ਲੱਖਾਂ ਰੁਪਏ ਠੱਗਣ ਤੇ ਕਣਕ ਚੋਰੀ ਕਰਨ ’ਤੇ ਕੇਸ ਦਰਜ
ਜ਼ਮੀਨ ਦੇ ਨਾਂ 'ਤੇ ਲੱਖਾਂ ਦੀ ਠੱਗੀ ਅਤੇ ਕਣਕ ਦੀਆਂ ਬੋਰੀਆਂ ਚੋਰੀ ਕਰਨ ਦੇ ਮਾਮਲੇ 'ਚ ਪਰਚੇ ਦਰਜ
Publish Date: Wed, 06 May 2026 04:38 PM (IST)
Updated Date: Thu, 07 May 2026 04:03 AM (IST)
ਦੀਪਕ ਸ਼ਰਮਾ, ਪੰਜਾਬੀ ਜਾਗਰਣ, ਬਠਿੰਡਾ
ਜ਼ਿਲ੍ਹੇ ਵਿਚ ਧੋਖਾਧੜੀ ਤੇ ਚੋਰੀ ਦੀਆਂ ਘਟਨਾਵਾਂ ਰੁਕਣ ਦਾ ਨਾਂ ਨਹੀਂ ਲੈ ਰਹੀਆਂ। ਥਾਣਾ ਮੌੜ ਦੀ ਪੁਲਿਸ ਨੇ ਬੂਟਾ ਸਿੰਘ ਵਾਸੀ ਰੇੜਕੀ (ਮਾਨਸਾ) ਦੀ ਦਰਖ਼ਾਸਤ 'ਤੇ ਗੁਰਪ੍ਰੀਤ ਸਿੰਘ ਵਾਸੀ ਪਿੰਡ ਘੁੰਮਣ ਕਲਾਂ ਅਤੇ ਇਕ ਅਣਪਛਾਤੀ ਔਰਤ ਵਿਰੁੱਧ 7,50,000 ਰੁਪਏ ਦੀ ਠੱਗੀ ਮਾਰਨ ਦੇ ਦੋਸ਼ ਵਿਚ ਕੇਸ ਦਰਜ ਕੀਤਾ ਹੈ। ਜਾਂਚ ਅਧਿਕਾਰੀ ਗਗਨਦੀਪ ਸਿੰਘ ਅਨੁਸਾਰ ਕਥਿਤ ਦੋਸ਼ੀਆਂ ਨੇ ਮਿਲ ਕੇ ਜ਼ਮੀਨ ਵੇਚਣ ਦਾ ਝਾਂਸਾ ਦੇ ਕੇ 7,50,000 ਵਿਚ ਇਕਰਾਰਨਾਮਾ ਕਰ ਲਿਆ ਪਰ ਬਾਅਦ ਵਿਚ ਨਾ ਤਾਂ ਰਜਿਸਟਰੀ ਕਰਾਈ ਅਤੇ ਨਾ ਹੀ ਉਸ ਦੇ ਬਿਆਨੇ ਦੇ ਪੈਸੇ ਵਾਪਸ ਮੋੜੇ। ਇਸ ਤਰ੍ਹਾਂ ਉਸ ਨਾਲ ਲੱਖਾਂ ਰੁਪਏ ਦੀ ਠੱਗੀ ਮਾਰੀ ਗਈ ਹੈ। ਦੂਜੇ ਪਾਸੇ ਥਾਣਾ ਭਗਤਾ ਭਾਈਕਾ ਦੀ ਪੁਲਿਸ ਨੇ ਗਗਨਦੀਪ ਸਿੰਘ ਵਾਸੀ ਗੁਰੂਸਰ ਦੀ ਸ਼ਿਕਾਇਤ ’ਤੇ ਸੁਖਚੈਨ ਸਿੰਘ ਵਾਸੀ ਗੁਰੂਸਰ ਨੂੰ 10 ਬੋਰੀਆਂ ਕਣਕ ਚੋਰੀ ਕਰਨ ਦੇ ਦੋਸ਼ ਵਿਚ ਗ੍ਰਿਫ਼ਤਾਰ ਕੀਤਾ ਹੈ। ਸਹਾਇਕ ਥਾਣੇਦਾਰ ਪਰਮਜੀਤ ਸਿੰਘ ਨੇ ਦੱਸਿਆ ਕਿ ਕਥਿਤ ਦੋਸ਼ੀ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।