣੇ ਹੁਨਰ ’ਤੇ ਕੰਮ ਕਰਨਾ ਸੁਰੂ ਕੀਤਾ। ਜਿਸ ਤਰ੍ਹਾਂ ਬਿਕ੍ਰਮਾਜੀਤ ਦੇ ਰਾਜ ਵਿਚ ਮਹਾਨ ਕਵੀ ਕਾਲੀ ਦਾਸ ਸੀ। ਆਪ ਵੀ ਉਸ ਤਰ੍ਹਾਂ ਹੀ ਲੋਕਾਂ ਦੇ ਦਿਲਾਂ ਤੇ ਰਾਜ ਕਰਨ ਲੱਗੇ। ਆਪ ਜੀ ਨੂੰ ਬਰਤਾਨੀਆ ਦੇ ਸ਼ਹਿਨਸ਼ਾਹ ਦੇ ਜਨਮ ਦਿਨ ’ਤੇ ਸਰ ਦੀ ਉਪਾਧੀ ਮਿਲੀ। ਆਪ ਬੜੇ ਮਸ਼ਹੂਰ ਹੋ ਗਏ ਤੇ ਭਾਰਤ ਦਾ ਨਾਂ ਰੌਸ਼ਨ ਕੀਤਾ। 1919 ਈ. ਵਿਚ ਜਦ ਜ਼ਿਲ੍ਹਿਆਂ ਵਾਲੇ ਬਾਗ਼ ਵਿਚ ਖੂਨੀ ਸਾਕਾ ਹੋਇਆ ਤੇ ਆਪ ਨੇ ਇਸ ਗੱਲ ਨੂੰ ਦਿਲ ’ਤੇ ਲਿਆ। ਇਸ ਦੇ ਬਦਲੇ ਵਿਚ ਆਪ ਨੇ ਸਰ ਦੀ ਉਪਾਧੀ ਵਾਪਸ ਕਰ ਦਿੱਤੀ ਕਿਉਂਕਿ ਆਪ ਦੇ ਦਿਲ ਵਿਚ ਇਕ ਉੱਚਾ ਅਹੁਦਾ ਨਹੀਂ ਸੀ, ਸਗੋਂ ਦੇਸ਼-ਪਿਆਰ ਸੀ। ਅੰਤ ਆਪ 1941 ਈਸਵੀ ਨੂੰ ਵਿਛੋੜਾ ਦੇ ਗਏ। ਰਵਿੰਦਰਨਾਥ ਟੈਗੋਰ ਦੇ ਮਰਨ ਤੋਂ ਬਾਅਦ ਵੀ ਉਨ੍ਹਾਂ ਦੀਆਂ ਰਚਨਾਵਾਂ ਸੰਸਾਰ ਵਿਚ ਜਿੰਦਾ ਹਨ।
-ਰਵਿੰਦਰ ਨਾਥ ਟੈਗੋਰ ਨੇ ਪੰਜਾਬੀ ’ਚ ਬੀਰ ਗੁਰੂ ਲੇਖ ਲਿਖਿਆ, ਜਿਸਨੇ ਮਨੁੱਖਤਾ ਨੂੰ ਹਲੂਣ ਦਿੱਤਾ
ਹਰਜਿੰਦਰ ਸਿੰਘ ਪਿੰਡ ਗੁੰਮਟੀ ਕਲਾਸ 11ਵੀਂ ਨੇ ਕਿਹਾ ਕਿ ਸਾਥੀਓ ਰਵਿੰਦਰ ਨਾਥ ਟੈਗੋਰ ਜੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ ਉੱਪਰ ਵੀ ਕਲਮ ਚਲਾਈ ਹੈ। ਉਨ੍ਹਾਂ ਦੀ ਇਕ ਅੱਧੀ ਲਿਖਤ ਨੂੰ ਛੱਡ ਕੇ ਬਾਕੀ ਸਾਰੀਆਂ ਲਿਖਤਾਂ ਦੀ ਸ਼ਲਾਘਾ ਹੋਈ ਹੈ। ਚੜ੍ਹਦੀ ਜਵਾਨੀ ਵਿਚ ਉਨ੍ਹਾਂ ਦੇ ਬੱਚਿਆਂ ਵਾਸਤੇ ਬੀਰ ਗੁਰੂ ਲੇਖ ਲਿਖਿਆ, ਜੋ ਬਾਲਕ ਰਸਾਲੇ ਵਿਚ ਛਪਿਆ ਸੀ। ਇਸ ਲੇਖ ਨੇ ਮਨੁੱਖਤਾ ਨੂੰ ਇਕ ਹਲੂਣਾ ਦਿੱਤਾ। ਜਿਸ ਦਾ ਅਸਰ ਬਾਲ ਮਨਾਂ ਦੇ ਉੱਪਰ ਦਿਖਾਈ ਦਿੰਦਾ ਹੈ। ਰਵਿੰਦਰ ਨਾਥ ਟੈਗੋਰ ਨੇ ਅਜਿਹੀ ਕੋਈ ਕਵਿਤਾ ਨਹੀਂ ਲਿਖੀ, ਜੋ ਸਿੱਖਾਂ ਲਈ ਵਿਵਾਦਜਨਕ ਹੋਵੇ। ਜਦੋਂ ਸ਼ਾਂਤੀ ਨਿਕੇਤਨ ਵਿਚ ਪੜ੍ਹਦੇ ਵਿਦਿਆਰਥੀ ਜੋਸ਼ ਵਿਚ ਆ ਕੇ ਕਦੇ ਕਦੇ ਹਿਪ ਹਿਪ ਹੁਰੇ ਆਖਦੇ ਸੀ ਤਾਂ ਆਪ ਆਖਿਆ ਕਰਦੇ ਸੀ ਇਸ ਨਾਲੋਂ ਤਾਂ ਜੈਕਾਰਾ ਗੁਰੂ ਜੀ ਕੀ ਫਤਿਹ ਬੁਲਾਇਆ ਕਰੋ, ਆਪ ਨਿਧੜਕ ਸਨ। ਪਹਿਲਾਂ ਭਾਵੇਂ ਆਪ ਜੀ ਦੀ ਅੰਗਰੇਜ਼ਾਂ ਵਿਰੁੱਧ ਨਰਮ ਸੁਰ ਸੀ ਪਰ ਜਦੋਂ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ 1919 ਈਸਵੀ ’ਚ ਵਿਸਾਖੀ ਦਾ ਹੱਤਿਆ ਕਾਂਡ ਹੋਇਆ ਤਾਂ ਆਪ ਪੂਰੀ ਤਾਕਤ ਨਾਲ ਅੰਗਰੇਜ਼ਾਂ ਦੇ ਵਿਰੁੱਧ ਲਿਖਣ ਲੱਗੇ। ਉਸ ਸਮੇਂ ਸਾਰੀ ਦੁਨੀਆ ਵਿਚ ਹਾਹਾਕਾਰ ਮੱਚ ਗਈ ਸੀ। ਇਸੇ ਵਿਰੋਧ ਅਤੇ ਰੋਸ ਵਿਚ ਆਪ ਜੀ ਨੇ ਨਾਈਟ ਹੁੱਡ ਦੀ ਉਪਾਧੀ ਵਾਇਸਰਾਏ ਨੂੰ ਵਾਪਸ ਕਰ ਦਿੱਤੀ ਸੀ।