ਵਿਦਿਆਰਥੀਆਂ ਨੇ ਇੰਡਸਟਰੀ ਦਾ ਕੀਤਾ ਦੌਰਾ
ਵਿਦਿਆਰਥੀਆਂ ਨੂੰ ਇੰਡਸਟਰੀਅਲ ਟੂਰ ਕਰਵਾਇਆ
Publish Date: Fri, 01 May 2026 06:53 PM (IST)
Updated Date: Sat, 02 May 2026 04:11 AM (IST)
ਹਰਮੇਲ ਸਾਗਰ, ਪੰਜਾਬੀ ਜਾਗਰਣ, ਭੁੱਚੋ ਮੰਡੀ : ਸਥਾਨਕ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ(ਲੜਕੇ) ਵੱਲੋ ਇੰਡਸਟਰੀਅਲ ਵਿਜ਼ਿਟ ਦੌਰਾਨ ਮਹਾਂਸ਼ਕਤੀ ਐਨਰਜੀ ਲਿਮਿਟਡ ਡੱਬਵਾਲੀ ਰੋਡ, ਬਠਿੰਡਾ ਵਿਖੇ ਨੌਵੀਂ ਅਤੇ ਦਸਵੀਂ ਜਮਾਤ ਦੇ ਵਿਦਿਆਰਥੀਆਂ ਦਾ ਟੂਰ ਵਿਜ਼ਿਟ ਕਰਵਾਇਆ ਗਿਆ। ਇਸ ਮੌਕੇ ਫੈਕਟਰੀ ਦੇ ਅਧਿਕਾਰੀਆਂ ਵੱਲੋਂ ਵਿਦਿਆਰਥੀਆਂ ਨੂੰ ਟਰਾਂਸਫਾਰਮਰ ਅਤੇ ਸਮਾਰਟ ਬਿਜਲੀ ਮੀਟਰ ਬਣਨ ਦੀ ਪ੍ਰਕਿਰਿਆ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਗਈ। ਇਸ ਵਿਜ਼ਿਟ ਦੌਰਾਨ ਬੱਚਿਆਂ ਨੂੰ ਰਿਫਰੈਸ਼ਮੈਂਟ ਅਤੇ ਲੰਚ ਵੀ ਕਰਵਾਇਆ ਗਿਆ। ਇਹ ਟੂਰ ਪ੍ਰਿੰਸੀਪਲ ਦਵਿੰਦਰਪਾਲ ਬਾਵਾ, ਬੀਆਈਐਸ ਅਧਿਕਾਰੀ ਅਮਿਤ ਕੁਮਾਰ, ਬੀਆਈਐਸ ਮੇਂਟਰ ਗੁਰਪ੍ਰੀਤ ਕੌਰ, ਮੀਨਾਕਸ਼ੀ ਧਵਨ( ਸਾਇੰਸ ਅਧਿਆਪਕ), ਰਜਨੀ ਬਾਲਾ (ਸਾਇੰਸ ਅਧਿਆਪਕ) ਦੀ ਯੋਗ ਅਗਵਾਈ ਹੇਠ ਕਰਵਾਇਆ ਗਿਆ।