ਰੋਗ ਮੁਕਤ ਹੋਣ ਲਈ ਯੋਗ ਕਰਨਾ ਬੇਹੱਦ ਲਾਹੇਵੰਦ : ਖੁਸ਼ਪ੍ਰੀਤ ਵਿਰਕ
ਰੋਗ ਮੁਕਤ ਹੋਣ ਲਈ ਯੋਗ ਕਰਨਾ ਬੇਹੱਦ ਲਾਹੇਵੰਦ: ਖੁਸ਼ਪ੍ਰੀਤ ਵਿਰਕ
Publish Date: Wed, 29 Apr 2026 06:02 PM (IST)
Updated Date: Thu, 30 Apr 2026 04:11 AM (IST)
ਵੀਰਪਾਲ ਭਗਤਾ, ਪੰਜਾਬੀ ਜਾਗਰਣ, ਭਗਤਾ ਭਾਈਕਾ
ਸੂਬੇ ਦੇ ਲੋਕਾਂ ਨੂੰ ਨਿਰੋਗ ਬਣਾਉਣ ਲਈ ਜਿੰਦਗੀ ਵਿਚ ਰੋਜ਼ਾਨਾ ਯੋਗ ਨੂੰ ਅਪਣਾਉਣਾ ਬੇਹੱਦ ਲਾਹੇਵੰਦ ਸਾਬਤ ਹੋਵੇਗਾ। ਅਨੇਕਾਂ ਮਹਿਲਾਵਾਂ ਸੀਐਮ ਯੋਗਸ਼ਾਲਾ ਅੰਦਰ ਮੁਫਤ ਯੋਗ ਕਰਕੇ ਬਿਮਾਰੀ ਤੋਂ ਛੁਟਕਾਰਾ ਪਾ ਰਹੀਆਂ ਹਨ। ਇਨ੍ਹਾਂ ਸ਼ਬਦਾਂ ਦਾ ਪ੍ਰਗਵਾਟਾਂ ਸਥਾਨਕ ਸ਼ਹਿਰ ਵਿਖੇ ਸੀਐਮ ਯੋਗਸ਼ਾਲਾ ਦੇ ਇੰਚਾਰਜ ਖੁਸ਼ਪ੍ਰੀਤ ਕੌਰ ਵਿਰਕ ਨੇ ‘ਪੱਤਰਕਾਰਾਂ’ ਨਾਲ ਗੱਲਬਾਤ ਕਰਦੇ ਹੋਏ ਕੀਤਾ। ਖੁਸ਼ਪ੍ਰੀਤ ਵਿਰਕ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਅਰੰਭ ਕੀਤੀ ਗਈ ਸੀਐਮ ਯੋਗਸ਼ਾਲਾ ਤਹਿਤ ਵੱਖ ਵੱਖ ਥਾਵਾਂ ਜਿਵੇ ਕਿ ਸਵੇਰੇ 5:30 ਤੋਂ 6:30 ਤੱਕ ਨੇੜੇ ਭੂਤਾਂ ਵਾਲਾ ਖੂਹ, ਸਵੇਰੇ 8:20 ਤੋਂ 9:20 ਵਜੇ ਤਕ ਡਾ. ਨਿਰਮਲ ਹਸਪਤਾਲ ਦੇ ਪਿਛਲੀ ਗਲੀ ਵਿਚ ਅਰੋੜਾ ਨਿਵਾਸ, ਸਵੇਰੇ 11 ਤੋਂ 12 ਵਜੇ ਤਕ ਸੁਸਾਇਟੀ ਰੋਡ, ਸ਼ਾਮ 4:30 ਤੋਂ 5:30 ਵਜੇ ਤਕ ਬਰਨਾਲਾ ਰੋਡ ਤੇ ਬਾਜ਼ ਹਾਊਸ ਨੇੜੇ ਗੁਰੂ ਰਵਿਦਾਸ ਧਰਮਸ਼ਾਲਾ, ਸ਼ਾਮ 5:50 ਤੋਂ 6: 50 ਵਜੇ ਤਕ ਚੇਅਰਮੈਨ ਕਲੋਨੀ ਵਾਲੀ ਅਗਰਵਾਲ ਧਰਮਸ਼ਾਲਾ ਵਿਖੇ ਰੋਜ਼ਾਨਾ ਬਿਲਕੁਲ ਮੁਫਤ ਯੋਗ ਆਸ਼ਣ ਕਰਵਾਏ ਜਾ ਰਹੇ ਹਨ। ਉਕਤ ਪੰਜ ਕਲਾਸਾਂ ਦੌਰਾਨ ਸਿਰਫ ਮਹਿਲਾਵਾਂ ਹੀ ਯੋਗ ਦਾ ਅਨੰਦ ਲੈ ਰਹੀਆਂ ਹਨ। ਇਸੇ ਤਰ੍ਹਾਂ ਹੀ ਛੇਵੀਂ ਯੋਗ ਕਲਾਸ ਸਰਕਾਰੀ ਹਾਈਸਕੂਲ, ਕੋਠਾ ਰੋਡ, ਭਗਤਾ ਭਾਈਕਾ ਦੇ ਗਰਾਊਂਡ ਵਿਚ ਸਵੇਰੇ 6:45 ਤੋਂ 7: 45 ਵਜੇ ਤਕ ਜੋ ਕਿ ਲੇਡੀਜ਼ ਅਤੇ ਜੈਂਟਸ ਦੀ ਇਕੱਠੀ ਸ਼ੁਰੂ ਕੀਤੀ ਗਈ ਹੈ। ਇੰਚਾਰਜ ਖੁਸ਼ਪ੍ਰੀਤ ਕੌਰ ਨੇ ਦੱਸਿਆ ਕਿ ਯੋਗਾ ਕਰਨ ਨਾਲ ਜਿਥੇ ਸਰੀਰ ਨਿਰੋਗ ਰਹਿੰਦਾ ਹੈ, ਉਥੇ ਸਰੀਰ ਵਿਚ ਹਮੇਸ਼ਾ ਫੁਰਤੀ ਵੀ ਰਹਿੰਦੀ ਹੈ। ਯੋਗ ਨਾਲ ਮਨੁੱਖੀ ਸਰੀਰ ਦਾ ਤਣਾਅ ਘੱਟਦਾ ਹੈ ਅਤੇ ਸਰੀਰ ਦਿਨ ਭਰ ਫੁੱਲਾਂ ਵਾਂਗ ਖਿੱੜਿਆਂ, ਚੁਸਤ ਅਤੇ ਫੁਰਤੀਲਾ ਨਜ਼ਰ ਆਉਂਦਾ ਹੈ। ਉਨ੍ਹਾਂ ਕਿਹਾ ਕਿ ਲਗਾਤਾਰ ਯੋਗਾ ਕਰਨ ਵਾਲੀਆਂ ਅਨੇਕਾਂ ਮਹਿਲਾਵਾਂ ਨੇ ਸਰਵਾਈਕਲ, ਸ਼ਿਆਟਿਕਾ ਦਾ ਦਰਦ, ਕਮਰ ਦਰਦ ਸਮੇਤ ਕਈਬਿਮਾਰੀਆਂ ਤੋਂ ਰਾਹਤ ਪਾਈ ਹੈ। ਉਨ੍ਹਾਂ ਨੇ ਦੱਸਿਆ ਕਿ ਪੰਜਾਬ ਭਰ ਦੇ ਪਿੰਡਾਂ ਸ਼ਹਿਰਾਂ ਅੰਦਰ ਖੋਲੇ ਸੀਐਮ ਯੋਗਸ਼ਾਲਾ ਵਿਚ ਮਾਹਿਰ ਯੋਗਾ ਟ੍ਰੇਨਰਾਂ ਵੱਲੋਂ ਬਿਲਕੁਲ ਮੁਫਤ ਯੋਗ ਦੇ ਵੱਖ ਵੱਖ ਆਸਨ ਕਰਵਾਏ ਜਾ ਰਹੇ ਹਨ। ਸ਼ਹਿਰ ਵਿਖੇ ਪਿਛਲੇ ਲੰਮੇ ਸਮੇਂ ਤੋਂ ਸੀਐਮ ਯੋਗਸ਼ਾਲਾ ਨਾਲ ਜੁੜ ਕੇ ਯੋਗਾ ਕਰ ਰਹੇ ਹਨ। ਉਨ੍ਹਾਂ ਦੱਸਿਆ ਕਿ ਯੋਗ ਕਰਨ ਉਨ੍ਹਾਂ ਨੇ ਅਨੇਕਾਂ ਸਰੀਰਕ ਸਮੱਸਿਆਵਾਂ ਤੋਂ ਨਿਜਾਤ ਪਾਈ ਹੈ। ਇੰਚਾਰਜ ਖੁਸ਼ਪ੍ਰੀਤ ਕੌਰ ਵਿਰਕ ਨੇ ਲੋਕਾਂ ਨੂੰ ਯੋਗਸਾਲਾ ਵਿਚ ਪਹੁੰਚ ਕੇ ਯੋਗ ਦਾ ਲਾਭ ਲੈਣ ਦੀ ਅਪੀਲ ਕੀਤੀ।