ਮਹਾਰਾਜਾ ਅਗਰਸੈਨ ਕਾਲਜ ਦੇ ਵਿਦਿਆਰਥੀ 97 ਫੀਸਦੀ ਅੰਕ ਲੈ ਕੇ ਬਣੇ ਟਾਪਰ
ਮਾਹਾਰਾਜਾ ਅਗਰਸੈਨ ਕਾਲਜ ਦੇ ਵਿਦਿਆਰਥੀਆਂ 97 ਫੀਸਦੀ ਅੰਕ ਲੈ ਕੇ ਯੂਨੀਵਰਸਿਟੀ 'ਚੋਂ ਕੀਤਾ ਟੋਪ
Publish Date: Tue, 28 Apr 2026 07:42 PM (IST)
Updated Date: Wed, 29 Apr 2026 04:16 AM (IST)
ਧਰਮਪਾਲ ਸਿੰਘ, ਪੰਜਾਬੀ ਜਾਗਰਣ, ਸੰਗਤ ਮੰਡੀ
ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ ਐਲਾਨੇ ਗਏ ਬੀਐੱਡ-ਭਾਗ-2 ਦੇ ਨਤੀਜਿਆਂ 'ਚ ਬਠਿੰਡਾ-ਬਾਦਲ ਰੋਡ 'ਤੇ ਪੈਂਦੇ ਪਿੰਡ ਜੈ ਸਿੰਘ ਵਾਲਾ ਵਿਖੇ ਬਣੇ ਮਹਾਰਾਜਾ ਅਗਰਸੈਨ ਕਾਲਜ ਆਫ ਐਜੂਕੇਸ਼ਨ ਨੇ ਇਕ ਵਾਰ ਫਿਰ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ 100 ਫੀਸਦੀ ਨਤੀਜਾ ਹਾਸਲ ਕੀਤਾ। ਕਾਲਜ ਦੇ ਵਿਦਿਆਰਥੀਆਂ ਨੇ ਨਾ ਸਿਰਫ਼ ਯੂਨੀਵਰਸਿਟੀ 'ਚੋਂ ਟੋਪ ਕੀਤਾ, ਸਗੋਂ ਵੱਡੀ ਗਿਣਤੀ ਵਿਚ ਉੱਚ ਅੰਕ ਪ੍ਰਾਪਤ ਕਰਕੇ ਕਾਲਜ ਦੇ ਨਾਮ ਨੂੰ ਚਾਰ ਚੰਨ੍ਹ ਲਗਾਏ ਹਨ। ਕਾਲਜ ਦੇ ਐਮਡੀ ਨਰੇਸ਼ ਅਗਰਵਾਲ ਨੇ ਦੱਸਿਆ ਕਿ ਵਿਦਿਆਰਥੀ ਅਰਪਨਜੋਤ ਸਿੰਘ ਬਰਾੜ ਅਤੇ ਸਖਸਰ ਠਾਕੁਰ ਨੇ 97 ਫੀਸਦੀ ਅੰਕ ਪ੍ਰਾਪਤ ਕਰਕੇ ਯੂਨੀਵਰਸਿਟੀ ਵਿਚ ਪਹਿਲਾ ਸਥਾਨ ਹਾਸਲ ਕੀਤਾ ਹੈ, ਜੋ ਕਿ ਕਾਲਜ ਲਈ ਮਾਣ ਵਾਲੀ ਉਪਲੱਬਧੀ ਹੈ। ਇਸੇ ਤਰ੍ਹਾਂ ਮਾਨੀਆ, ਸੁਖਦੀਪ ਸਿੰਘ, ਮਨੋਜ ਕੁਮਾਰ, ਮੁਹੰਮਦ ਅਫਤਾਬ ਅਤੇ ਸਾਹਿਲ ਨੇ 96.66 ਫੀਸਦੀ ਅੰਕ ਪ੍ਰਾਪਤ ਕਰਕੇ ਦੂਜਾ ਸਥਾਨ ਹਾਸਲ ਕੀਤਾ। ਤੀਜੇ ਸਥਾਨ ‘ਤੇ ਸਰਬਜੀਤ ਸਿੰਘ, ਦੀਕਸ਼ਾ ਗਰਗ, ਰਜਨੀ ਬਰਮਾ, ਗੁਰਕੀਰਤ ਸਿੰਘ, ਅਕਾਸ ਸਿੰਗਲਾ ਅਤੇ ਜਗਦੀਸ਼ ਕੁਮਾਰ ਨੇ 96.33 