ਯਾਦਵਿੰਦਰਾ ਸਾਇੰਸਜ਼ ਵਿਭਾਗ ਨੇ ਮੁਨੀਸ਼ਾ ਨੂੰ ਸਰਬੋਤਮ ਵਿਦਿਆਰਥਣ ਐਲਾਨਿਆ
ਯਾਦਵਿੰਦਰਾ ਸਾਇੰਸਜ਼ ਵਿਭਾਗ ਨੇ ਵਿਦਿਆਰਥੀਆਂ ਨੂੰ ਭਵਿੱਖ ਯੋਜਨਬੰਦੀ ਲਈ ਕੀਤਾ ਜਾਗਰੂਕ
Publish Date: Wed, 29 Apr 2026 04:38 PM (IST)
Updated Date: Thu, 30 Apr 2026 04:05 AM (IST)
ਖੁਸ਼ਦੀਪ ਸਿੰਘ ਗਿੱਲ, ਪੰਜਾਬੀ ਜਾਗਰਣ, ਤਲਵੰਡੀ ਸਾਬੋ : ਪੰਜਾਬੀ ਯੂਨੀਵਰਸਿਟੀ ਕੈਂਪਸ ਤਲਵੰਡੀ ਸਾਬੋ ਦੇ ਯਾਦਵਿੰਦਰਾ ਸਾਇੰਸਜ਼ ਵਿਭਾਗ ਵੱਲੋਂ ਕਰੀਅਰ ਕੌਂਸਲਿੰਗ ਵਿਸ਼ੇ ’ਤੇ ਪ੍ਰੋਗਰਾਮ ਕਰਵਾਇਆ। ਡਾ. ਸ਼ਰੂਤੀ ਸ਼ਰਮਾ, ਡਾ. ਬਲਜਿੰਦਰ ਕੌਰ ਅਤੇ ਡਾ. ਲਖਬੀਰ ਸਿੰਘ ਨੇ ਆਪਣੀਆਂ ਤਕਰੀਰਾਂ ਨਾਲ ਵੱਖ-ਵੱਖ ਪਹਿਲੂਆਂ ’ਤੇ ਵਿਦਿਆਰਥੀਆਂ ਨਾਲ ਨੁਕਤੇ ਸਾਂਝੇ ਕੀਤੇ। ਪ੍ਰੋਗਰਾਮ ਦੌਰਾਨ ਜੂਨੀਅਰ ਵਿਦਿਆਰਥੀਆਂ ਦੇ ਬਿਹਤਰ ਵਿਕਤੀਤਵ ਨੂੰ ਉਭਾਰਨ ਲਈ ਵਿਭਾਗ ਦੀ ਬੀਐਸਸੀ (ਨਾਨ ਮੈਡੀਕਲ) ਆਖਰੀ ਸਾਲ ਦੀ ਵਿਦਿਆਰਥਣ ਮੁਨੀਸ਼ਾ ਨੂੰ 'ਸਾਲ ਦੀ ਸਰਵੋਤਮ ਵਿਦਿਆਰਥਣ' ਪੁਰਸਕਾਰ ਨਾਲ ਸਨਮਾਨਿਤ ਕੀਤਾ। ਇਹ ਪੁਰਸਕਾਰ ਮੁਨੀਸ਼ਾ ਨੂੰ ਉਸਦੇ ਸ਼ਾਨਦਾਰ ਅਕਾਦਮਿਕ ਪ੍ਰਦਰਸ਼ਨ, ਸਹਿ-ਪਾਠਕ੍ਰਮ ਗਤੀਵਿਧੀਆਂ ਵਿਚ ਸਰਗਰਮ ਭਾਗੀਦਾਰੀ, ਵਿਦਿਆਰਥੀਆਂ ਅਤੇ ਅਧਿਆਪਕਾਂ ਦਰਮਿਆਨ ਇਕ ਪਾਏਦਾਰ ਕੜੀ ਵਜੋਂ ਉਸਦੇ ਤਿੰਨ ਸਾਲਾਂ ਦੇ ਡਿਗਰੀ ਕੋਰਸ ਦੌਰਾਨ ਕੀਤੇ ਮਿਸਾਲੀ ਕਾਰਜਾਂ ਅਤੇ ਆਚਰਣ ਲਈ ਸਨਮਾਨਿਤ ਕੀਤਾ ਗਿਆ। ਇਸ ਮੌਕੇ ਵਿਭਾਗ ਦੇ ਮੁਖੀ ਡਾ. ਪ੍ਰੀਤੀ ਬਾਂਸਲ ਨੇ ਮੁਨੀਸ਼ਾ ਦੇ ਸਮਰਪਣ ਦੀ ਸ਼ਲਾਘਾ ਕੀਤੀ। ਸਮੁੱਚੇ ਵਿਭਾਗ ਵੱਲੋਂ ਮੁਨੀਸ਼ਾ ਨੂੰ ਸਨਮਾਨ ਚਿੰਨ੍ਹ ਭੇਂਟ ਕੀਤਾ ਗਿਆ। ਇਸ ਮੌਕੇ ਡਾ. ਅੰਜੂ ਸੈਣੀ, ਡਾ. ਦਿਵਿਆ ਤਨੇਜਾ, ਪ੍ਰੋ. ਅਨੂੰ ਬਾਲਾ, ਡਾ .ਸ਼ਿਪਰਾ, ਡਾ. ਤਰੁਣ ਗਰਗ ਵੀ ਹਾਜਰ ਰਹੇ।