ਰਾਹਗੀਰਾਂ ਲਈ ਮੁਸੀਬਤ ਬਣਿਆ ਸੜਕ ’ਤੇ ਪਾਇਆ ਬੱਜਰ
ਸੰਗਤ ਤੋਂ ਗੁਰਥੜੀ ਪਿੰਡ ਨੂੰ ਜੋੜਨ ਵਾਲੀ ਸੜਕ ’ਤੇ 2 ਸਾਲ ਪਹਿਲਾਂ ਮੋਟਾ ਬੱਜਰ ਪਾਕੇ ਬਣਾਉਣਾ ਭੁੱਲੀ ਸਰਕਾਰ
Publish Date: Tue, 28 Apr 2026 06:52 PM (IST)
Updated Date: Wed, 29 Apr 2026 04:14 AM (IST)

ਧਰਮਪਾਲ ਸਿੰਘ, ਪੰਜਾਬੀ ਜਾਗਰਣ, ਸੰਗਤ ਮੰਡੀ ਪਿੰਡ ਸੰਗਤ ਕਲਾਂ ਤੋਂ ਬਠਿੰਡਾ ਡੱਬਵਾਲੀ ਮੁੱਖ ਮਾਰਗ ਨੂੰ ਜੋੜਨ ਵਾਲੀ ਪਿੰਡ ਗੁਰਥੜੀ ਦੀ ਖ਼ਸਤਾ ਹਾਲਤ ਹੋਈ ਸੜਕ ਨੂੰ ਨਵੇਂ ਸਿਰੇ ਤੋਂ ਬਣਾਉਣ ਲਈ ਵਿਭਾਗ ਵੱਲੋਂ 2 ਸਾਲ ਪਹਿਲਾਂ ਮੋਟਾ ਬੱਜਰ ਪਾ ਕੇ ਛੱਡ ਦਿੱਤਾ ਗਿਆ ਹੈ। ਜਿਸ ਨਾਲ ਇਸ ਸੜਕ ਤੋਂ ਗੁਜ਼ਰਨ ਵਾਲੇ ਰਾਹਗੀਰਾਂ ਨੂੰ ਭਾਰੀ ਪਰੇਸ਼ਾਨੀਆਂ ਝੱਲਣੀਆਂ ਪੈਂਦੀਆਂ ਹਨ। ਪਿੰਡ ਗੁਰਥੜੀ ਦੇ ਸਾਬਕਾ ਸਰਪੰਚ ਧਰਮਪਾਲ ਸਿੰਘ, ਪ੍ਰਧਾਨ ਧੀਰਾ ਸਿੰਘ, ਅਤੇ ਬੀਕੇਯੂ ਸਿੱਧੂਪੁਰ ਦੇ ਕਿਸਾਨ ਆਗੂ ਬਲਜੀਤ ਸਿੰਘ ਗੁਰਥੜੀ ਨੇ ਦੱਸਿਆ ਕਿ ਉਨ੍ਹਾਂ ਦੇ ਪਿੰਡ ਤੋਂ ਸੰਗਤ ਮੰਡੀ ਨੂੰ ਜਾਣ ਵਾਲੀ ਖ਼ਸਤਾ ਹਾਲਤ ਸੰਪਰਕ ਸੜਕ ਨੂੰ ਨਵੇਂ ਸਿਰੇ ਤੋਂ ਬਣਾਉਣ ਲਈ ਵਿਭਾਗ ਵੱਲੋਂ 2 ਸਾਲ ਪਹਿਲਾਂ ਮੋਟਾ ਬੱਜਰ ਪਾਕੇ ਬੜੀ ਤੇਜ਼ੀ ਨਾਲ ਬਣਾਉਣਾ ਸ਼ੁਰੂ ਕਰ ਦਿੱਤਾ ਗਿਆ ਸੀ, ਜਿਸ ਨਾਲ ਉਨ੍ਹਾਂ ਨੂੰ ਆਸ ਜਾਗੀ ਸੀ ਕਿ ਸੜਕ ਜਲਦੀ ਬਣਕੇ ਤਿਆਰ ਹੋ ਜਾਵੇਗੀ। ਪਰ ਪਤਾ ਨਹੀਂ ਕਿਹੜੀ ਗੱਲ ਤੋਂ ਸੜਕ ਦਾ ਕੰਮ ਅੱਧ ਵਿਚਕਾਰ ਹੀ ਛੱਡ ਦਿੱਤਾ ਹੈ। ਉਨ੍ਹਾਂ ਕਿਹਾ ਕਿ ਇਸ ਬਾਰੇ ਉਹ ਸਬੰਧਤ ਵਿਭਾਗ ਨੂੰ ਵਾਰ ਵਾਰ ਅਪੀਲ ਕਰ ਚੁੱਕੇ ਹਨ ਪਰ ਇਸ ਸੜਕ ਨੂੰ ਬਣਾਉਣ ਬਾਰੇ ਸਬੰਧਤ ਵਿਭਾਗ ਵੱਲੋਂ ਕੋਈ ਵੀ ਉਪਰਾਲਾ ਨਹੀਂ ਕੀਤਾ ਜਾ ਰਿਹਾ। ਉਨ੍ਹਾਂ ਪੰਜਾਬ ਦੀ ‘ਆਪ’ ਦੀ ਸਰਕਾਰ ਤੋਂ ਮੰਗ ਕੀਤੀ ਹੈ ਕਿ ਪਿਛਲੇ 2 ਸਾਲਾਂ ਤੋਂ ਅੱਧ ਵਿਚਾਲੇ ਲਟਕੀ ਇਸ ਸੜਕ ਨੂੰ ਪਹਿਲ ਦੇ ਆਧਾਰ ’ਤੇ ਬਣਾਇਆ ਜਾਵੇ। ਨਹੀਂ ਤਾਂ ਉਨ੍ਹਾਂ ਨੂੰ ਸਰਕਾਰ ਵਿਰੁੱਧ ਸਘੰਰਸ਼ ਵਿੱਢਣ ਲਈ ਮਜ਼ਬੂਰ ਹੋਣਾ ਪਵੇਗਾ।