ਪੰਜਾਬ ਵਿਧਾਨ ਸਭਾ ’ਚ ਸਵਾਮੀ ਬ੍ਰਹਮ ਮੁਨੀ ਸਨਮਾਨਿਤ
ਪੰਜਾਬ ਵਿਧਾਨ ਸਭਾ ‘ਚ ਸਵਾਮੀ ਬ੍ਰਹਮ ਮੁਨੀ ਦਾ ਸਨਮਾਨ
Publish Date: Mon, 04 May 2026 04:27 PM (IST)
Updated Date: Tue, 05 May 2026 04:03 AM (IST)

ਵੀਰਪਾਲ ਭਗਤਾ, ਪੰਜਾਬੀ ਜਾਗਰਣ, ਭਗਤਾ ਭਾਈਕਾ : ਪਿੰਡ ਜਲਾਲ ਵਿਖੇ ਬ੍ਰਹਮਲੀਨ ਸੰਤ ਬਾਬਾ ਕਰਨੈਲ ਦਾਸ ਦੇ ਆਸ਼ੀਰਵਾਦ ਨਾਲ ਮੌਜੂਦਾ ਗੱਦੀਨਸ਼ੀਨ ਸੁਆਮੀ ਬ੍ਰਹਮਮੁਨੀ ਦੀ ਰਹਿਨੁਮਾਈ ਹੇਠ ਅਤੇ ਬਾਬਾ ਗੰਗਾ ਰਾਮ ਦੇ ਯਤਨਾਂ ਸਦਕਾ ਵਿਵੇਕ ਮਿਸ਼ਨ ਚੈਰੀਟੇਬਲ ਟਰੱਸਟ ਨਾਮ ਦੀ ਸੰਸਥਾ ਚਲਾਈ ਜਾ ਰਹੀ ਹੈ ਜੋ ਕਿ ਪੂਰਨ ਨਿਸ਼ਕਾਮ ਰੂਪ ’ਚ ਮਨੁੱਖਤਾ ਦੀ ਸੇਵਾ ਤੇ ਧਾਰਮਿਕ ਫਲਸਫਿਆਂ ਨੂੰ ਸਮਰਪਿਤ ਹੈ। ਸੰਸਥਾ ਦੀ ਸ਼ੁਰੂਆਤ ਬ੍ਰਹਮਲੀਨ ਸੰਤ ਬਾਬਾ ਕਰਨੈਲ ਦਾਸ ਜੀ ਵੱਲੋਂ ਮਨੁੱਖਤਾ ਦੀ ਸੇਵਾ ਨੂੰ ਸਮਰਪਿਤ ਕੀਤੀ ਸੀ ਤੇ ਉਨ੍ਹਾਂ ਦੇ ਹੀ ਨਕਸ਼ੇ ਕਦਮਾਂ ’ਤੇ ਚਲਦੇ ਮੌਜੂਦਾ ਗੱਦੀ ਨਸ਼ੀਨ ਸੁਆਮੀ ਬ੍ਰਹਮ ਮੁਨੀ ਅਤੇ ਸੰਤ ਬਾਬਾ ਗੰਗਾ ਰਾਮ ਵਲੋਂ ਅੱਗੇ ਵਧਾਇਆ। ਵਿਵੇਕ ਚੈਰੀਟੇਬਲ ਅੱਖਾਂ ਦੇ ਹਸਪਤਾਲ ਜਲਾਲ ਵਿਖੇ ਹੁਣ ਤੱਕ 265 ਅੱਖਾਂ ਦੇ ਮੁਫ਼ਤ ਲੈਂਜ ਕੈਂਪ ਲਗਾਏ ਹਨ, ਜਿਸ ਵਿੱਚ ਲਗਭਗ 3 ਲੱਖ ਦੇ ਕਰੀਬ ਮਰੀਜ਼ਾਂ ਦੇ ਮੁਫ਼ਤ ਲੈਂਜ ਪਾਏ ਜਾ ਚੁੱਕੇ ਹਨ ਤੇ ਰੋਜ਼ਾਨਾ ਓਪੀਡੀ ਦੌਰਾਨ ਲੱਖਾਂ ਹੀ ਲੋਕਾਂ ਦੇ ਚੈੱਕਅਪ ਕੀਤੇ ਜਾ ਚੁੱਕੇ ਹਨ। ਇਸੇ ਤਰ੍ਹਾਂ ਹੋਰ ਵੀ ਸਮਾਜਿਕ ਤੇ ਮਨੁੱਖਤਾ ਦੀ ਭਲਾਈ ਲਈ ਕਈ ਕਾਰਜ ਸੰਸਥਾ ਵੱਲੋਂ ਕੀਤੇ ਜਾਂਦੇ ਹਨ। ਇਹ ਵੀ ਜ਼ਿਕਰਯੋਗ ਹੈ ਕਿ ਸੁਆਮੀ ਬ੍ਰਹਮ ਮੁਨੀ ਜੀ ਵੱਲੋਂ ਲੋਕਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਲਈ ਪ੍ਰੇਰਿਤ ਕਰਦਿਆਂ ਪਰਮਾਤਮਾ ਦੇ ਨਾਂ ਨਾਲ ਜੋੜਨ ਦਾ ਵੀ ਮਹਾਨ ਉਪਰਾਲਾ ਕੀਤਾ ਜਾਂਦਾ ਹੈ। ਇਨ੍ਹਾਂ ਸਭ ਸਮਾਜ ਸੁਧਾਰ ਅਤੇ ਸਮਾਜ ਸੇਵੀ ਉਪਰਾਲਿਆਂ ਨੂੰ ਦੇਖਦਿਆਂ ਪਿਛਲੇ ਦਿਨੀਂ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਵੱਲੋਂ ਸੁਆਮੀ ਬ੍ਰਹਮ ਮੁਨੀ ਨੂੰ ਭਾਰਤ ਵਿਭੁਸ਼ਨ (ਵਿਜਨਰੀ ਸਪਿਰਚੁਅਲ ਗੁਰੂ) ਐਵਾਰਡ ਨਾਲ ਸਨਮਾਨਿਤ ਕੀਤਾ, ਜਿਸ ਨੂੰ ਲੈ ਕੇ ਇਲਾਕੇ ਦੀਆ ਸੰਗਤਾਂ ਵਿੱਚ ਖੁਸ਼ੀ ਦੀ ਲਹਿਰ ਹੈ। ਸੰਤ ਬਾਬਾ ਗੰਗਾ ਰਾਮ, ਸੰਤ ਬਾਬਾ ਰਿਸ਼ੀ ਰਾਮ ਜੈਤੋ, ਸੰਤ ਬਾਬਾ ਸਰਬਾਨੰਦ ਹਰਿਦੁਆਰ, ਸਮੁੱਚੀ ਸਾਧੂ ਮੰਡਲੀ ਤੇ ਇਲਾਕੇ ਦੀਆਂ ਸੰਗਤਾਂ ਵੱਲੋਂ ਸੁਆਮੀ ਬ੍ਰਹਮ ਮੁਨੀ ਨੂੰ ਮੁਬਾਰਕਬਾਦ ਦਿੱਤੀ।