ਸ਼ਾਨਦਾਰ ਸੇਵਾਵਾਂ ਵਾਲੇ ਬੱਚਿਆਂ ਨੂੰ ਕੀਤਾ ਸਨਮਾਨਿਤ
ਸ਼ਾਨਦਾਰ ਸੇਵਾਵਾਂ ਵਾਲੇ ਬੱਚਿਆਂ ਨੂੰ ਕੀਤਾ ਸਨਮਾਨਿਤ
Publish Date: Sun, 03 May 2026 04:56 PM (IST)
Updated Date: Mon, 04 May 2026 04:06 AM (IST)
ਭੁੱਚੋ ਮੰਡੀ : ਐਨਐਸ ਮੈਮੋਰੀਅਲ ਸੀਨੀਅਰ ਸੈਕੰਡਰੀ ਸਕੂਲ ਭੁੱਚੋ ਮੰਡੀ ਵਿਚ ਇਨਵੈਸਟਰ ਸਮਾਰੋਹ ਧੂਮਧਾਮ ਨਾਲ ਮਨਾਇਆ ਗਿਆ। ਇਸ ਸਮਾਗਮ ਦਾ ਮੁੱਖ ਉਦੇਸ਼ ਵਿਦਿਆਰਥੀਆਂ 'ਚ ਲੀਡਰਸ਼ਿਪ ਨੂੰ ਉਭਾਰਨਾ ਨੈਤਿਕ ਕਦਰਾਂ ਕੀਮਤਾਂ ਅਨੁਸ਼ਾਸਨ ਅਤੇ ਜ਼ਿੰਮੇਵਾਰੀ ਦੀ ਭਾਵਨਾ ਪੈਦਾ ਕਰਨਾ ਸੀ। ਇਸ ਦੌਰਾਨ ਵਿਦਿਆਰਥੀਆਂ ਦੀ ਚੋਣ ਲਈ ਵੋਟਿੰਗ ਪ੍ਰਣਾਲੀ ਦੀ ਵਰਤੋਂ ਕੀਤੀ ਗਈ। ਚੋਣ ਪ੍ਰਕਿਰਿਆ ਦੇ ਤਹਿਤ ਨੌਮੀਨੇਸ਼ਨ, ਸਕਰੀਨਿੰਗ, ਮੈਨੀਫੈਸਟੋ ਅਤੇ ਵੋਟਿੰਗ ਰਾਊਂਡ ਕਰਵਾਏ ਗਏ। ਇਨ੍ਹਾਂ ਸਾਰੇ ਪੜਾਵਾਂ ਤੋਂ ਬਾਅਦ ਸਕੂਲ ਕੌਂਸਲ ਦੀ ਚੋਣ ਕੀਤੀ ਗਈ। ਇਸ ਦੀ ਸ਼ੁਰੂਆਤ ਸਕੂਲ ਪ੍ਰਿੰਸੀਪਲ ਕੁਲਦੀਪ ਕੌਰ ਗਿੱਲ ਨੇ ਸ਼ਮ੍ਹਾ ਰੌਸ਼ਨ ਕਰਕੇ ਕੀਤੀ। ਅਸੀਸਦੀਪ ਕੌਰ ਨੇ ਸਟੇਜ ਸੈਕਟਰੀ ਦੀ ਭੂਮਿਕਾ ਨਿਭਾਈ। ਪ੍ਰਿੰਸੀਪਲ ਦੀ ਅਗਵਾਈ ਵਿਚ ਵਿਦਿਆਰਥੀ ਕੈਬਨਿਟ ਨੇ ਆਪਣੇ ਕਰਤਵਾਂ ਨੂੰ ਇਮਾਨਦਾਰੀ ਅਤੇ ਜ਼ਿੰਮੇਵਾਰੀ ਨਾਲ ਨਿਭਾਉਣ ਦੀ ਸਹੁੰ ਚੁੱਕੀ। ਇਨਵੈਸਟਰ ਸੈਰਮਨੀ ਦੇ ਤਹਿਤ ਹੈਡ ਬਆਏ, ਹੈਡ ਗਰਲ, ਹਾਊਸ ਕੈਪਟਨ, ਸਪੋਰਟਸ ਕੈਪਟਨ ਅਤੇ ਡਿਸਿਪਲਨ ਇੰਚਾਰਜ ਸਮੇਤ ਸਾਰੀ ਕੌਂਸਲ ਨੂੰ ਬੈਜ ਅਤੇ ਸ਼ੈਸ਼ੇ ਪ੍ਰਦਾਨ ਕਰਕੇ ਸਨਮਾਨਿਤ ਕੀਤਾ ਗਿਆ। ਅਖੀਰ ਵਿਚ ਪਿਛਲੇ ਸਾਲ ਦੀ ਕੈਬਨਿਟ ਨੂੰ ਉਨ੍ਹਾਂ ਦੀਆਂ ਸ਼ਾਨਦਾਰ ਸੇਵਾਵਾਂ ਬਦਲੇ ਗਵਰਨਿੰਗ ਬਾਡੀ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ । ਸਕੂਲ ਦੇ ਡਾਇਰੈਕਟਰ ਅੰਗਰੇਜ ਸਿੰਘ ਨੇ ਚੁਣੇ ਗਏ ਵਿਦਿਆਰਥੀਆਂ ਨੂੰ ਵਧਾਈ ਦਿੱਤੀ ।