ਕਤਲ ਕੀਤੇ ਏਐਸਆਈ ਦਾ ਸਰਕਾਰੀ ਸਨਮਾਨਾਂ ਨਾਲ ਹੋਇਆ ਅੰਤਿਮ ਸੰਸਕਾਰ

ਖੁਸ਼ਦੀਪ ਸਿੰਘ ਗਿੱਲ, ਪੰਜਾਬੀ ਜਾਗਰਣ, ਤਲਵੰਡੀ ਸਾਬੋ
ਨਸ਼ਾ ਤਸਕਰਾਂ ਵੱਲੋਂ ਗੱਡੀ ਨਾਲ ਕੁਚਲ ਕੇ ਸਰਦੂਲਗੜ 'ਚ ਕੁਚਲ ਕੇ ਕਤਲ ਕੀਤੇ ਏਐਸਆਈ ਸੁਖਮੰਦਰ ਸਿੰਘ ਦਾ ਜੱਦੀ ਪਿੰਡ ਨਥੇਹਾ 'ਚ ਸਰਕਾਰੀ ਸਨਮਾਨਾਂ ਨਾਲ ਅੰਤਿਮ ਸੰਸਕਾਰ ਕਰ ਦਿੱਤਾ ਗਿਆ, ਜਿਸ 'ਚ ਜ਼ਿਲ੍ਹਾ ਪੁਲਿਸ ਮੁਖੀ ਮਾਨਸਾ ਭਗੀਰਥ ਮੀਨਾ ਸਮੇਤ ਪੁਲਿਸ ਪ੍ਰਸ਼ਾਸਨ ਸ਼ਾਮਲ ਹੋਇਆ ਤੇ ਕਤਲ ਕੀਤੇ ਗਏ ਏਐਸਆਈ ਨੂੰ ਸ਼ਰਧਾਂਜਲੀ ਦਿੱਤੀ। ਜਿਕਰਯੋਗ ਹੈ ਕਿ ਪਿਛਲੇ ਦਿਨ ਸਰਦੂਲਗੜ ਵਿਖੇ ਤਾਇਨਾਤ ਸੁਖਮੰਦਰ ਸਿੰਘ ਨਥੇਹਾ ਨੇ ਗੱਡੀ ਨੂੰ ਰੋਕਣ ਦਾ ਯਤਨ ਕੀਤਾ ਸੀ, ਪਰ ਕਾਰ ਚਾਲਕ ਨੇ ਗੱਡੀ ਨਾਲ ਏਐਸਆਈ ਨੂੰ ਕੁਚਲ ਦਿੱਤਾ ਸੀ। ਇਸ ਮੌਕੇ ਪੁਲਿਸ ਦੀ ਟੁਕੜੀ ਨੇ ਵੈਰਾਰਾਗਮਈ ਧੁਨ ਵਜਾ ਕੇ ਹਥਿਆਰ ਉਲਟੇ ਕਰਕੇ ਸਲਾਮੀ ਦਿੱਤੀ। ਇਸ ਮੌਕੇ ਤਲਵੰਡੀ ਸਾਬੋ ਦੇ ਥਾਣਾ ਮੁਖੀ ਅਮਰੀਕ ਸਿੰਘ ਨੇ ਦੱਸਿਆ ਕਿ ਏਐਸਆਈ ਸੁਖਮੰਦਰ ਸਿੰਘ ਦੇ ਮੌਤ ਵਾਲੀ ਖਬਰ ਬਹੁਤ ਹੀ ਦੁੱਖਦਾਇਕ ਹੈ। ਭਾਵੇਂ ਇਸ ਦਾ ਕਤਲ ਦੋ ਦਿਨ ਪਹਿਲਾਂ ਹੋਇਆ ਸੀ, ਪਰ ਸੰਸਕਾਰ ਉਨ੍ਹਾਂ ਦੇ ਜੱਦੀ ਤਲਵੰਡੀ ਸਾਬੋ ਵਿੱਚ ਪੈਂਦੇ ਪਿੰਡ ਨਥੇਹਾ ਵਿਖੇ ਕੀਤਾ ਗਿਆ ਹੈ। ਇਸ ਮੌਕੇ ਭਗੀਰਥ ਮੀਨਾ ਨੇ ਪਰਿਵਾਰਿਕ ਮੈਂਬਰਾਂ ਨਾਲ ਦੁੱਖ ਪ੍ਰਗਟਾਉਂਦਿਆਂ ਦੱਸਿਆ ਕਿ ਸੁਖਮੰਦਰ ਸਿੰਘ ਦੇ ਜੋ ਵੀ ਬਣਦੇ ਲਾਭ ਹੋਣਗੇ ਉਹ ਉਨ੍ਹਾਂ ਦੇ ਪਰਿਵਾਰ ਨੂੰ ਜਲਦੀ ਦਿੱਤੇ ਜਾਣਗੇ ਤੇ ਉਸ ਦੇ ਸਪੁੱਤਰ ਨੂੰ ਨੌਕਰੀ ਦਿੱਤੀ ਜਾਵੇਗੀ। ਉਨ੍ਹਾਂ ਨੇ ਸੁਖਮੰਦਰ ਸਿੰਘ ਰੰਧਾਵਾ ਦੀ ਰੱਜ ਕੇ ਸ਼ਲਾਘਾ ਕੀਤੀ, ਜਿਸ ਨੇ ਆਪਣੀ ਜਾਨ ਦੀ ਬਾਜੀ ਲਾ ਕੇ ਨਸ਼ਾ ਤਸਕਰਾਂ ਗ੍ਰਿਫ਼ਤਾਰ ਕਰਵਾਇਆ। ਉਧਰ ਪਰਿਵਾਰਕ ਮੈਂਬਰ ਅਮਰਜੀਤ ਸਿੰਘ , ਮੁਖਵਿੰਦਰ ਸਿੰਘ ਸੇਵਾਮੁਕਤ ਥਾਣੇਦਾਰ (ਦੋਵੇਂ ਭਰਾ), ਬਜੁਰਗ ਮਾਤਾ ਤੇ ਬੇਟਾ ਹਰਮਨਜੀਤ ਸਿੰਘ ਨੇ ਏਐਸਆਈ ਸੁਖਮੰਦਰ ਸਿੰਘ ਨੂੰ ਸ਼ਹੀਦ ਦਾ ਦਰਜਾ ਦੇਣ ਦੀ ਮੰਗ ਕੀਤੀ। ਕੈਬਨਿਟ ਰੈਕ ਪ੍ਰਾਪਤ ਆਪ ਵਿਧਾਇਕਾ ਪ੍ਰੋ: ਬਲਜਿੰਦਰ ਕੌਰ ਦੀ ਤਰਫੋਂ ਬਲਾਕ ਪ੍ਰਧਾਨ ਬਿੱਕਰ ਸਿੰਘ ਨੇ ਥਾਣੇਦਾਰ ਨੂੰ ਸਹੀਦ ਦਾ ਦਰਜਾ ਦਿਵਾਓੁਣ ਲਈ ਯਤਨ ਕਰਨ ਦੀ ਗੱਲ ਆਖੀ। ਮ੍ਰਿਤਕ ਸੁਖਮੰਦਰ ਸਿੰਘ ਆਪਣੇ ਪਿੱਛੇ ਪਤਨੀ ਪਰਮਜੀਤ ਕੌਰ, ਮਾਤਾ, ਦੋ ਕੈਨੇਡਾ ਪੀਆਰ ਬੇਟੀਆਂ ਤੇ ਦੋ ਭਰਾਵਾਂ ਨੂੰ ਰੋਦਿਆਂ ਹੋਇਆ ਛੱਡ ਗਿਆ ਹੈ। ਉਧਰ ਪਿੰਡ ਦੇ ਸਾਬਕਾ ਡੀਆਈਜੀ.ਹਰਿੰਦਰ ਸਿੰਘ ਚਾਹਲ ਤੇ ਸੂਬਾ ਯੋਜਨਾ ਬੋਰਡ ਚੇਅਰਮੈਨ ਗੁਲਜਾਰਇੰਦਰ ਸਿੰਘ ਚਾਹਲ ਫਿਲਮੀ ਅਦਾਕਾਰ ਨੇ ਸੁਖਮੰਦਰ ਸਿੰਘ ਏਐਸਆਈ ਦੀ ਬੇ-ਵਕਤੀ ਮੌਤ ਤੇ ਪਰਿਵਾਰ ਨਾਲ ਦੁੱਖ ਜਤਾਇਆ ਹੈ। ਇਸ ਮੌਕੇ ਡੀਐਸਪੀ ਮਨਜੀਤ ਸਿੰਘ, ਸਬ ਇੰਸਪੈਕਟਰ ਗੁਰਪਾਲ ਸਿੰਘ, ਪੁਸ਼ਪਿੰਦਰ ਕੌਰ ਥਾਣਾ ਮੁਖੀ ਸਰਦੂਲਗੜ, ਥਾਣੇਦਾਰ ਪਰਮਜੀਤ ਸਿੰਘ, ਸੁਖਪਾਲ ਸਿੰਘ ਥਾਣੇਦਾਰ, ਨਛੱਤਰ ਸਿੰਘ ਥਾਣੇਦਾਰ, ਸੁਖਪਾਲ ਸਿੰਘ ਪਾਲੀ ਰਿਟਾ: ਥਾਣੇਦਾਰ ਬਲਕਰਨ ਸਿੰਘ ਥਾਣੇਦਾਰ, ਕੁਲਵਿੰਦਰ ਨਥੇਹਾ ਗਰਿੱਡ ਇੰਚਾਰਜ, ਮਹੰਤ ਮਿੱਠੂ ਸਿੰਘ, ਸਾਬਕਾ ਸਰਪੰਚ ਜਗਸੀਰ ਸਿੰਘ, ਪਵਨ ਕੁਮਾਰ ਸਾਬਕਾ ਸਰਪੰਚ, ਮਹਿਲਾ ਸਰਪੰਚ ਰਾਜ ਰਾਣੀ ਦੇ ਪਤੀ ਡਾ: ਸੁਖਪਾਲ ਸਿੰਘ, ਜਗਰਾਜ ਸਿੰਘ ਰਿਟਾ: ਥਾਣੇਦਾਰ, ਸੀਂਗੋ ਚੌਕੀ ਇੰਚਾਰਜ ਕੁਲਵਿੰਦਰ ਸਿੰਘ ਥਾਣੇਦਾਰ, ਗੁਰਪਿਆਰ ਸਿੰਘ ਰਿਟਾ: ਜੇਈ., ਰਾਜਵੀਰ ਸਿੰਘ ਸਮੇਤ ਵੱਡੀ ਗਿਣਤੀ ਵਿੱਚ ਜੌੜਕੀਆਂ ਤੇ ਸਰਦੂਲਗੜ ਥਾਣੇ ਦੇ ਮੁਲਾਜਮ ਮੌਜੂਦ ਸਨ।