ਫੀਸਦੀ ਅੰਕ ਪ੍ਰਾਪਤ ਕਰਕੇ ਆਪਣੀ ਪ੍ਰਤਿਭਾ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ। ਇਸ ਤੋਂ ਇਲਾਵਾ ਕਾਲਜ ਦੇ ਹੋਰ ਵੀ ਕਈ ਵਿਦਿਆਰਥੀਆਂ ਨੇ 94 ਤੋਂ 96 ਫੀਸਦੀ ਦੇ ਵਿਚਕਾਰ ਅੰਕ ਹਾਸਲ ਕਰਕੇ ਉੱਚ ਪ੍ਰਦਰਸ਼ਨ ਕੀਤਾ, ਜਿਸ ਨਾਲ ਸਾਬਤ ਹੁੰਦਾ ਹੈ ਕਿ ਕਾਲਜ ਵਿੱਚ ਸਿੱਖਿਆ ਦੀ ਗੁਣਵੱਤਾ ਤੇ ਮਿਹਨਤ ਦਾ ਦਰਜਾ ਕਾਫ਼ੀ ਉੱਚਾ ਹੈ। ਅੰਕੜਿਆਂ ਅਨੁਸਾਰ 9 ਵਿਦਿਆਰਥੀਆਂ ਨੇ 96 ਫੀਸਦੀ ਅੰਕ ਪ੍ਰਾਪਤ ਕੀਤੇ, 9 ਵਿਦਿਆਰਥੀਆਂ ਨੇ 95.66 ਫੀਸਦੀ, 5 ਵਿਦਿਆਰਥੀਆਂ ਨੇ 95.33 ਫੀਸਦੀ, 11 ਵਿਦਿਆਰਥੀਆਂ ਨੇ 95 ਫੀਸਦੀ, 6 ਵਿਦਿਆਰਥੀਆਂ ਨੇ 94.66 ਫੀਸਦੀ ਅਤੇ 2 ਵਿਦਿਆਰਥੀਆਂ ਨੇ 94.33 ਫੀਸਦੀ ਅੰਕ ਪ੍ਰਾਪਤ ਕੀਤੇ। ਇਸ ਤੋਂ ਇਲਾਵਾ ਕਈ ਵਿਦਿਆਰਥੀਆਂ ਨੇ 93.33 ਫੀਸਦੀ ਅੰਕ ਲੈ ਕੇ ਵੀ ਵਧੀਆ ਪ੍ਰਦਰਸ਼ਨ ਕੀਤਾ। ਇਹ ਅੰਕੜੇ ਕਾਲਜ ਦੀ ਲਗਾਤਾਰ ਮਿਹਨਤ ਅਤੇ ਵਿਦਿਆਰਥੀਆਂ ਦੀ ਲਗਨ ਨੂੰ ਦਰਸਾਉਂਦੇ ਹਨ। ਕਾਲਜ ਦੇ ਪ੍ਰਬੰਧਨ ਅਤੇ ਸਟਾਫ ਵੱਲੋਂ ਵਿਦਿਆਰਥੀਆਂ ਦੀ ਇਸ ਕਾਮਯਾਬੀ ‘ਤੇ ਖੁਸ਼ੀ ਦਾ ਪ੍ਰਗਟਾਵਾ ਕੀਤਾ ਗਿਆ। ਐਮਡੀ. ਨਰੇਸ਼ ਅਗਰਵਾਲ, ਡਾਇਰੈਕਟਰ ਕਸੀਸ਼ ਅਗਰਵਾਲ, ਪ੍ਰਿੰਸੀਪਲ ਡਾ. ਮਨਜਿੰਦਰ ਕੌਰ ਸੈਨੀ ਸਮੇਤ ਸਮੂਹ ਅਧਿਆਪਕਾਂ ਪ੍ਰੋ. ਰਵਿੰਦਰ ਰੂਪਾ, ਡਾ. ਰਨਵੀਰ ਕੌਰ, ਪ੍ਰੋ. ਵੀਰਪਾਲ ਕੌਰ, ਪ੍ਰੋ. ਗਗਨਦੀਪ ਕੌਰ, ਪ੍ਰੋ. ਪੂਨਮ ਰਾਣੀ, ਪ੍ਰੋ. ਅਮਨਦੀਪ ਕੌਰ, ਪ੍ਰੋ. ਹਰਪ੍ਰੀਤ ਕੌਰ, ਪ੍ਰੋ. ਪਰਮਜੀਤ ਕੌਰ, ਪ੍ਰੋ. ਲਖਵਿੰਦਰ ਕੌਰ ਅਤੇ ਪ੍ਰੋ. ਸੁਖਜਿੰਦਰ ਸਿੰਘ ਵੱਲੋਂ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਗਈ।