ਡਾਕਟਰ ਨੂੰ ਪੇਸ਼ ਆ ਰਹੀਆਂ ਸਮੱਸਿਆਵਾਂ ’ਤੇ ਕੀਤੀ ਚਰਚਾ
ਡਾਕਟਰ ਨੂੰ ਆ ਰਹੀਆਂ ਸਮੱਸਿਆਵਾਂ ’ਤੇ ਚਰਚਾ ਕੀਤੀ
Publish Date: Mon, 04 May 2026 06:39 PM (IST)
Updated Date: Tue, 05 May 2026 04:12 AM (IST)

ਵੀਰਪਾਲ ਭਗਤਾ, ਪੰਜਾਬੀ ਜਾਗਰਣ, ਭਗਤਾ ਭਾਈਕਾ : ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਬਲਾਕ ਭਗਤਾ ਭਾਈਕਾ ਦੀ ਮਹੀਨਾਵਾਰ ਮੀਟਿੰਗ ਸਥਾਨਕ ਸਹਿਰ ਵਿਖੇ ਬਲਾਕ ਪ੍ਧਾਨ ਡਾ. ਨਿਰਭੈ ਸਿੰਘ ਭਗਤਾ ਦੀ ਪ੍ਧਾਨਗੀ ਹੇਠ ਵਿਖੇ ਹੋਈ। ਮੀਟਿੰਗ ਨੂੰ ਬਲਾਕ ਪ੍ਰਧਾਨ ਡਾ. ਨਿਰਭੈ ਸਿੰਘ ਭਗਤਾ, ਡਾ. ਭੁਪਿੰਦਰ ਸਿੰਘ ਗੁਰੂਸਰ ਜ਼ਿਲ੍ਹਾ ਕੈਸ਼ੀਅਰ ਤੇ ਜਰਨਲ ਸਕੱਤਰ ਜਗਤਾਰ ਸਿੰਘ ਬਾਜਵਾ ਨੇ ਸੰਬੋਧਨ ਕੀਤਾ। ਸਟੇਜ ਦੀ ਕਾਰਵਾਈ ਡਾ. ਸੁਖਜਿੰਦਰ ਸਿੰਘ ਕੋਠਾ ਗੁਰੂ ਨੇ ਨਿਭਾਈ। ਮੀਟਿੰਗ ਵਿਚ ਖਾਲਸਾ ਮਿਸ਼ਨ ਹਸਪਤਾਲ ਤੋਂ ਡਾ. ਹਰਵਿੰਦਰ ਸਿੰਘ ਅਤੇ ਡਾ. ਐੱਮਕੇ ਬਾਂਸਲ ਨੇ ਵਿਸ਼ੇਸ਼ ਤੌਰ ਤੇ ਪਹੁੰਚ ਕੇ ਡਾਕਟਰ ਸਾਥੀਆਂ ਨੂੰ ਆਪਣੇ ਹਸਪਤਾਲ ਬਾਰੇ ਜਾਣਕਾਰੀ ਦਿੱਤੀ। ਇਸ ਮੀਟਿੰਗ ਦੌਰਾਨ ਬੁਲਾਰਿਆਂ ਨੇ ਡਾਕਟਰ ਸਾਥੀਆਂ ਨੂੰ ਆ ਰਹੀਆਂ ਸਮੱਸਿਆਵਾਂ ’ਤੇ ਚਰਚਾ ਕੀਤੀ ਤੇ ਸਰਕਾਰ ਨੂੰ ਉਨ੍ਹਾਂ ਦੀਆਂ ਮੰਗਾਂ ਨੂੰ ਜਲਦੀ ਹੱਲ ਕਰਨ ਦੀ ਅਪੀਲ ਕੀਤੀ ਗਈ। ਇਸੇ ਦੌਰਾਨ ਐਸੋਸੀਏਸਨ ਆਗੂਆਂ ਨੇ ਆਪਣੇ ਡਾਕਟਰ ਸਾਥੀਆਂ ਨੂੰ ਸਮਾਜ ਸੇਵਾ ਦੇ ਕਾਰਜਾਂ ਵਿਚ ਵੀ ਆਪਣਾ ਯੋਗਦਾਨ ਪਾਉਣ ਦੀ ਅਪੀਲ ਕਰਦੇ ਸਮਾਜ ’ਚ ਵੱਧ ਰਹੀਆਂ ਸਮਾਜਿਕ ਬੁਰਾਈਆਂ ਤੇ ਡੂੰਗੀ ਚਿੰਤਾ ਕੀਤੀ। ਬਲਾਕ ਦੇ ਸਰਗਰਮ ਆਗੂ ਡਾ. ਬਲਜੀਤ ਸਿੰਘ ਕਲਿਆਣ ਦੀ ਹੋਈ ਅਚਾਨਕ ਮੌਤ ਤੇ ਪਰਿਵਾਰ ਨਾਲ ਹਮਦਰਦੀ ਪ੍ਰਗਟ ਕਰਦੇ ਹੋਏ ਯੂਨੀਅਨ ਵੱਲੋਂ ਸਾਥੀ ਦੇ ਭੋਗ ਤੇ ਪਰਿਵਾਰ ਨੂੰ ਇੱਕ ਲੱਖ ਰੁਪਏ ਦੇ ਕੇ ਸਹਾਇਤਾ ਕੀਤੀ ਗਈ ਅਤੇ ਮੀਟਿੰਗ ਵਿੱਚ ਮ੍ਰਿਤਕ ਸਾਥੀ ਨੂੰ ਨਮ ਨਾਲ ਅੱਖਾਂ ਯਾਦ ਕਰਦੇ 2 ਮਿੰਟ ਦਾ ਮੌਨ ਰੱਖ ਕੇ ਸਰਧਾਜ਼ਲੀ ਦਿੱਤੀ ਗਈ। ਇਸ ਮੀਟਿੰਗ ਵਿੱਚ ਡਾ. ਗੋਪਾਲ ਸਿੰਘ ਆਕਲੀਆ, ਡਾ. ਮਲਕੀਤ ਸਿੰਘ ਗੁਰੂਸਰ, ਡਾ. ਗੁਰਜੰਟ ਸਿੰਘ ਭੋਡੀਪੁਰਾ, ਡਾ. ਕਰਮ ਹੁਸੈਨ ਜਲਾਲ, ਡਾ. ਸੁਖਵਿੰਦਰ ਸਿੰਘ ਹਮੀਰਗੜ, ਡਾ. ਮਨਪੑੀਤ ਸਿੰਘ ਭਗਤਾ, ਡਾ. ਅਮਨਦੀਪ ਸਿੰਘ ਭਗਤਾ, ਡਾ. ਕੌਰ ਸਿੰਘ ਭਗਤਾ ਅਤੇ ਡਾ. ਹਰਜਿੰਦਰ ਸਿੰਘ ਹਮੀਰਗੜ ਪ੍ਰੈੱਸ ਸਕੱਤਰ ਹਾਜਰ ਸਨ।