ਪਿੰਡ ਗੁਰੂਸਰ ਵੱਲੋਂ ਕਿਸਾਨਾਂ ਲਈ 3.20 ਲੱਖ ਦੀ ਮਦਦ ਭੇਟ
ਪਿੰਡ ਗੁਰੂਸਰ ਵੱਲੋਂ ਕਿਸਾਨ ਪਰਿਵਾਰਾਂ ਲਈ ਵੱਡਾ ਸਹਿਯੋਗ, 3.20 ਲੱਖ ਦੀ ਵਿੱਤੀ ਮਦਦ ਕੀਤੀ
Publish Date: Wed, 29 Apr 2026 05:11 PM (IST)
Updated Date: Thu, 30 Apr 2026 04:08 AM (IST)
ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ. ਬਠਿੰਡਾ : ਪਿੰਡ ਗੁਰੂਸਰ ਨਿਵਾਸੀਆਂ ਦੇ ਸਹਿਯੋਗ ਨਾਲ ਅੱਜ ਇਕ ਸ਼ਲਾਘਾਯੋਗ ਉਪਰਾਲਾ ਕੀਤਾ ਗਿਆ। ਇਸ ਲੜੀ ਤਹਿਤ ਪਿੰਡ ਕੋਠੇ ਕੌਰ ਸਿੰਘ ਵਾਲਾ, ਕੋਠੇ ਫੂਲੇਵਾਲਾ, ਕੋਠੇ ਲਾਲ ਸਿੰਘ, ਕੋਠੇ ਸੰਧੂਆਂ ਅਤੇ ਭਲਾਈਆਣਾ ਆਦਿ ਦੇ ਲੋੜਵੰਦ ਕਿਸਾਨ ਭਰਾਵਾਂ ਨੂੰ ਪਿੰਡ ਗੁਰੂਸਰ ਦੀ ਪੰਚਾਇਤ ਅਤੇ ਮੋਹਤਵਰ ਵਿਅਕਤੀਆਂ ਦੀ ਹਾਜ਼ਰੀ ਵਿਚ ਕੁੱਲ 3 ਲੱਖ 20 ਹਜ਼ਾਰ ਰੁਪਏ ਦੀ ਨਕਦ ਵਿੱਤੀ ਮਦਦ ਵੰਡ ਕੀਤੀ ਗਈ। ਜਾਣਕਾਰੀ ਅਨੁਸਾਰ ਇਹ ਰਾਸ਼ੀ ਕੁੱਲ 17 ਪਰਿਵਾਰਾਂ ਵਿਚ ਤਕਸੀਮ ਕੀਤੀ ਗਈ, ਜਿਸ ਨਾਲ ਮੁਸ਼ਕਿਲ ਹਾਲਾਤਾਂ ਦਾ ਸਾਹਮਣਾ ਕਰ ਰਹੇ ਕਿਸਾਨ ਪਰਿਵਾਰਾਂ ਨੂੰ ਵੱਡੀ ਰਾਹਤ ਮਿਲੇਗੀ। ਇਸ ਮੌਕੇ ਪਿੰਡ ਦੇ ਸਰਪੰਚ ਤਰਸੇਮ ਸਿੰਘ, ਜਸਕਰਨ ਸਿੰਘ ਧਾਲੀਵਾਲ, ਵਰਿੰਦਰ ਕੁਮਾਰ (ਪੰਚ), ਜਗਸੀਰ ਸਿੰਘ ਗਿੱਲ, ਗੁਰਸੇਵਕ ਸਿੰਘ, ਜੱਸਾ ਸਿੰਘ ਭੁਲੇਰੀਆ, ਭਿੰਦਰ ਸਿੰਘ ਗਿੱਲ, ਰਣਜੀਤ ਸਿੰਘ ਗਿੱਲ, ਜਗਸੀਰ ਮਧੀਰ, ਮਨਦੀਪ ਸਿੰਘ ਔਲਖ ਆਦਿ ਮੌਜੂਦ ਸਨ। ਪਿੰਡ ਵਾਸੀਆਂ ਨੇ ਕਿਹਾ ਕਿ ਇਹ ਉਪਰਾਲਾ ਸਾਂਝੀ ਏਕਤਾ ਅਤੇ ਸਹਿਯੋਗ ਦੀ ਵਧੀਆ ਮਿਸਾਲ ਹੈ। ਉਨ੍ਹਾਂ ਨੇ ਸਾਰੇ ਨਗਰ ਨਿਵਾਸੀਆਂ ਦਾ ਦਿਲੋਂ ਧੰਨਵਾਦ ਕੀਤਾ, ਜਿਨ੍ਹਾਂ ਨੇ ਇਸ ਨੇਕ ਕੰਮ ਵਿਚ ਆਪਣਾ ਯੋਗਦਾਨ ਪਾਇਆ।