ਚੌਧਰੀ ਰਘਵੀਰ ਸਿੰਘ ਦਾ ਜੇਹਾਂਤ
ਚੌਧਰੀ ਰਘਵੀਰ ਸਿੰਘ ਦਾ ਦਿਹਾਂਤ
Publish Date: Sun, 03 May 2026 03:38 PM (IST)
Updated Date: Mon, 04 May 2026 04:02 AM (IST)

ਖੁਸ਼ਦੀਪ ਸਿੰਘ ਗਿੱਲ, ਪੰਜਾਬੀ ਜਾਗਰਣ ਤਲਵੰਡੀ ਸਾਬੋ :ਹਲਕਾ ਤਲਵੰਡੀ ਸਾਬੋ ਦੇ ਪੁਰਾਣੇ ਤੇ ਵੱਡੇ ਖ਼ਾਨਦਾਨ ਨਾਲ ਸਬੰਧਤ ਚੌਧਰੀ ਰਘਵੀਰ ਸਿੰਘ ਦਾ ਦੇਹਾਂਤ ਹੋ ਗਿਆ। ਉਹ 80 ਵਰ੍ਹਿਆਂ ਦੇ ਸਨ। ਚੌਧਰੀ ਮੈਡੀਕਲ ਹਾਲ ਦੇ ਸੰਚਾਲਕ ਅਤੇ ਉੱਘੇ ਸਮਾਜ ਸੇਵੀ ਚੌਧਰੀ ਰਘਬੀਰ ਸਿੰਘ ਨੂੰ ਅੰਤਿਮ ਵਿਦਾਈ ਦੇਣ ਮੌਕੇ ਇਲਾਕੇ ਦੀਆਂ ਵੱਖ-ਵੱਖ ਰਾਜਨੀਤਿਕ, ਸਮਾਜਿਕ, ਧਾਰਮਿਕ , ਮੈਡੀਕਲ ਜਥੇਬੰਦੀਆਂ ਦੇ ਨੁਮਾਇੰਦੇ ਅਤੇ ਵਰਕਰ ਸਮੇਤ ਇਲਾਕਾ ਵਾਸੀ ਵੱਡੀ ਗਿਣਤੀ ਵਿਚ ਪਹੁੰਚੇ। ਇਸ ਮੌਕੇ ਹਲਕਾ ਵਿਧਾਇਕਾ ਪ੍ਰੋਫੈਸਰ ਬਲਜਿੰਦਰ ਕੌਰ ਚੀਫ ਵਿੱਪ ਪੰਜਾਬ ਸਰਕਾਰ ਵੱਲੋਂ ਹਰਜੀਤ ਸਿੰਘ ਸਰਾਂ, ਉਦੇਵੀਰ ਸਿੰਘ ਜਗਾਰਾਮ ਤੀਰਥ, ਸੀਨੀਅਰ ਕਾਂਗਰਸ ਆਗੂ ਬਲਵੀਰ ਸਿੰਘ ਸਿੱਧੂ, ਕੌਂਸਲਰ ਖੁਸ਼ਦੀਪ ਸਿੰਘ ਬੱਬੀ ਚੱਠਾ, ਬਲਵਿੰਦਰ ਸਿੰਘ ਗਿੱਲ, ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਰਵੀਪ੍ਰੀਤ ਸਿੰਘ ਸਿੱਧੂ, ਸੀਨੀਅਰ ਐਡਵੋਕੇਟ ਚੌਧਰੀ ਗੋਪਾਲ ਸਿੰਘ ਮਿੱਤਲ, ਦਮਦਮਾ ਸਾਹਿਬ ਪ੍ਰੈਸ ਕਲੱਬ ਤਲਵੰਡੀ ਸਾਬੋ ਵੱਲੋਂ ਮਨੀਸ਼ ਗਰਗ, ਰਣਜੀਤ ਸਿੰਘ ਰਾਜੂ, ਲਖਵਿੰਦਰ ਸ਼ਰਮਾ, ਸੁਰਿੰਦਰ ਦਮਦਮੀ, ਖੁਸ਼ਦੀਪ ਸਿੰਘ ਗਿੱਲ, ਬੀਜੇਪੀ ਦੇ ਮੰਡਲ ਪ੍ਰਧਾਨ ਦੇਵੀ ਦਿਆਲ, ਡਾ ਅਮਨਦੀਪ ਸਿੰਘ ਡਾਇਰੈਕਟਰ ਪੰਜਾਬੀ ਯੂਨੀਵਰਸਿਟੀ ਗੁਰੂ ਕਾਸ਼ੀ ਕੈਂਪਸ, ਐਡਵੋਕੇਟ ਸਤਿੰਦਰ ਸਿੱਧੂ ਪ੍ਰਧਾਨ ਬਾਰ ਐਸੋਸੀਏਸ਼ਨ,ਡਾ ਦਿਨੇਸ਼ ਕੁਮਾਰ ਪ੍ਰਧਾਨ ਰਾਇਲ ਕਲੱਬ, ਅੰਮ੍ਰਿਤਪਾਲ ਸਿੰਘ ਬਰਾੜ ਸਰਪ੍ਰਸਤ ਤੇ ਗਗਨਦੀਪ ਸਿੰਘ ਪ੍ਰਧਾਨ ਮਾਲਵਾ ਕਲੱਬ, ਸਾਬਕਾ ਨਗਰ ਕੌਂਸਲ ਪ੍ਰਧਾਨ ਗੁਰਪ੍ਰੀਤ ਸਿੰਘ ਮਾਨਸ਼ਾਹੀਆ, ਅਤੇ ਸਮੂਹ ਮੈਂਬਰ ਵਪਾਰ ਮੰਡਲ ਤੇ ਕਰਿਆਨਾ ਐਸੋਸੀਏਸ਼ਨ ਤਲਵੰਡੀ ਸਾਬੋ ਮਿੱਤਲ ਪਰਿਵਾਰ ਆਦਿ ਵੱਲੋਂ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ।