ਪੀਐਸ ਟੈੱਟ ਵਿਚ ਮਾਤਾ ਸੁੰਦਰੀ ਕਾਲਜ ਦੀਆਂ ਧੀਆਂ ਦਾ ਡੰਕਾ
ਪੀਐਸ ਟੈੱਟ ਵਿਚ ਮਾਤਾ ਸੁੰਦਰੀ ਕਾਲਜ ਦੀਆਂ
Publish Date: Sun, 03 May 2026 04:50 PM (IST)
Updated Date: Mon, 04 May 2026 04:06 AM (IST)

-- 35 ਵਿਦਿਆਰਥਣਾਂ ਨੇ ਹਾਸਲ ਕੀਤੀ ਸ਼ਾਨਦਾਰ ਕਾਮਯਾਬੀ ਕੈਪਸ਼ਨ: ਮਨਪ੍ਰੀਤ ਸਿੰਘ ਗਿੱਲ, ਪੰਜਾਬੀ ਜਾਗਰਣ ਰਾਮਪੁਰਾ ਫੂਲ : ਇਲਾਕੇ ਵਿਚ ਲੜਕੀਆਂ ਦੀ ਸੁਰੱਖਿਅਤ ਅਤੇ ਉੱਚਕੋਟੀ ਦੀ ਸਿੱਖਿਆ ਲਈ ਪ੍ਰਸਿੱਧ ਮਾਤਾ ਸੁੰਦਰੀ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਢੱਡੇ ਦੀ ਇਕਾਈ ਮਾਤਾ ਸੁੰਦਰੀ ਗਰਲਜ਼ ਕਾਲਜ ਆਫ਼ ਐਜੂਕੇਸ਼ਨ ਦੀਆਂ ਵਿਦਿਆਰਥਣਾਂ ਨੇ ਪੰਜਾਬ ਸਰਕਾਰ ਵੱਲੋਂ ਕਰਵਾਈ ਗਈ ਪੀਐਸ ਟੈੱਟ-2025 (ਪੰਜਾਬ ਰਾਜ ਅਧਿਆਪਕ ਯੋਗਤਾ ਪ੍ਰੀਖਿਆ) ਵਿਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਇਤਿਹਾਸ ਰਚ ਦਿੱਤਾ। ਬੀਐਡ ਕੋਰਸ ਦੌਰਾਨ ਹੀ ਕਾਲਜ ਦੀਆਂ 35 ਵਿਦਿਆਰਥਣਾਂ ਨੇ ਪ੍ਰੀਖਿਆ ਪਾਸ ਕਰਕੇ ਆਪਣੇ ਮਾਪਿਆਂ ਅਤੇ ਸੰਸਥਾ ਦਾ ਨਾਮ ਰੌਸ਼ਨ ਕੀਤਾ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸੰਸਥਾ ਦੇ ਪ੍ਰਿੰਸੀਪਲ ਪ੍ਰੋ. ਰਾਜ ਸਿੰਘ ਬਾਘਾ, ਬੀਐਡ ਵਿਭਾਗ ਮੁਖੀ ਪ੍ਰੋ. ਮਨਪ੍ਰੀਤ ਕੌਰ ਅਤੇ ਪ੍ਰੋ. ਵੀਰਇੰਦਰ ਕੌਰ ਨੇ ਦੱਸਿਆ ਕਿ ਵਿਦਿਆਰਥਣਾਂ ਦੀ ਇਸ ਕਾਮਯਾਬੀ ਦਾ ਸਿਹਰਾ ਕਾਲਜ ਦੇ ਮਿਹਨਤੀ ਸਟਾਫ਼ ਨੂੰ ਜਾਂਦਾ ਹੈ, ਜਿਨ੍ਹਾਂ ਨੇ ਪੜ੍ਹਾਈ ਦੇ ਨਾਲ-ਨਾਲ ਪੀਐਸ ਟੈੱਟ ਦੀ ਵਿਸ਼ੇਸ਼ ਤਿਆਰੀ ਵੀ ਕਰਵਾਈ। ਉਨ੍ਹਾਂ ਕਿਹਾ ਕਿ ਵਿਦਿਆਰਥਣਾਂ ਨੇ ਲਗਨ ਅਤੇ ਮਿਹਨਤ ਨਾਲ ਆਪਣੀਆਂ ਅਧਿਆਪਕ ਬਣਨ ਦੀਆਂ ਆਸਾਂ ਨੂੰ ਸਾਕਾਰ ਕੀਤਾ ਹੈ। ਨਤੀਜਿਆਂ ਵਿਚ ਜਸਨਪ੍ਰੀਤ ਕੌਰ ਪੁੱਤਰੀ ਗੁਰਸੇਵਕ ਸਿੰਘ ਨੇ 117 ਅੰਕ ਹਾਸਲ ਕਰਕੇ ਕਾਲਜ ਵਿੱਚ ਪਹਿਲਾ ਸਥਾਨ ਪ੍ਰਾਪਤ ਕੀਤਾ। ਇਸ ਤੋਂ ਇਲਾਵਾ ਲਵਪ੍ਰੀਤ ਕੌਰ ਨੇ 115, ਖੁਸ਼ੀ ਨੇ 114, ਜਸਨਪ੍ਰੀਤ ਕੌਰ ਪੁੱਤਰੀ ਮੇਵਾ ਸਿੰਘ ਨੇ 111 ਅਤੇ ਗੁਰਮੀਤ ਕੌਰ ਨੇ 110 ਅੰਕ ਪ੍ਰਾਪਤ ਕੀਤੇ। ਹੋਰ ਸਫਲ ਵਿਦਿਆਰਥਣਾਂ ਵਿੱਚ ਮਨਪ੍ਰੀਤ ਕੌਰ ਨੇ 108, ਭੁਪਿੰਦਰ ਕੌਰ ਅਤੇ ਅਮਨਦੀਪ ਕੌਰ ਨੇ 106-106, ਰੁਪਿੰਦਰ ਕੌਰ, ਅਨੀਤਾ ਕਮਲ, ਰਾਜਵਿੰਦਰ ਕੌਰ ਅਤੇ ਅਮਨਪ੍ਰੀਤ ਕੌਰ ਨੇ 104-104, ਗੁਰਪ੍ਰੀਤ ਕੌਰ ਨੇ 103 ਅਤੇ ਕੋਮਲਪ੍ਰੀਤ ਕੌਰ ਨੇ 101 ਅੰਕ ਪ੍ਰਾਪਤ ਕੀਤੇ। ਇਸ ਤੋਂ ਇਲਾਵਾ ਕਈ ਹੋਰ ਵਿਦਿਆਰਥਣਾਂ ਨੇ ਵੀ ਸ਼ਾਨਦਾਰ ਅੰਕ ਹਾਸਲ ਕਰਕੇ ਸੰਸਥਾ ਦਾ ਮਾਣ ਵਧਾਇਆ। ਸੰਸਥਾ ਦੇ ਚੇਅਰਮੈਨ ਕੁਲਵੰਤ ਸਿੰਘ ਸਿੱਧੂ, ਮੈਨੇਜਿੰਗ ਡਾਇਰੈਕਟਰ ਗੁਰਬਿੰਦਰ ਸਿੰਘ ਬੱਲੀ ਅਤੇ ਡਾਇਰੈਕਟਰ ਐਡਮਿਨਿਸਟਰੇਸ਼ਨ ਪਰਮਿੰਦਰ ਸਿੰਘ ਸਿੱਧੂ ਨੇ ਸਾਰੀਆਂ ਸਫਲ ਵਿਦਿਆਰਥਣਾਂ ਨੂੰ ਵਧਾਈ ਦਿੰਦਿਆਂ ਉਨ੍ਹਾਂ ਦੇ ਚਮਕਦਾਰ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆਂ ਗਈਆਂ।