ਵਿਦਿਆਰਥੀਆਂ ਵਿੱਚ ਸਵੈ-ਰੁਜ਼ਗਾਰ ਨੂੰ ਉਤਸ਼ਾਹਿਤ ਕਰਨ ਪ੍ਰੋਗਰਾਮ
ਵਿਦਿਆਰਥੀਆਂ ਵਿੱਚ ਸਵੈ-ਰੁਜ਼ਗਾਰ ਨੂੰ ਉਤਸ਼ਾਹਿਤ ਕਰਨ ਪ੍ਰੋਗਰਾਮ
Publish Date: Mon, 04 May 2026 07:22 PM (IST)
Updated Date: Tue, 05 May 2026 04:14 AM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਤਲਵੰਡੀ ਸਾਬੋ : ਪੰਜਾਬੀ ਯੂਨੀਵਰਸਿਟੀ ਗੁਰੂ ਕਾਸ਼ੀ ਕੈਂਪਸ ਤਲਵੰਡੀ ਸਾਬੋ ਦੇ ਬਿਜ਼ਨਸ ਸਟੱਡੀਜ਼ ਵਿਭਾਗ ਵਿਖੇ ਡਾ. ਸ਼ਸ਼ੀ ਅਗਰਵਾਲ ਦੀ ਅਗਵਾਈ ਹੇਠ ਸਵੈ-ਰੁਜ਼ਗਾਰ ਨੂੰ ਉਤਸ਼ਾਹਿਤ ਕਰਨ ਲਈ ਇਕ ਸ਼ਾਰਪ ਮਾਈਂਡ ਗਤੀਵਿਧੀ ਦਾ ਸਫਲਤਾਪੂਰਵਕ ਕੀਤੀ। ਸਮਾਗਮ ਵਿੱਚ ਬੀਕਾਮ. ਤੇ ਐਮਬੀਏ ਦੇ ਵਿਦਿਆਰਥੀਆਂ ਨੇ ਉਤਸ਼ਾਹ ਨਾਲ ਭਾਗ ਲੈਂਦਿਆਂ ਵੱਖ-ਵੱਖ ਸਟਾਲਾਂ ਰਾਹੀਂ ਨਵੀਨਤਾਕਾਰੀ ਵਪਾਰਕ ਵਿਚਾਰਾਂ ਅਤੇ ਉੱਦਮੀ ਹੁਨਰਾਂ ਦਾ ਪ੍ਰਦਰਸ਼ਨ ਕੀਤਾ। ਵਿਭਾਗ ਦੇ ਮੁਖੀ ਡਾ. ਨਰਿੰਦਰ ਕੌਰ, ਵਰਕਸ਼ਾਪ ਕੋਆਰਡੀਨੇਟਰ ਡਾ. ਸ਼ਸ਼ੀ ਅਗਰਵਾਲ ਅਤੇ ਡਾ. ਸੰਤੋਸ਼ ਸ਼ਰਮਾ ਸਮੇਤ ਫੈਕਲਟੀ ਮੈਬਰਾਂ ਨੇ ਸਟਾਲਾਂ ਦਾ ਦੌਰਾ ਕੀਤਾ ਅਤੇ ਵਿਦਿਆਰਥੀਆਂ ਦੀ ਮਿਹਨਤ ਤੇ ਸਿਰਜਣ ਸ਼ਕਤੀ ਦੀ ਸ਼ਲਾਘਾ ਕੀਤੀ ਵਿਦਿਆਰਥੀਆਂ ਨੇ ਵੱਖ-ਵੱਖ ਥੀਮਜ ਜਿਵੇਂ ਰਹਿੰਦ-ਖੂੰਹਦ ਨੂੰ ਕਮਾਈ ਵਿੱਚ ਬਦਲਣਾ, ਗੋਲਗੱਪੇ ਕਾਰਨਰ, ਹਰਾ ਜੀਵਨ, ਸਿਹਤਮੰਦ ਮਲਟੀਗ੍ਰੇਨ ਆਟਾ ਅਤੇ ਸਮਾਰਟ ਕਿਡਜ਼ ਟੌਏ ਜ਼ੋਨ ਜਿਹੇ ਵਿਸ਼ੇ ਚੁਣੇ ਜੋ ਸਵੈ-ਰੁਜ਼ਗਾਰ ਦੇ ਮੌਕਿਆਂ ਸਬੰਧੀ ਉਨ੍ਹਾਂ ਦੀ ਵਿਹਾਰਕ ਸਮਝ ਨੂੰ ਦਰਸਾਉਂਦੇ ਹਨ। ਇਸ ਮੌਕੇ ਡਾ. ਵਿਕਾਸ ਦੀਪ ਨੇ ਰਿਫਰੈਸ਼ਮੈਂਟਸ ਸਪਾਂਸਰ ਕੀਤੀਆਂ। ਪ੍ਰੋਗਰਾਮ ਦੀ ਸਮਾਪਤੀ ਇੱਕ ਕੇਕ ਕੱਟਣ ਦੀ ਰਸਮ ਨਾਲ ਹੋਈ, ਜਿਸ ਨਾਲ ਇੱਕ ਜਸ਼ਨ ਵਾਲਾ ਮਾਹੌਲ ਬਣਿਆ। ਸਭ ਨੇ ਵਿਦਿਆਰਥੀਆਂ ਵਿੱਚ ਇਸ ਤਰਾਂ ਦੀ ਉੱਦਮੀ ਤੇ ਕਾਰੋਬਾਰੀ ਸੋਚ ਨੂੰ ਉਤਸ਼ਾਹਿਤ ਕਰਨ ਲਈ ਕੀਤੀ ਪਹਿਲਕਦਮੀ ਦੀ ਸ਼ਲਾਘਾ ਕੀਤੀ।