ਹਰਗੋਬਿੰਦ ਸਕੂਲ ਕਾਂਗੜ ’ਚ ਪ੍ਰੈੱਸ ਦਿਵਸ ਮਨਾਇਆ
ਹਰਗੋਬਿੰਦ ਸਕੂਲ ਕਾਂਗੜ ‘ਚ ਪ੍ਰੈੱਸ ਦਿਵਸ ਮਨਾਇਆ
Publish Date: Sun, 03 May 2026 03:54 PM (IST)
Updated Date: Mon, 04 May 2026 04:03 AM (IST)

ਵੀਰਪਾਲ ਭਗਤਾ, ਪੰਜਾਬੀ ਜਾਗਰਣ ਭਗਤਾ ਭਾਈਕਾ : ਹਰਗੋਬਿੰਦ ਪਬਲਿਕ ਸਕੂਲ ਕਾਂਗੜ ਵਿਚ ਪ੍ਰੈੱਸ ਦਿਵਸ ਮਨਾਇਆ ਗਿਆ। ਇਸ ਮੌਕੇ ਬੱਚਿਆਂ ਵੱਲੋਂ ਕਈ ਤਰ੍ਹਾਂ ਦੇ ਭਾਸ਼ਣ ਪੇਸ਼ ਕੀਤੇ ਗਏ। ਸਕੂਲ ਦੇ ਪ੍ਰਿੰਸੀਪਲ ਸੋਨੂੰ ਕੁਮਾਰ ਕਾਂਗੜ ਨੇ ਦੱਸਿਆ ਕਿ ਪ੍ਰੈੱਸ ਸਮਾਜ ਦੀ ਨੀਂਹ ਹੈ। ਇਸ ਪ੍ਰੈੱਸ ਦਿਵਸ ਦੀ ਸ਼ੁਰੂਆਤ 1991 ਵਿਚ ਯੂਨੈਸਕੋ ਦੀ ਸੰਸਥਾ ਨੇ ਕੀਤੀ ਸੀ ਅਤੇ ਇਸ ਨੂੰ 3 ਮਈ ਨੂੰ ਮਨਾਉਣ ਦਾ ਫੈਸਲਾ ਕੀਤਾ। ਪ੍ਰੈੱਸ ਸਮਾਜਿਕ ਜੀਵਨ ਵਿਚ ਜਾਗਰੂਕਤਾ ਫੈਲਾਉਣ ਵਿਚ ਵਿਸ਼ੇਸ਼ ਮਹੱਤਤਾ ਰੱਖਦੀ ਹੈ। ਮੀਡੀਆ ਦੀ ਆਜ਼ਾਦੀ ਤੋਂ ਬਿਨਾਂ ਖਬਰਾਂ ਨੂੰ ਸਹੀ ਢੰਗ ਨਾਲ ਪੇਸ਼ ਨਹੀਂ ਕੀਤਾ ਜਾ ਸਕਦਾ ਅਤੇ ਲੋਕਾਂ ਨੂੰ ਸਹੀ ਜਾਣਕਾਰੀ ਨਹੀਂ ਮਿਲਦੀ। ਇਹ ਉਨ੍ਹਾਂ ਪੱਤਰਕਾਰਾਂ ਦੀ ਬਹਾਦਰੀ ਅਤੇ ਸਮਰਪਣ ਦਾ ਜਸ਼ਨ ਮਨਾਉਣ ਦਾ ਦਿਨ ਵੀ ਹੈ, ਜੋ ਸੱਚਾਈ ਦੀ ਰਿਪੋਰਟ ਕਰਨ ਲਈ ਆਪਣੀ ਜਾਨ ਖਤਰੇ ਵਿਚ ਪਾਉਂਦੇ ਹਨ, ਅਕਸਰ ਵੱਡੀਆਂ ਮੁਸੀਬਤਾਂ ਦਾ ਸਾਹਮਣਾ ਕਰਦੇ ਹੋਏ ਇਹ ਉਨ੍ਹਾਂ ਪੱਤਰਕਾਰਾਂ ਨੂੰ ਯਾਦ ਕਰਨ ਦਾ ਵੀ ਦਿਨ ਹੈ, ਜਿਨ੍ਹਾਂ ਨੇ ਪ੍ਰੈੱਸ ਦੀ ਆਜ਼ਾਦੀ ਲਈ ਆਪਣੀ ਵਚਨਬੱਧਤਾ ਦੀ ਅੰਤਿਮ ਕੀਮਤ ਅਦਾ ਕੀਤੀ ਹੈ। ਇਸ ਲਈ ਵਿਸ਼ਵ ਪ੍ਰੈੱਸ ਆਜ਼ਾਦੀ ਦਿਵਸ ਰਾਹੀਂ ਨਿਊਜ਼ ਮੀਡੀਆ ਦੀ ਆਜ਼ਾਦੀ ਦੀ ਮਹੱਤਤਾ ਨੂੰ ਸਮਝਾਇਆ ਜਾਂਦਾ ਹੈ ਅਤੇ ਉਨ੍ਹਾਂ ਦੇ ਸੰਘਰਸ਼ ਨੂੰ ਸਮਾਜ ’ਚ ਮਹਿਸੂਸ ਕਰਵਾਉਂਦਾ ਯਤਨ ਕੀਤਾ ਜਾਂਦਾ ਹੈ। ਇਸ ਮੌਕੇ ਧਾਰਮਿਕ ਵਿਸ਼ੇ ਦੇ ਅਧਿਆਪਕਾ ਪਲਵਿੰਦਰ ਕੌਰ ਜਲਾਲ, ਨੀਤੂ ਸ਼ਰਮਾ, ਬਲਵਿੰਦਰ ਕੌਰ, ਰਣਜੀਤ ਕੌਰ, ਗੁਰਪ੍ਰੀਤ ਕੌਰ, ਤਰਨਵੀਰ ਕੌਰ,ਪਵਨਪ੍ਰੀਤ ਕੌਰ, ਰਣਦੀਪ ਕੌਰ, ਜਸਵੀਰ ਕੌਰ, ਸਵਰਨਜੀਤ ਕੌਰ, ਅਮਨਦੀਪ ਕੌਰ, ਜਸਪ੍ਰੀਤ ਕੌਰ, ਲਵਪ੍ਰੀਤ ਕੌਰ, ਮੰਦਰ ਸਿੰਘ, ਦਵਿੰਦਰ ਕੁਮਾਰ ਆਦਿ ਹਾਜ਼ਰ ਸਨ।