ਮਜ਼ਦੂਰ ਦਿਵਸ ’ਤੇ ਕੰਮ-ਕਾਜੀ ਸੇਵਕ ਸਨਮਾਨਿਤ
ਮਹਿੰਦਰਾ ਪਬਲਿਕ ਸਕੂਲ ’ਚ ਮਜਦੂਰ ਦਿਵਸ ਮਨਾਇਆ, ਕੰਮਕਾਜੀ ਸੇਵਕਾਂ ਨੂੰ ਕੀਤਾ ਸਨਮਾਨਿਤ
Publish Date: Sat, 02 May 2026 07:34 PM (IST)
Updated Date: Sun, 03 May 2026 04:17 AM (IST)

ਹਰਮੇਲ ਸਾਗਰ, ਪੰਜਾਬੀ ਜਾਗਰਣ, ਭੁੱਚੋ ਮੰਡੀ : ਮਹਿੰਦਰਾ ਪਬਲਿਕ ਸਕੂਲ ਚੱਕ ਫ਼ਤਿਹ ਸਿੰਘ ਵਾਲਾ ਜ਼ਿਲ੍ਹਾ ਬਠਿੰਡਾ ਵਿਖੇ ਵਿਸ਼ਵ ਮਜ਼ਦੂਰ ਦਿਵਸ ’ਤੇ ਇਕ ਬਹੁਤ ਹੀ ਦਿਲ ਨੂੰ ਛੂਹਣ ਵਾਲਾ ਪ੍ਰੋਗਰਾਮ ਸਕੂਲੀ ਵਿਦਆਰਥੀਆਂ ਦੁਆਰਾ ਪੇਸ਼ ਕੀਤਾ ਗਿਆ। ਵਿਦਿਆਰਥੀਆਂ ਦੁਆਰਾ ਕੁਝ ਨਾਟਕੀ ਝਲਕੀਆਂ, ਕਵਿਤਾਵਾਂ, ਗੀਤ ਤੇ ਭਾਸ਼ਣ ਪੇਸ਼ ਕੀਤੇ। ਇਸ ਪ੍ਰੋਗਰਾਮ ’ਚ ਸਕੂਲ ਦੇ ਚੇਅਰਮੈਨ ਨਰਿੰਦਰ ਸਿੰਘ ਭਲੇਰੀਆਂ ਦੁਆਰਾ ਵਿਦਿਆਰਥੀਆਂ ਨੂੰ ਕੰਮਕਾਜੀ ਸੇਵਕਾਂ ਦੀਆਂ ਮਜਬੂਰੀਆਂ ਅਤੇ ਉਹਨਾਂ ਦੀ ਮਿਹਨਤ ਤੇ ਲਗਨ ਬਾਰੇ ਜਾਣਕਾਰੀ ਦਿੱਤੀ। ਇਸ ਪ੍ਰੋਗਰਾਮ ਦੌਰਾਨ ਸਕੂਲ ਦੇ ਬਹੁਤ ਹੀ ਪ੍ਰਿੰਸੀਪਲ ਰਾਧਾ ਰਾਣੀ ਵੱਲੋਂ ਵਿਦਿਆਰਥੀਆਂ ਨੂੰ ਵਿਸ਼ਵ ਮਜ਼ਦੂਰ ਦਿਵਸ ਤੇ ਵਿਚਾਰ ਸਾਂਝੇ ਕੀਤੇ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਕੰਮਕਾਜੀ ਸੇਵਕਾਂ ਦਾ ਸਤਿਕਾਰ ਕਰਨ ਤੇ ਉਨ੍ਹਾਂ ਦੀ ਮਿਹਨਤ ਲਗਨ ਦੀ ਕਦਰ ਕਰਨ ਵਰਗੇ ਬਹੁਤ ਸਾਰੇ ਵਿਚਾਰ ਸਾਂਝੇ ਕੀਤੇ। ਉਨ੍ਹਾਂ ਦੁਆਰਾ ਆਪਣੇ ਸਕੂਲੀ ਕੰਮਕਾਜੀ ਸੇਵਕਾਂ ਦੀ ਤਹਿ ਦਿਲ ਤੋਂ ਉਸਤਤ ਕੀਤੀ ਗਈ। ਸਕੂਲ ਦੇ ਚੇਅਰਮੈਨ ਨਰਿੰਦਰ ਸਿੰਘ ਭੁਲੇਰੀਆ ਅਤੇ ਪ੍ਰਿੰਸੀਪਲ ਮੈਡਮ ਰਾਧਾ ਰਾਣੀ ਨੇ ਕੰਮਕਾਜੀ ਸੇਵਕਾਂ ਨੂੰ ਤੋਹਫੇ ਦੇ ਕੇ ਸਨਮਾਨਿਤ ਕੀਤਾ। ਇਸ ਪ੍ਰੋਗਰਾਮ ਦੇ ਦੌਰਾਨ ਸਕੂਲੀ ਸਟਾਫ਼ ਅਤੇ ਵਿਿਦਆਰਥੀਆਂ ਦੁਆਰਾ ਵੀ ਆਪਣੇ ਸਕੂਲੀ ਕੰਮਕਾਜੀ ਸੇਵਕਾਂ ਅਤੇ ਸਾਰੇ ਕਰਮਚਾਰੀਆਂ ਦਾ ਬਹੁਤ ਧੰਨਵਾਦ ਕੀਤਾ, ਜਿਹਨਾਂ ਦੇ ਸਹਿਯੋਗ ਨਾਲ ਹੀ ਹਰ ਕੰਮ ਪੂਰਾ ਹੁੰਦਾ ਹੈ। ਸਕੂਲ ਦੇ ਨੰਨੇ ਮੁੰਨੇ ਬੱਚਿਆਂ ਨੇ ਕਾਰਡ ਦੇ ਕੇ ਸਕੂਲੀ ਕੰਮਕਾਜੀ ਸੇਵਕਾਂ ਦੀ ਹੌਸਲਾ ਅਫ਼ਜਾਈ ਕੀਤੀ।