ਮਲੂਕਾ ਵਿਖੇ ਵਿਸ਼ਵ ਪੱਧਰੀ ਕਿਤਾਬ ਦਿਵਸ ਮਨਾਇਆ
ਮਲੂਕਾ 'ਚ ਸੰਸਾਰ ਪੱਧਰੀ ਕਿਤਾਬ ਦਿਵਸ ਮਨਾਇਆ
Publish Date: Wed, 29 Apr 2026 05:15 PM (IST)
Updated Date: Thu, 30 Apr 2026 04:08 AM (IST)

ਵੀਰਪਾਲ ਭਗਤਾ, ਪੰਜਾਬੀ ਜਾਗਰਣ, ਭਗਤਾ ਭਾਈਕਾ : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਸਾਹਿਬ ਅਧੀਨ ਚੱਲ ਰਹੀ ਮਾਲਵਾ ਦੀ ਪ੍ਰਸਿੱਧ ਵਿੱਦਿਅਕ ਸੰਸਥਾ ਗੁਰੂ ਗੋਬਿੰਦ ਸਿੰਘ ਪਬਲਿਕ ਸਕੂਲ ਮਲੂਕਾ ਵਿਚ ਸਕੂਲ ਦੇ ਪ੍ਰਿੰਸੀਪਲ ਗੁਰਿੰਦਰ ਕੌਰ ਦੇ ਦਿਸ਼ਾ ਨਿਰਦੇਸ਼ਾਂ ਹੇਠ ਸੰਸਾਰ ਪੱਧਰੀ ਕਿਤਾਬ ਦਿਵਸ ਮਨਾਇਆ ਗਿਆ। ਸਕੂਲ ਦੇ ਲਾਇਬ੍ਰੇਰੀਅਨ ਕੁਲਦੀਪ ਸਿੰਘ ਨੇ ਕਿਤਾਬਾਂ ਦੀ ਹੋਂਦ ਬਾਰੇ ਵਿਦਿਆਰਥੀਆਂ ਨੂੰ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਅਤੇ ਸਾਲਾਨਾ ਰਿਪੋਰਟ ਪੜ੍ਹੀ ਕਿ ਸਾਲ ਵਿਚ ਕਿਸ ਵਿਦਿਆਰਥੀ, ਜਮਾਤ,ਅਧਿਆਪਕ ਨੇ ਕਿੰਨੀਆਂ ਕਿਤਾਬਾਂ ਲਾਇਬ੍ਰੇਰੀ ਵਿੱਚੋ ਜਾਰੀ ਕਰਵਾਈਆਂ। ਇਸ ਮੌਕੇ ਵਿਦਿਆਰਥੀਆਂ ਦੇ ਸੁੰਦਰ ਲਿਖਾਈ ਲੇਖ ਮੁਕਾਬਲੇ ਕਰਵਾਏ ਗਏ। ਸਾਲ ਵਿਚ ਸਭ ਤੋਂ ਵੱਧ ਕਿਤਾਬਾਂ ਪੜ੍ਹਨ ਵਾਲੇ ਵਿਦਿਆਰਥੀਆਂ ਨਵਰੋਜਵੀਰ ਕੌਰ ਛੇਵੀਂ ਲਿਲੀ ਅਤੇ ਅਧਿਆਪਕਾਂ ਰਾਜਵੀਰ ਕੌਰ ਅਤੇ ਚਰਨਜੀਤ ਕੌਰ ਨੂੰ ਸਨਮਾਨਿਤ ਕੀਤਾ ਗਿਆ। ਸਕੂਲ ਪ੍ਰਿੰਸੀਪਲ ਗੁਰਿੰਦਰ ਕੌਰ ਨੇ ਵਿਦਿਆਰਥੀਆਂ ਨੂੰ ਕਿਤਾਬਾਂ ਦੀ ਮਹੱਤਤਾਂ ਬਾਰੇ ਦੱਸਦਿਆ ਹੋਇਆ ਕਿਹਾ ਕਿ ਚੰਗੀਆਂ ਕਿਤਾਬਾਂ ਚੰਗੇ ਅਧਿਆਪਕ ਤੋਂ ਵੱਧ ਹੋ ਨਿੱਬੜਦੀਆ ਹਨ, ਕਿਤਾਬਾਂ ਪੜ੍ਹਨ ਨਾਲ ਜਿੰਦਗੀ ਦਾ ਮਿਆਰ ਉੱਚਾ ਹੁੰਦਾ ਹੈ। ਉਨ੍ਹਾਂ ਕਿਹਾ ਕਿ ਹਰ ਦੋਸਤ, ਰਿਸ਼ਤੇਦਾਰ ਅਤੇ ਦਵਾਈ ਬੇਵਫਾ ਹੋ ਸਕਦੀ ਹੈ ਪਰ ਚੰਗੀਆਂ ਕਿਤਾਬਾਂ ਵਰਗਾ ਹੋਰ ਕੋਈ ਦੋਸਤ ਨਹੀ। ਤੁਹਾਡਾ ਇਹ ਦੋਸਤ (ਕਿਤਾਬਾਂ) ਤੁਹਾਡੇ ਤੋਂ ਕਿਸੇ ਚੀਜ਼ ਦੀ ਮੰਗ ਨਾ ਕਰਦਿਆਂ ਤੁਹਾਡੀ ਜਾਣਕਾਰੀ ਵਿਚ ਵਾਧਾ ਕਰਦਾ ਹੈ। ਇਸ ਕਰਕੇ ਕਿਤਾਬਾਂ ਨਾਲ ਦੋਸਤੀ ਕਰਨੀ ਚਾਹੀਦੀ ਹੈ। ਇਸ ਮੌਕੇ ਸਕੂਲ ਦਾ ਸਮੂਹ ਸਟਾਫ ਹਾਜ਼ਰ ਸੀ।