ਕਾਂਗਰਸ ਪਾਰਟੀ ਨੇ ਖਿੱਚੀਆਂ ਨਗਰ ਨਿਗਮ ਚੋਣਾਂ ਦੀਆਂ ਤਿਆਰੀਆਂ
ਕਾਂਗਰਸ ਪਾਰਟੀ ਨੇ ਖਿੱਚੀਆਂ ਨਗਰ ਨਿਗਮ ਚੋਣਾਂ ਦੀਆਂ ਤਿਆਰੀਆਂ
Publish Date: Sun, 03 May 2026 04:23 PM (IST)
Updated Date: Mon, 04 May 2026 04:05 AM (IST)

-ਨਿਗਮ ਚੋਣਾਂ ਲਈ ਕਾਂਗਰਸ ਤਿਆਰ ਬਰ ਤਿਆਰ ਧੱਕੇਸ਼ਾਹੀ ਨਹੀਂ ਕਰਾਂਗੇ ਬਰਦਾਸ਼ਤ :ਰਾਜਨ ਗਰਗ ਪੰਜਾਬੀ ਜਾਗਰਣ ਰਿਪੋਰਟਰ, ਬਠਿੰਡਾ : ਕਾਂਗਰਸ ਪਾਰਟੀ ਵੱਲੋਂ ਨਗਰ ਨਿਗਮ ਚੋਣਾਂ ਲਈ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ। ਅੱਜ ਕਾਂਗਰਸ ਭਵਨ ਵਿਖੇ ਜ਼ਿਲ੍ਹਾ ਕਾਂਗਰਸ ਕਮੇਟੀ ਬਠਿੰਡਾ ਸ਼ਹਿਰੀ ਦੇ ਪ੍ਰਧਾਨ ਰਾਜਨ ਗਰਗ ਦੀ ਅਗਵਾਈ ਵਿਚ ਅਹਿਮ ਮੀਟਿੰਗ ਹੋਈ, ਜਿਸ ਵਿਚ ਸਮੁੱਚੀ ਲੀਡਰਸ਼ਿਪ, ਵੱਖ-ਵੱਖ ਵਾਰਡਾਂ ਦੇ ਚੋਣ ਲੜਨ ਵਾਲੇ ਚਾਹਵਾਨ ਉਮੀਦਵਾਰ ਅਤੇ ਵੱਡੀ ਗਿਣਤੀ ਵਿਚ ਵਰਕਰ ਹਾਜ਼ਰ ਹੋਏ। ਇਸ ਮੌਕੇ ਸ਼ਹਿਰ ਦੇ 50 ਵਾਰਡਾਂ ਵਿਚ ਚੋਣ ਲੜਨ ਵਾਲੇ ਉਮੀਦਵਾਰਾਂ ਵੱਲੋਂ ਆਪਣੀ ਦਾਅਵੇਦਾਰੀ ਪੇਸ਼ ਕੀਤੀ ਗਈ ਅਤੇ ਦਰਖਾਸਤਾਂ ਜ਼ਿਲ੍ਹਾ ਪ੍ਰਧਾਨ ਰਾਜਨ ਗਰਗ ਨੂੰ ਦਿੱਤੀਆਂ ਗਈਆਂ। ਇਸ ਮੌਕੇ ਸਮੁੱਚੀ ਲੀਡਰਸ਼ਿਪ ਵੱਲੋਂ ਇਨ੍ਹਾਂ ਚੋਣਾਂ ਲਈ ਸਭ ਲੀਡਰਸ਼ਿਪ ਦਾਅਵੇਦਾਰ ਉਮੀਦਵਾਰ ਅਤੇ ਜਿੱਤਣ ਵਾਲੇ ਉਮੀਦਵਾਰਾਂ ਬਾਰੇ ਵਿਚਾਰ ਚਰਚਾ ਕੀਤੀ ਗਈ। ਇਸ ਮੌਕੇ ਰਾਜਨ ਗਰਗ ਨੇ ਕਿਹਾ ਕਿ ਨਗਰ ਨਿਗਮ ਚੋਣਾਂ ਲਈ ਕਾਂਗਰਸ ਤਿਆਰ ਬਰ ਤਿਆਰ ਹੈ ਅਤੇ ਡੱਟਕੇ ਚੋਣਾਂ ਲੜੀਆਂ ਜਾਣਗੀਆਂ, ਕਿਸੇ ਵੀ ਤਰੀਕੇ ਨਾਲ ਸਤਾ ਧਿਰ ਦੀ ਧੱਕੇਸ਼ਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ ਅਤੇ ਦੁਬਾਰਾ ਨਗਰ ਨਿਗਮ ਵਿੱਚ ਕਾਂਗਰਸ ਪੂਰਨ ਬਹੁਮਤ ਨਾਲ ਆਏਗੀ ਕਿਉਂਕਿ ਲੋਕ ਆਉਂਦੀਆਂ ਵਿਧਾਨ ਸਭਾ ਚੋਣਾਂ ਨੂੰ ਮੁੱਖ ਰੱਖ ਕੇ ਕਾਂਗਰਸ ਦੇ ਹੱਥ ਮਜ਼ਬੂਤ ਕਰਨ ਲਈ ਅੱਗੇ ਆ ਰਹੇ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਚੋਣਾਂ ਵਿਚ ਸਾਫ ਅਕਸ਼ ਵਾਲੇ ਜਿੱਤਣ ਵਾਲੇ ਉਮੀਦਵਾਰਾਂ ਨੂੰ ਚੋਣ ਮੈਦਾਨ ਵਿਚ ਉਤਾਰਿਆ ਜਾਵੇਗਾ, ਜਿਸ ਵਿਚ ਸਭ ਤੋਂ ਪਹਿਲਾਂ ਸਮੁੱਚੀ ਸੀਨੀਅਰ ਲੀਡਰਸ਼ਿਪ ਟਕਸਾਲੀ ਕਾਂਗਰਸੀ ਪਰਿਵਾਰ ਅਤੇ ਪਾਰਟੀ ਲਈ ਹਮੇਸ਼ਾ ਜੁਝਾਰੂ ਤੌਰ ’ਤੇ ਕੰਮ ਕਰਨ ਵਾਲੇ ਵਰਕਰਾਂ ਨੂੰ ਅੱਗੇ ਲਿਆਂਦਾ ਜਾਵੇਗਾ। ਇਸ ਲਈ ਪੰਜਾਬ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਤਕ ਵੀ ਲਿਸਟਾਂ ਭੇਜੀਆਂ ਜਾਣਗੀਆਂ। ਇਸ ਮੌਕੇ ਕੇਕੇ ਅਗਰਵਾਲ ,ਅਰੁਣ ਵਧਾਵਣ, ਮਲਕੀਤ ਸਿੰਘ ਐੱਮਸੀ, ਬਲਜਿੰਦਰ ਸਿੰਘ ਠੇਕੇਦਾਰ, ਮਾਸਟਰ ਹਰਮੰਦਰ ਸਿੰਘ, ਅਸ਼ੋਕ ਕੁਮਾਰ, ਬਲਰਾਜ ਪੱਕਾ, ਜ਼ਿਲ੍ਹਾ ਮੀਤ ਪ੍ਰਧਾਨ ਅਤੇ ਪ੍ਰੈੱਸ ਇੰਚਾਰਜ ਰੁਪਿੰਦਰ ਬਿੰਦਰਾ ,ਵਿੱਕੀ ਨੰਬਰਦਾਰ ਐਮਸੀ, ਜੱਸਾ ਐੱਮਸੀ, ਅੰਮ੍ਰਿਤ ਗਿੱਲ, ਰਮੇਸ ਰਾਣੀ, ਮਾਧੋ ਸ਼ਰਮਾ, ਦਰਸ਼ਨ ਜੀਦਾ, ਮਾਸਟਰ ਪ੍ਰਕਾਸ਼ ਚੰਦ, ਬਲਜੀਤ ਸਿੰਘ ,ਹਰਪਾਲ ਬਾਜਵਾ, ਸੁਰਜੀਤ ਮੋਖਾ ,ਬਲਵੰਤ ਰਾਏ ਨਾਥ, ਸੁਖਦੇਵ ਸਿੰਘ ਸੁੱਖਾ ਐੱਮਸੀ, ਭਗਵਾਨ ਦਾਸ, ਭਾਰਤੀ ਸਾਜਣ ਸ਼ਰਮਾ, ਦਪਿੰਦਰ ਮਿਸ਼ਰਾ , ਜਗਦੀਸ਼ ਖੁਰਾਣਾ , ਨਰੇਸ਼ ਗਰਗ , ਭੁਪਿੰਦਰ ਸ਼ਰਮਾ, ਕਮਲਜੀਤ ਭੰਗੂ ਤੇ ਵੱਡੀ ਗਿਣਤੀ ਵਿਚ ਕਾਂਗਰਸੀ ਵਰਕਰ ਅਤੇ ਅਹੁਦੇਦਾਰ ਹਾਜ਼ਰ ਸਨ।