ਛੱਪੜ ’ਚ ਡੁੱਬਦੇ ਬੱਚੇ ਨੂੰ ਲੋਕਾਂ ਨੇ ਕੱਢਿਆ ਬਾਹਰ
ਛੱਪੜ ‘ਚ ਡੁੱਬਿਆ ਬੱਚਾ ਲੋਕਾਂ ਨੇ ਬਾਹਰ ਕੱਢਿਆ
Publish Date: Wed, 29 Apr 2026 07:37 PM (IST)
Updated Date: Thu, 30 Apr 2026 04:14 AM (IST)
ਵੀਰਪਾਲ ਭਗਤਾ, ਪੰਜਾਬੀ ਜਾਗਰਣ, ਭਗਤਾ ਭਾਈਕਾ : ਸਥਾਨਿਕ ਸ਼ਹਿਰ ਵਿਖੇ ਜਲਾਲ ਰੋਡ ’ਤੇ ਸਥਿਤ ਛੱਪੜ ਵਿਚ ਇਕ 9 ਕੁ ਸਾਲਾਂ ਦਾ ਬੱਚਾ ਡੁੱਬ ਗਿਆ। ਇਸ ਦੌਰਾਨ ਇਕੱਤਰ ਲੋਕਾਂ ਨੇ ਸਖਤ ਮਿਹਨਤ ਨਾਲ ਬੱਚੇ ਬਾਹਰ ਕੱਢਿਆ। ਬੱਚੇ ਨੂੰ ਸਿਵਲ ਹਸਪਤਾਲ ਭਗਤਾ ਭਾਈ ਵਿਖੇ ਭੇਜਿਆ ਗਿਆ, ਜਿੱਥੋ ਉਸਨੂੰ ਬਠਿੰਡਾ ਲਈ ਰੈਫਰ ਕਰ ਦਿੱਤਾ ਗਿਆ। ਸ਼ਹਿਰ ਦੇ ਸਾਬਕਾ ਕੌਂਸਲਰ ਅਜੈਬ ਸਿੰਘ ਭਗਤਾ ਨੇ ਦੱਸਿਆ ਕਿ 9 ਕੁ ਸਾਲਾਂ ਅਹਿਲ ਖਾਨ ਪੁੱਤਰ ਜਮੀਲ ਖਾਨ ਵਾਸੀ ਭਗਤਾ ਭਾਈ ਆਪਣੇ ਪਸ਼ੂਆਂ ਨੂੰ ਛੱਪੜ ਵਿਚ ਨਹਾ ਰਿਹਾ। ਇਸ ਦੌਰਾਨ ਉਹ ਇਕ ਪਸ਼ੂ ਦੀ ਪੂਛ ਫੜ ਕੇ ਛੱਪੜ ਵਿਚ ਵੜ ਗਿਆ ਅਤੇ ਪਾਣੀ ਵਿਚ ਡੁੱਬ ਗਿਆ। ਇਸ ਦਾ ਪਤਾ ਲੱਗਦੇ ਹੀ ਲੋਕ ਇਕੱਤਰ ਹੋ ਗਏ ਅਤੇ ਉਨ੍ਹਾਂ ਨੇ ਗੰਭੀਰ ਹਾਲਤ ਵਿਚ ਬੱਚੇ ਨੂੰ ਬਾਹਰ ਕੱਢ ਲਿਆ। ਉਨ੍ਹਾਂ ਦੱਸਿਆ ਕਿ ਬੱਚੇ ਨੂੰ ਬਠਿੰਡਾ ਲਈ ਰੈਫਰ ਕੀਤਾ ਗਿਆ ਹੈ।