ਵਿਭਾਗ ਦੇ ਅਧਿਕਾਰੀਆਂ ਵੱਲੋਂ ਆਸ਼ਾ ਵਰਕਰਾਂ ਸਨਮਾਨਿਤ
ਵਿਭਾਗ ਦੇ ਅਧਿਕਾਰੀਆਂ ਵੱਲੋਂ ਆਸ਼ਾ ਵਰਕਰਾਂ ਸਨਮਾਨਿਤ
Publish Date: Sat, 02 May 2026 05:35 PM (IST)
Updated Date: Sun, 03 May 2026 04:09 AM (IST)
ਪੰਜਾਬੀ ਜਾਗਰਣ ਰਿਪੋਰਟਰ, ਭਾਈ ਰੂਪਾ : ਪੰਜਾਬ ਭਰ ਵਿੱਚ ਆਸ਼ਾ ਵਰਕਰ ਦਿਵਸ ਮੌਕੇ ਆਸ਼ਾ ਵਰਕਰਾਂ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਇਕੱਤਰ ਆਸ਼ਾ ਵਰਕਰਾਂ ਨੂੰ ਸੰਬੋਧਨ ਕਰਦਿਆਂ ਸੀਐੱਚਓ ਅਰਸ਼ਦੀਪ ਕੌਰ ਨੇ ਕਿਹਾ ਕਿ ਜੱਚਾ ਬੱਚਾ ਦੀ ਸਿਹਤ ਸੰਭਾਲ ਵਿੱਚ ਆਸ਼ਾ ਵਰਕਰਾਂ ਦੀ ਵੱਡੀ ਭੂਮਿਕਾ ਹੁੰਦੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੇ ਆਸ਼ਾ ਦੀ ਮਹੱਤਤਾ ਵੇਖਦੇ ਹੋਏ ਹਰ ਸਾਲ ਇਹ ਦਿਵਸ ਮਨਾਉਂਣ ਦਾ ਸਲਾਘਾਯੋਗ ਫੈਸਲਾ ਕੀਤਾ ਹੈ। ਜਿਸ ਨਾਲ਼ ਆਸ਼ਾ ਵਰਕਰਾਂ ਦਾ ਮਨੋਬਲ ਹੋਰ ਵਧੇਗਾ। ਇਸ ਮੌਕੇ ਸੀਐਚਓ ਅਰਸਦੀਪ ਕੌਰ, ਐੇਲਐੱਚਵੀ ਕਰਮਜੀਤ ਕੌਰ, ਏਐੱਨਐੱਮ ਬਲਵਿੰਦਰ ਕੌਰ, ਏਐੱਨਐੱਮ ਰਾਮ ਕੁਮਾਰੀ, ਐੱਮਪੀਐੱਚ ਡਬਲਯੂ ਪਵਨ ਕੁਮਾਰ, ਆਸ਼ਾ ਫੈਸਿਲੀਟੇਟਰ ਚਰਨਜੀਤ ਕੌਰ ਅਤੇ ਆਸ਼ਾ ਵਰਕਰਾਂ ਮਨਪ੍ਰੀਤ ਕੌਰ, ਨਛੱਤਰ ਕੌਰ, ਬਲਜੀਤ ਕੌਰ, ਕੁਲਵਿੰਦਰ ਕੌਰ ਸ਼ਿੰਦਰਪਾਲ ਕੌਰ, ਵੀਰਪਾਲ ਕੌਰ ਅਤੇ ਸੁਖਦੀਪ ਕੌਰ ਹਾਜ਼ਰ ਸਨ।