ਸੁਸਾਇਟੀ ਪ੍ਰਧਾਨ ਵੱਲੋਂ ਜਨਮ ਦਿਨ ’ਤੇ ਖ਼ੂਨਦਾਨ
ਸੁਸਾਇਟੀ ਪ੍ਰਧਾਨ ਨੇ ਅਪਣੇ ਜਨਮਦਿਨ ’ਤੇ 58ਵੀਂ ਵਾਰ ਖੂਨਦਾਨ ਕੀਤਾ
Publish Date: Tue, 05 May 2026 05:01 PM (IST)
Updated Date: Wed, 06 May 2026 04:06 AM (IST)
ਪੰਜਾਬੀ ਜਾਗਰਣ ਰਿਪੋਰਟਰ, ਬਠਿੰਡਾ : ਮਨੁੱਖਤਾ ਦੀ ਸੇਵਾ ਨੂੰ ਸਮਰਪਿਤ ਸ਼ਹੀਦ ਜਰਨੈਲ ਸਿੰਘ ਵੈਲਫੇਅਰ ਸੁਸਾਇਟੀ ਰਜਿ. ਬਠਿੰਡਾ ਦੇ ਪ੍ਰਧਾਨ ਦੁਆਰਾ ਅਪਣੇ ਜਨਮਦਿਨ ’ਤੇ 58ਵੀਂ ਵਾਰ ਖੂਨਦਾਨ ਕੀਤਾ। ਅੱਜ ਸੁਸਾਇਟੀ ਪ੍ਰਧਾਨ ਅਵਤਾਰ ਸਿੰਘ ਗੋਗਾ ਦਾ ਜਨਮਦਿਨ ਸੀ। ਉਨ੍ਹਾਂ ਦੁਆਰਾ ਸ਼ਹੀਦ ਭਾਈ ਮਨੀ ਸਿੰਘ ਬਲੱਡ ਸੈਂਟਰ ਵਿਖੇ ਪਹੁੰਚ ਕੇ ਖੂਨਦਾਨ ਕੀਤਾ ਗਿਆ। ਇਸ ਮੌਕੇ ਬਲੱਡ ਸੈਂਟਰ ਦੇ ਇੰਚਾਰਜ ਡਾ. ਰਿਤਿਕਾ ਗਰਗ, ਡਾ. ਗੁੰਜਨ ਬਾਲਾ ਸਮੇਤ ਟੀਮ, ਐਸਐਮਓ ਅਰੁਣ ਬਾਂਸਲ, ਸਬ ਇੰਸਪੈਕਟਰ ਅਮਰੀਕ ਸਿੰਘ ਵੀ ਮੌਜੂਦ ਸਨ। ਜ਼ਿਕਰਯੋਗ ਹੈ ਕਿ ਸੁਸਾਇਟੀ ਪ੍ਰਧਾਨ ਦੁਆਰਾ ਐਮਰਜੈਸੀ ਮਰੀਜਾਂ, ਬਲੱਡ ਕੈਂਪਾਂ ਵਿਚ ਵੱਧ-ਚੜਕੇ ਸਹਿਯੋਗ ਦਿੱਤਾ ਜਾਂਦਾ ਹੈ।