ਹੁਣ ਤਕ ਲਾਈਫ ਕੇਅਰ ਫਾਊਂਡੇਸ਼ਨ ਨੇ ਖੋਲ੍ਹੀਆਂ 188 ਲੈਬੋਰੇਟਰੀਜ਼
ਲਾਈਫ ਕੇਅਰ ਫਾਊਂਡੇਸ਼ਨ ਦੀ ਲੈਬ ਦਾ ਉਦਘਾਟਨ ਕੀਤਾ
Publish Date: Mon, 04 May 2026 04:39 PM (IST)
Updated Date: Tue, 05 May 2026 04:03 AM (IST)

ਵੀਰਪਾਲ ਭਗਤਾ, ਪੰਜਾਬੀ ਜਾਗਰਣ, ਭਗਤਾ ਭਾਈਕਾ : ਸਮਾਜ ਸੇਵਾ ਦੇ ਖੇਤਰ ਵਿਚ ਜਿਕਰਯੋਗ ਨਾਮਣਾ ਖੱਟ ਰਹੀ ਲਾਈਫ ਕੇਅਰ ਫਾਊਂਡੇਸ਼ਨ ਨੇ ਸਥਾਨਕ ਇਲਾਕੇ ਦੀ ਨਾਮਵਰ ਬਾਬਾ ਵਿਸ਼ਵਕਰਮਾ ਜੀ ਸੁਸਾਇਟੀ ਭਗਤਾ ਭਾਈਕਾ ਦੇ ਸਹਿਯੋਗ ਨਾਲ ਸ਼ਹਿਰ ਦੇ ਭੂਤਾਂ ਵਾਲੇ ਖੂਹ ਵਿਖੇ ਚੈਰੀਟੇਬਲ ਲੈਬੋਰੇਟਰੀ ਕੈਂਪ ਲਗਾਇਆ ਗਿਆ ਅਤੇ ਸ਼ਹਿਰ ਦੇ ਬੱਸ ਅੱਡੇ ’ਤੇ ਐਨਜੀਓ ਵਰਕਰ ਸਤੀਸ਼ ਕੁਮਾਰ ਅਤੇ ਸਮਾਜ ਸੇਵੀ ਆਗੂ ਰਘਵੀਰ ਸਿੰਘ ਮਲੂਕਾ ਵੱਲੋਂ ਆਪਣੇ ਕਰ ਕਮਲਾਂ ਨਾਲ ਲੈਬੋਰੇਟਰੀ ਦਾ ਸ਼ੁਭ ਉਦਘਾਟਨ ਕੀਤਾ ਗਿਆ। ਇਸ ਮੌਕੇ ਐੱਨਜੀਓ ਵਰਕਰ ਸਤੀਸ਼ ਕੁਮਾਰ ਨੇ ਦੱਸਿਆਂ ਕਿ ਲਾਈਫ ਕੇਅਰ ਫਾਊਂਡੇਸ਼ਨ ਵੱਲੋਂ ਵੱਖ ਵੱਖ ਸ਼ਹਿਰਾਂ ਵਿਚ ਹੁਣ ਤਕ 188 ਲੈਬ ਖੋਲੀਆਂ ਗਈਆਂ ਹਨ ਜਿੱਥੇ ਮਿਸ਼ਨ ਸਿਹਤਮੰਦ ਪੰਜਾਬ ਦੇ ਤਹਿਤ 75 ਫੀਸਦੀ ਰੇਟਾਂ ਵਿਚ ਛੋਟ ਮਿਲੇਗੀ, ਜਿਸ ਨਾਲ ਇਲਾਕੇ ਦੇ ਲੋਕਾਂ ਨੂੰ ਵੱਡੀ ਰਾਹਤ ਮਿਲੇਗੀ। ਉਨ੍ਹਾਂ ਜਾਣਕਾਰੀ ਦਿੱਤੀ ਕਿ ਸੰਸਥਾ ਵੱਲੋਂ ਹੁਣ ਤਕ 502 ਲੈਬੋਰੇਟਰੀ ਕੈਂਪ ਲਗਾਏ ਗਏ ਹਨ, ਜਿਸ ਵਿਚ ਗੁਰਦਿਆਂ ਦੇ ਪੰਜ ਟੈਸਟ, ਯੂਰਿਕ ਐਸਿਡ ਅਤੇ ਸ਼ੂਗਰ ਦਾ ਟੈਸਟ ਬਿਲਕੁਲ ਮੁਫਤ ਕੀਤਾ ਗਿਆ ਜਦ ਕਿ ਬਾਕੀ ਟੈਸਟਾਂ ਵਿਚ 75 ਫੀਸਦੀ ਛੋਟ ਕੀਤੀ ਗਈ ਹੈ। ਸਮਾਜ ਸੇਵੀ ਆਗੂ ਰਛਪਾਲ ਸਿੰਘ (ਨਿੱਕਾ ਧੀਮਾਨ) ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਭਗਤਾ ਭਾਈ ਵਿਚ ਲੈਬ ਦੇ ਖੁੱਲ੍ਹਣ ਨਾਲ ਇਲਾਕੇ ਦੇ ਲੋਕਾਂ ਨੂੰ ਘੱਟ ਦਰਾਂ ’ਤੇ ਉੱਚ ਮਿਆਰੀ ਟੈਸਟਾਂ ਦੀ ਸਹੂਲਤ ਮਿਲੇਗੀ। ਉਨ੍ਹਾਂ ਦਾਅਵਾ ਕੀਤਾ ਕਿ ਮਾਰਕੀਟ ਵਿੱਚ ਮਹਿੰਗੇ ਹੋ ਰਹੇ ਟੈਸਟਾਂ ਤੋਂ ਲੋਕਾਂ ਨੂੰ ਕਾਫ਼ੀ ਰਾਹਤ ਪ੍ਰਾਪਤ ਹੋਵੇਗੀ, ਜਿਸ ਨਾਲ ਸਿਹਤ ਸੇਵਾਵਾਂ ਨੂੰ ਵੀ ਮਜ਼ਬੂਤੀ ਮਿਲੇਗੀ। ਇਸ ਮੌਕੇ ਲਗਾਏ ਕੈਂਪ ਦੌਰਾਨ ਵੱਡੀ ਗਿਣਤੀ ਵਿੱਚ ਲੋਕਾਂ ਨੇ ਆਪਣੀ ਜਾਂਚ ਕਰਵਾਈ। ਬਾਬਾ ਵਿਸ਼ਵਕਰਮਾ ਸੁਸਾਇਟੀ ਦੇ ਉਪਰਾਲੇ ਦੀ ਇਲਾਕੇ ਭਰ ਵਿਚ ਖੂਬ ਪ੍ਰਸ਼ੰਸ਼ਾ ਹੋ ਰਹੀ ਹੈ। ਇਸ ਮੌਕੇ ਦਵਿੰਦਰ ਸਿੰਘ ਮਠਾੜੂ, ਹਰਿੰਦਰ ਪਾਲ ਸਿੰਘ ਹਿੰਦਾ, ਦਰਸ਼ਨ ਸਿੰਘ ਭਾਈਕੇ, ਗੁਰਤੇਜ ਸਿੰਘ ਚਾਨੀ, ਸੁਖਮੰਦਰ ਸਿੰਘ ਅਕਾਲ ਵਾਲੇ, ਮਿਸਤਰੀ ਨਿਰਮਲ ਸਿੰਘ ਭਗਤਾ, ਗੁਰਬਚਨ ਸਿੰਘ ਧੀਮਾਨ, ਮਨਜੀਤ ਸਿੰਘ ਧੁੰਨਾ, ਡਾ. ਨਿਰਭੈ ਸਿੰਘ ਭਗਤਾ, ਮਾਸਟਰ ਸਵਰਨਜੀਤ ਸਿੰਘ ਸੰਮੀ, ਜਗਸੀਰ ਸਿੰਘ ਪੰਨੂ, ਜੱਸਾ ਸਿੰਘ ਖਾਲਸਾ, ਸੁਖਜੰਟ ਸਿੰਘ ਖਾਲਸਾ, ਗੁਰਬਚਨ ਸਿੰਘ ਧੀਮਾਨ, ਜਸਪ੍ਰੀਤ ਸਿੰਘ ਬੂਟਾ ਸਮੇਤ ਖੂਹ ਕਮੇਟੀ ਭਗਤਾ ਭਾਈਕਾ ਦੇ ਮੈਂਬਰ ਵੀ ਹਾਜ਼ਰ ਸਨ।