ਲੱਕੀ ਪੱਖੋਕੇ ਦੇ ਐੱਸਸੀ ਵਿੰਗ ਚੇਅਰਮੈਨ, ਬਣਨ ’ਤੇ ਮੁਬਾਰਕ ਦੇਣ ਪੁੱਜੇ ਗੁਰਮੀਤ ਸੰਧੂ
ਲੱਕੀ ਪੱਖੋਕੇ ਦੇ ਐੱਸਸੀ ਵਿੰਗ ਚੇਅਰਮੈਨ, ਬਣਨ ’ਤੇ ਮੁਬਾਰਕ ਦੇਣ ਪਹੁੰਚੇ ਗੁਰਮੀਤ ਸੰਧੂ
Publish Date: Tue, 28 Apr 2026 06:09 PM (IST)
Updated Date: Wed, 29 Apr 2026 04:11 AM (IST)
ਦਵਿੰਦਰ ਸਿੰਘ ਮਾਨ, ਪੰਜਾਬੀ ਜਾਗਰਣ, ਕੋਟਫੱਤਾ : ਪੰਜਾਬ ਕਾਂਗਰਸ ਦੇ ਐੱਸਸੀ. ਵਿੰਗ ਨੂੰ ਨਵਾਂ ਸੂਬਾ ਚੇਅਰਮੈਨ ਮਿਲਣ ਨਾਲ ਵਰਕਰਾਂ ਵਿੱਚ ਖੁਸ਼ੀ ਦਾ ਮਾਹੌਲ ਬਣ ਗਿਆ ਹੈ। ਗੁਰਪ੍ਰੀਤ ਸਿੰਘ ਲੱਕੀ ਪੱਖੋਕੇ ਦੀ ਨਿਯੁਕਤੀ ਨਾਲ ਬਠਿੰਡਾ ਦਿਹਾਤੀ ਸਮੇਤ ਕਈ ਇਲਾਕਿਆਂ ਵਿੱਚ ਚਰਚਾ ਤੇ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ। ਇਸ ਮੌਕੇ ਸੀਨੀਅਰ ਕਾਂਗਰਸੀ ਆਗੂ ਅਤੇ ਜ਼ਿਲ੍ਹਾ ਕੋਆਰਡੀਨੇਟਰ ਗੁਰਮੀਤ ਸਿੰਘ ਸੰਧੂ ਵੱਲੋਂ ਲੱਕੀ ਪੱਖੋਕੇ ਦਾ ਫੁੱਲਾਂ ਦੇ ਗੁਲਦਸਤੇ ਨਾਲ ਸਨਮਾਨ ਕੀਤਾ ਗਿਆ ਅਤੇ ਉਨ੍ਹਾਂ ਨੂੰ ਨਵੀਂ ਜ਼ਿੰਮੇਵਾਰੀ ਲਈ ਮੁਬਾਰਕਬਾਦ ਦਿੱਤੀ ਗਈ। ਗੁਰਮੀਤ ਸੰਧੂ ਨੇ ਕਿਹਾ ਕਿ ਲੱਕੀ ਪੱਖੋਕੇ ਇੱਕ ਮਿਹਨਤੀ ਤੇ ਜ਼ਮੀਨੀ ਆਗੂ ਹਨ, ਜਿਨ੍ਹਾਂ ਨੇ ਹਮੇਸ਼ਾ ਪਾਰਟੀ ਲਈ ਇਮਾਨਦਾਰੀ ਨਾਲ ਕੰਮ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਇਹ ਨਿਯੁਕਤੀ ਉਨ੍ਹਾਂ ਦੀ ਮਿਹਨਤ ਦਾ ਨਤੀਜਾ ਹੈ ਅਤੇ ਉਮੀਦ ਹੈ ਕਿ ਉਹ ਐੱਸ.ਸੀ. ਵਿੰਗ ਨੂੰ ਹੋਰ ਮਜ਼ਬੂਤ ਬਣਾਉਣਗੇ। ਉੱਧਰ ਲੱਕੀ ਪੱਖੋਕੇ ਨੇ ਪਾਰਟੀ ਹਾਈਕਮਾਂਡ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਆਪਣੀ ਜ਼ਿੰਮੇਵਾਰੀ ਨੂੰ ਪੂਰੀ ਇਮਾਨਦਾਰੀ ਨਾਲ ਨਿਭਾਉਣਗੇ ਤੇ ਐੱਸਸੀ ਵਰਗ ਦੇ ਹੱਕਾਂ ਲਈ ਲਗਾਤਾਰ ਕੰਮ ਕਰਨਗੇ।