ਮਾਸਟਰ ਜਸਕਰਨ ਸਿੰਘ ਦਾ ਕੀਤਾ ਸਨਮਾਨ
ਪੰਜਾਬੀ ਮਾਸਟਰ ਜਸਕਰਨ ਸਿੰਘ ਦਾ ਸਨਮਾਨ
Publish Date: Tue, 05 May 2026 05:04 PM (IST)
Updated Date: Wed, 06 May 2026 04:06 AM (IST)
ਦਵਿੰਦਰ ਸਿੰਘ ਮਾਨ, ਪੰਜਾਬੀ ਜਾਗਰਣ, ਕੋਟਫੱਤਾ : ਅੰਤਰਰਾਸ਼ਟਰੀ ਮੰਚ ਪੰਜਾਬ ਭਵਨ ਸਰੀ ਕੈਨੇਡਾ ਵੱਲੋਂ ਅੱਜ ਫਗਵਾੜਾ ਦੇ ਕੈਬਰਿਜ ਇੰਟਰਨੈਸ਼ਨਲ ਸਕੂਲ ਦੇ ਵਿਹੜੇ ਵਿਚ ਕਰਵਾਈ ਪੰਜਾਬੀ ਬਾਲ ਲੇਖਕ ਕਾਨਫਰੰਸ ਦੌਰਾਨ ਪੰਜਾਬੀ ਮਾਸਟਰ ਜਸਕਰਨ ਸਿੰਘ ਵਾਸੀ ਕੋਟਸ਼ਮੀਰ ਬਠਿੰਡਾ ਨੂੰ ਵਿਸ਼ੇਸ਼ ਤੌਰ ‘ਤੇ ਸਨਮਾਨਿਤ ਕੀਤਾ। ਇਸ ਮੌਕੇ ਸੰਸਥਾ ਪੰਜਾਬ ਭਵਨ ਸਰੀ ਕੈਨੇਡਾ (ਨਵੀਆਂ ਕਲਮਾਂ ਨਵੀਂ ਉਡਾਣ) ਦੇ ਮੁੱਖ ਸੰਪਾਦਕ ਸੁੱਖੀ ਬਾਠ ਵੱਲੋਂ ਜਸਕਰਨ ਸਿੰਘ ਨੂੰ ਪ੍ਰਸ਼ੰਸ਼ਾ ਪੱਤਰ ਭੇਟ ਕਰਕੇ ਸਨਮਾਨ ਦਿੱਤਾ ਗਿਆ। ਉਨ੍ਹਾਂ ਨੂੰ ਇਹ ਸਨਮਾਨ ਪੰਜਾਬੀ ਸਾਹਿਤ ਨੂੰ ਪ੍ਰੱਫੁਲਿਤ ਕਰਨ, ਬੱਚਿਆਂ ਵਿਚ ਸਾਹਿਤਕ ਰੁਚੀਆਂ ਪੈਦਾ ਕਰਨ ਅਤੇ ਪੰਜਾਬੀ ਮਾਂ ਬੋਲੀ ਨੂੰ ਬੁਲੰਦੀਆਂ ’ਤੇ ਪਹੁੰਚਾਉਣ ਲਈ ਕੀਤੇ ਜਾ ਰਹੇ ਲਗਾਤਾਰ ਯਤਨਾਂ ਦੇ ਮੱਦੇਨਜ਼ਰ ਪ੍ਰਦਾਨ ਕੀਤਾ ਗਿਆ। ਸਮਾਗਮ ਦੌਰਾਨ ਉੱਘੇ ਪੰਜਾਬੀ ਕਵੀ ਮਨਮੋਹਨ ਸਿੰਘ ਦਾਉ, ਬਲਜਿੰਦਰ ਮਾਨ, ਦਰਸਨ ਸਿੰਘ ਆਸਟ, ਕਮਲਜੀਤ ਨੀਲੋ ਅਤੇ ਪੰਜਾਬ ਸਕੂਲ ਸਿੱਖਿਆ ਬੋਰਡ ਮੋਹਾਲੀ ਦੇ ਚੇਅਰਮੈਨ ਵੱਲੋਂ ਵੀ ਆਪਣੇ ਵਿਚਾਰ ਪ੍ਰਗਟ ਕੀਤੇ ਗਏ ਅਤੇ ਪੰਜਾਬੀ ਭਾਸ਼ਾ ਦੀ ਮਹੱਤਤਾ ‘ਤੇ ਜ਼ੋਰ ਦਿੱਤਾ ਗਿਆ।