ਭਾਜਪਾ ਨੇ ਮਠਿਆਈ ਵੰਡ ਕੇ ਮਨਾਇਆ ਜਿੱਤ ਦਾ ਜਸ਼ਨ
ਭਾਜਪਾ ਨੇ ਲੱਡੂ ਵੰਡ ਕੇ ਜਿੱਤ ਦਾ ਜਸ਼ਨ ਮਨਾਇਆ
Publish Date: Tue, 05 May 2026 04:52 PM (IST)
Updated Date: Wed, 06 May 2026 04:05 AM (IST)
ਵੀਰਪਾਲ ਭਗਤਾ, ਪੰਜਾਬੀ ਜਾਗਰਣ, ਭਗਤਾ ਭਾਈਕਾ : ਦੇਸ਼ ਦੇ ਵੱਖ-ਵੱਖ ਰਾਜਾਂ ਪੱਛਮੀ ਬੰਗਾਲ ਤੇ ਅਸਾਮ ਵਿਚ ਭਾਰਤੀ ਜਨਤਾ ਪਾਰਟੀ ਨੂੰ ਮਿਲੀ ਵੱਡੀ ਸਫਲਤਾ ਦੀ ਖੁਸ਼ੀ ਵਿਚ ਭਗਤਾ ਭਾਈਕਾ ਵਿਖੇ ਭਾਜਪਾ ਵੱਲੋਂ ਮਠਿਆਈ ਵੰਡ ਕੇ ਜਸ਼ਨ ਮਨਾਇਆ ਗਿਆ। ਇਸ ਮੌਕੇ ਬਲਵੇਸ਼ ਕੁਮਾਰ ਬੌਬੀ ਪ੍ਰਧਾਨ ਸਰਕਲ ਭਾਜਪਾ ਭਗਤਾ ਭਾਈ ਅਤੇ ਸਵਰਨ ਸਿੰਘ ਬੁਰਜ ਲੱਧਾ ਜ਼ਿਲ੍ਹਾ ਪ੍ਰਧਾਨ ਐਸਸੀ ਮੋਰਚਾ ਭਾਜਪਾ ਬਠਿੰਡਾ ਦਿਹਾਤੀ ਨੇ ਕਿਹਾ ਕਿ ਇਹ ਜਿੱਤ ਭਾਜਪਾ ਦੀਆਂ ਲੋਕ-ਹਿਤੈਸ਼ੀ ਨੀਤੀਆਂ ਅਤੇ ਪ੍ਰਧਾਨ ਮੰਤਰੀ ਮੋਦੀ ਦੀ ਯੋਗ ਅਗਵਾਈ ’ਤੇ ਲੋਕਾਂ ਦੇ ਭਰੋਸੇ ਦੀ ਮੋਹਰ ਹੈ।
ਉਨ੍ਹਾਂ ਕਿਹਾ ਕਿ ਇਹ ਨਤੀਜੇ ਸਾਫ਼ ਦਰਸਾਉਂਦੇ ਹਨ ਕਿ ਦੇਸ਼ ਦੀ ਜਨਤਾ ਵਿਕਾਸ, ਸੁਸ਼ਾਸਨ ਅਤੇ ਸਥਿਰ ਸਰਕਾਰ ਨੂੰ ਤਰਜੀਹ ਦੇ ਰਹੀ ਹੈ। ਉਨ੍ਹਾਂ ਕਿਹਾ ਕਿ ਜਿਹੜੇ ਰਾਜਾਂ ਵਿਚ ਭਾਜਪਾ ਸਰਕਾਰ ਹੈ, ਉਥੇ ਖ਼ੂਬ ਤਰੱਕੀ ਹੋ ਰਹੀ ਹੈ ਕਿਉਂਕਿ ਭਾਜਪਾ ਦੀ ਵਿਕਾਸ ਵਾਲੀ ਨੀਤੀ ਉਨ੍ਹਾਂ ਰਾਜਾਂ ਨੂੰ ਯੋਗ ਅਗਵਾਈ ਦੇ ਰਹੀ ਹੈ। ਉਨ੍ਹਾਂ ਕਿਹਾ ਕਿ ਪੱਛਮੀ ਬੰਗਾਲ ਤੇ ਅਸਾਮ ਤੋਂ ਬਾਅਦ ਹੁਣ ਪੰਜਾਬ ਦੀ ਵਾਰੀ ਹੈ। ਸਾਡਾ ਸੂਬਾ ਸਰਕਾਰਾਂ ਦੀਆਂ ਗਲਤ ਨੀਤੀਆਂ ਕਾਰਨ ਅੱਜ ਨਸ਼ੇ, ਗੈਂਗਸਟਰਾਂ, ਕ੍ਰਾਈਮ, ਆਰਥਿਕ ਸੰਕਟ, ਵਰਗੀਆਂ ਵੱਡੀਆਂ ਸਮੱਸਿਆਵਾਂ ਨਾਲ ਜੂਝ ਰਿਹਾ ਹੈ। ਇਸ ਸਭ ਦੇ ਖ਼ਾਤਮੇ ਦਾ ਇੱਕੋ ਇਕ ਹੱਲ ਭਾਜਪਾ ਦੀ ਸਰਕਾਰ ਹੈ। ਇਸੇ ਦੌਰਾਨ ਭਾਰਤੀ ਜਨਤਾ ਪਾਰਟੀ ਦੇ ਆਗੂ ਸਵਰਨ ਸਿੰਘ ਬੁਰਜ ਤੇ ਬਵਲੇਸ਼ ਕੁਮਾਰ ਬੌਬੀ ਨੇ ਕਿਹਾ ਕਿ 2027 ਚੋਣਾਂ ਲਈ ਭਾਜਪਾ ਪੂਰੇ ਜੋਸ਼ ਨਾਲ ਅੱਗੇ ਆਵੇਗੀ ਤੇ ਸਰਕਾਰ ਬਣਾਵੇਗੀ। ਪ੍ਰੋਗਰਾਮ ਦੌਰਾਨ ਭਾਜਪਾ ਵਰਕਰਾਂ ਵਿਚ ਭਰਪੂਰ ਉਤਸ਼ਾਹ ਦੇਖਣ ਨੂੰ ਮਿਲਿਆ ਅਤੇ ਜਿੱਤ ਨੂੰ ਲੈ ਕੇ ਨਾਅਰੇਬਾਜ਼ੀ ਵੀ ਕੀਤੀ ਗਈ। ਇਸ ਮੌਕੇ ਭਾਜਪਾ ਆਗੂ ਪਵਨ ਕੁਮਾਰ, ਰਾਜਿੰਦਰ ਕੁਮਾਰ ਰੀਠਾ, ਹਰਦੇਵ ਸਿੰਘ ਨਿੱਕਾ ਖੂਹ ਵਾਲੇ, ਪੰਮੀ ਸਿਰਸਾ, ਡਾ. ਬੰਗਾਲੀ ਹਾਜਰਾ, ਮੰਦਰ ਸਿੰਘ ਪੇਂਟਰ, ਰਾਧੇ ਸਾਮ ਗੋਇਲ, ਜੱਗਾ, ਪਰਮਿੰਦਰ ਫੌਜੀ ਆਦਿ ਹਾਜ਼ਰ ਸਨ।