ਕੁੱਟਮਾਰ ਕਰ ਕੇ ਨੌਜਵਾਨ ਕੀਤਾ ਜ਼ਖ਼ਮੀ, ਜ਼ੇਰੇ ਇਲਾਜ
ਕੁੱਟਮਾਰ ਕਰ ਨੌਜਵਾਨ ਕੀਤਾ ਜ਼ਖ਼ਮੀ
Publish Date: Fri, 01 May 2026 04:47 PM (IST)
Updated Date: Sat, 02 May 2026 04:05 AM (IST)
ਪੰਜਾਬੀ ਜਾਗਰਣ ਰਿਪੋਰਟਰ, ਪੰਜਾਬੀ ਜਾਗਰਣ, ਬਠਿੰਡਾ : ਸਥਾਨਕ ਜਨਤਾ ਨਗਰ ਗਲੀ ਨੰਬਰ 1 ਵਿਚ ਚਾਰ ਨੌਜਵਾਨਾਂ ਨੇ ਇਕ ਵਿਅਕਤੀ ਦੀ ਕੁੱਟਮਾਰ ਕਰਕੇ ਗੰਭੀਰ ਜ਼ਖ਼ਮੀ ਕਰ ਦਿੱਤਾ। ਸੂਚਨਾ ਮਿਲਣ ’ਤੇ ਸਹਾਰਾ ਟੀਮ ਦੇ ਮੈਂਬਰਾਂ ਨੇ ਜ਼ਖ਼ਮੀ ਸੋਨੂੰ ਵਾਸੀ ਜਨਤਾ ਨਗਰ ਨੂੰ ਸਿਵਲ ਹਸਪਤਾਲ ਦੇ ਐਮਰਜੈਂਸੀ ਵਾਰਡ ’ਚ ਦਾਖ਼ਲ ਕਰਵਾਇਆ। ਜ਼ਖ਼ਮੀ ਨੇ ਦੱਸਿਆ ਕਿ ਉਕਤ ਨੌਜਵਾਨਾਂ ਨੇ ਉਸ ਕੋਲੋਂ 500 ਰੁਪਏ ਖੋਹ ਕੇ ਫਰਾਰ ਹੋ ਗਏ।