ਭਾਜਪਾ ਦੀ ਇਤਿਹਾਸਕ ਜਿੱਤ ’ਤੇ ਰਾਮਪੁਰਾ ਫੂਲ ’ਚ ਮਨਾਇਆ ਜਸ਼ਨ
ਭਾਜਪਾ ਦੀ ਇਤਿਹਾਸਕ ਜਿੱਤ ‘ਤੇ ਰਾਮਪੁਰਾ ਫੂਲ ਵਿੱਚ ਜਸ਼ਨ
Publish Date: Mon, 04 May 2026 06:18 PM (IST)
Updated Date: Tue, 05 May 2026 04:11 AM (IST)
ਮਨਪ੍ਰੀਤ ਸਿੰਘ ਗਿੱਲ, ਪੰਜਾਬੀ ਜਾਗਰਣ, ਰਾਮਪੁਰਾ ਫੂਲ : ਭਾਰਤੀ ਜਨਤਾ ਪਾਰਟੀ ਦੀ ਪੱਛਮੀ ਬੰਗਾਲ, ਆਸਾਮ ਅਤੇ ਪਾਡੂਚੇਰੀ ਵਿੱਚ ਹੋਈ ਰਿਕਾਰਡ ਜਿੱਤ ਦੇ ਮੱਦੇਨਜ਼ਰ ਰਾਮਪੁਰਾ ਫੂਲ ਵਿੱਚ ਭਾਜਪਾ ਵਰਕਰਾਂ ਵੱਲੋਂ ਖੁਸ਼ੀ ਦਾ ਮਾਹੌਲ ਦੇਖਣ ਨੂੰ ਮਿਲਿਆ। ਇਸ ਮੌਕੇ ਪਾਰਟੀ ਆਗੂਆਂ ਅਤੇ ਵਰਕਰਾਂ ਨੇ ਇਕੱਠੇ ਹੋ ਕੇ ਜਿੱਤ ਦਾ ਜਸ਼ਨ ਮਨਾਇਆ ਅਤੇ ਦੇਸ਼ ਵਾਸੀਆਂ ਨੂੰ ਵਧਾਈਆਂ ਦਿੱਤੀਆਂ। ਇਸ ਦੌਰਾਨ ਸੀਨੀਅਰ ਭਾਜਪਾ ਆਗੂ ਮੱਖਣ ਜਿੰਦਲ ਨੇ ਕਿਹਾ ਕਿ ਇਹ ਜਿੱਤ ਦੇਸ਼ ਦੇ ਲੋਕਾਂ ਦੇ ਭਰੋਸੇ ਅਤੇ ਪ੍ਰਧਾਨ ਮੰਤਰੀ ਦੀ ਲੋਕ-ਹਿਤੈਸ਼ੀ ਨੀਤੀਆਂ ਦਾ ਨਤੀਜਾ ਹੈ। ਉਨ੍ਹਾਂ ਕਿਹਾ ਕਿ ਲੋਕਾਂ ਨੇ ਵਿਕਾਸ, ਸੁਸ਼ਾਸਨ ਅਤੇ ਪਾਰਦਰਸ਼ੀ ਪ੍ਰਬੰਧਨ ਨੂੰ ਮੱਦੇਨਜ਼ਰ ਰੱਖਦਿਆਂ ਭਾਜਪਾ ਨੂੰ ਭਾਰੀ ਬਹੁਮਤ ਦਿੱਤਾ ਹੈ। ਮੱਖਣ ਜਿੰਦਲ ਨੇ ਦੱਸਿਆ ਕਿ ਪਾਰਟੀ ਹਮੇਸ਼ਾਂ ਹੀ ਲੋਕ ਭਲਾਈ ਦੇ ਕੰਮਾਂ ਲਈ ਵਚਨਬੱਧ ਰਹੀ ਹੈ ਅਤੇ ਅੱਗੇ ਵੀ ਦੇਸ਼ ਦੀ ਤਰੱਕੀ ਲਈ ਇਮਾਨਦਾਰੀ ਨਾਲ ਕੰਮ ਕਰਦੀ ਰਹੇਗੀ। ਉਨ੍ਹਾਂ ਕਿਹਾ ਕਿ ਇਸ ਜਿੱਤ ਨਾਲ ਪਾਰਟੀ ਵਰਕਰਾਂ ਵਿੱਚ ਨਵਾਂ ਜੋਸ਼ ਪੈਦਾ ਹੋਇਆ ਹੈ ਅਤੇ ਇਹ ਨਤੀਜੇ ਆਉਣ ਵਾਲੇ ਸਮੇਂ ਵਿੱਚ ਹੋਰ ਵੱਡੀਆਂ ਸਫਲਤਾਵਾਂ ਦੀ ਨੀਂਹ ਸਾਬਤ ਹੋਣਗੇ। ਇਸ ਮੌਕੇ ਮੱਖਣ ਜਿੰਦਲ ਸਮੇਤ ਸੰਜੇ ਤਨਵਰ, ਅਤੁਲ ਗੋਇਲ, ਅੰਸ ਗੋਤਮ, ਗੋਰਾ ਸਿੰਘ, ਲਛੱਮਣ ਦਾਸ, ਮੋਹਿਤ ਕੋਹਲੀ, ਪਰਮੋਦ, ਰਾਜ ਕੁਮਾਰ ਅਕੁਸ਼ ਅਤੇ ਮੋਹਿਤ ਆਦਿ ਹਾਜ਼ਰ ਸਨ।