ਅਰਸ਼ਦੀਪ ਨੇ ਕਲੇਰ ਸਕੂਲ ਦਾ ਨਾਂ ਕੀਤਾ ਰੌਸ਼ਨ
ਅਰਸ਼ਦੀਪ ਨੇ ਕਲੇਰ ਸਕੂਲ ਦਾ ਨਾਂ ਕੀਤਾ ਰੌਸ਼ਨ
Publish Date: Wed, 06 May 2026 04:48 PM (IST)
Updated Date: Thu, 07 May 2026 04:05 AM (IST)

ਵੀਰਪਾਲ ਭਗਤਾ, ਪੰਜਾਬੀ ਜਾਗਰਣ, ਭਗਤਾ ਭਾਈਕਾ : ਮਾਤਾ ਬਲਜਿੰਦਰ ਕੌਰ ਮੈਮੋਰੀਅਲ ਕਲੇਰ ਇੰਟਰਨੈਸ਼ਨਲ ਪਬਲਿਕ ਸਕੂਲ ਸਮਾਧ ਭਾਈ ਦੇ ਹੋਣਹਾਰ ਵਿਦਿਆਰਥੀ ਅਰਸ਼ਦੀਪ ਸਿੰਘ ਨੇ ਭਾਰਤੀ ਫੌਜ ਦੇ ਐੱਚਕਿਉ ਮਹਾਰ ਰੈਜੀਮੈਂਟ ਸੈਂਟਰ, ਸਘੋੜ (ਮੱਧ ਪ੍ਰਦੇਸ਼) ਵਿਚ ਜੂਨੀਅਰ ਅਫਸਰ ਦੇ ਪਦ ਲਈ ਚੋਣ ਹਾਸਲ ਕੀਤੀ ਹੈ। ਇਹ ਵਿਦਿਆਰਥੀ ਪੰਜਾਬ ਤੋਂ ਖੇਡ ਕੋਟੇ ਵਿੱਚ ਪਹਿਲੇ ਨੰਬਰ ‘ਤੇ ਰਿਹਾ ਅਤੇ ਪੰਜਾਬ ਤੋਂ ਇਕੱਲਾ ਹੀ ਇਸ ਵਰਗ ਵਿਚ ਚੁਣਿਆ ਗਿਆ। ਜ਼ਿਕਰਯੋਗ ਹੈ ਕਿ ਆਲ ਇੰਡੀਆ ਪੱਧਰ ‘ਤੇ ਕੁੱਲ 21 ਸੀਟਾਂ ਵਿੱਚੋਂ ਚੋਣ ਹੋਈ ਹੈ ਅਤੇ ਇਸ ਵਿਦਿਆਰਥੀ ਨੇ 200 ਵਿੱਚੋਂ 198 ਅੰਕ ਪ੍ਰਾਪਤ ਕਰਕੇ ਮੈਰਿਟ ਵਿਚ ਸ਼ਾਨਦਾਰ ਸਥਾਨ ਬਣਾਇਆ। ਇਸ ਹੋਣਹਾਰ ਵਿਦਿਆਰਥੀ ਅਰਸ਼ਦੀਪ ਸਿੰਘ ਦੇ ਪਿਤਾ ਦਾ ਬੂਟਾ ਸਿੰਘ ਅਤੇ ਮਾਤਾ ਹਰਜੀਤ ਕੌਰ ਵਾਸੀ ਕੋਠਾ ਗੁਰੂ ਨੇ ਆਪਣੇ ਬੱਚੇ ਨੂੰ ਹਮੇਸ਼ਾ ਮਿਹਨਤ ਅਤੇ ਅਨੁਸ਼ਾਸਨ ਦੀ ਪ੍ਰੇਰਣਾ ਦਿੱਤੀ, ਜਿਸ ਦਿ ਬਦੌਲਤ ਉਸਨੇ ਇਹ ਮੁਕਾਮ ਹਾਸਿਲ ਕੀਤਾ ਹੈ। ਇਸ ਮੌਕੇ ਸਕੂਲ ਪ੍ਰਿੰਸੀਪਲ ਸ਼ਸ਼ੀਕਾਂਤ ਨੇ ਦੱਸਿਆ ਕਿ ਵਿਦਿਆਰਥੀ ਅਰਸ਼ਦੀਪ ਸਿੰਘ ਸਕੂਲ ਦੀਆਂ ਖੇਡਾਂ ਵਿਚ ਵੀ ਸ਼ਾਨਦਾਰ ਜਿੱਤਾਂ ਪ੍ਰਾਪਤ ਕਰਦਾ ਰਿਹਾ ਹੈ। ਚੇਅਰਮੈਨ ਕੁਲਵੰਤ ਸਿੰਘ ਮਲੂਕਾ ਅਤੇ ਪ੍ਰਿੰਸੀਪਲ ਸ਼ਸ਼ੀਕਾਂਤ ਨੇ ਇਸ ਉਪਲੱਬਧੀ ‘ਤੇ ਵਿਦਿਆਰਥੀ ਅਤੇ ਉਸਦੇ ਮਾਪਿਆਂ ਨੂੰ ਵਧਾਈ ਦਿੰਦੇ ਕਿਹਾ ਕਿ ਇਹ ਸਫ਼ਲਤਾ ਹੋਰ ਬੱਚਿਆਂ ਲਈ ਵੀ ਪ੍ਰੇਰਣਾ ਦਾਇਕ ਹੈ। ਉਹਨਾਂ ਨੇ ਕਿਹਾ ਕਿ ਸਕੂਲ ਹਮੇਸ਼ਾ ਬੱਚਿਆਂ ਨੂੰ ਸਿੱਖਿਆ ਦੇ ਨਾਲ-ਨਾਲ ਖੇਡਾਂ ਵਿਚ ਵੀ ਅੱਗੇ ਵਧਣ ਲਈ ਉਤਸ਼ਾਹਿਤ ਕਰਦਾ ਹੈ, ਜਿਸਦਾ ਇਹ ਨਤੀਜਾ ਸਾਡੇ ਸਾਹਮਣੇ ਹੈ।