ਗੁਰਬਾਜ਼ ਸਿੰਘ ਸਿੱਧੂ ਨੇ ਪਿੰਡਾਂ ’ਚ ਸੁਣੀਆ ਲੋਕਾਂ ਦੀਆਂ ਮੁਸ਼ਕਲਾਂ
ਗੁਰਬਾਜ਼ ਸਿੰਘ ਸਿੱਧੂ ਨੇ ਕੀਤਾ ਪਿੰਡਾਂ ਦਾ ਦੌਰਾ, ਸੁਣੀਆ ਲੋਕ ਮੁਸ਼ਿਕਲਾਂ
Publish Date: Tue, 28 Apr 2026 06:07 PM (IST)
Updated Date: Wed, 29 Apr 2026 04:11 AM (IST)

ਖੁਸ਼ਦੀਪ ਸਿੰਘ ਗਿੱਲ, ਪੰਜਾਬੀ ਜਾਗਰਣ, ਤਲਵੰਡੀ ਸਾਬੋ : ਹਲਕਾ ਤਲਵੰਡੀ ਸਾਬੋ ਤੋਂ ਚਾਰ ਵਾਰ ਵਿਧਾਇਕ ਰਹੇ ਕਾਂਗਰਸ ਦੇ ਸੀਨੀਅਰ ਆਗੂ ਜੀਤਮਹਿੰਦਰ ਸਿੰਘ ਸਿੱਧੂ ਦੇ ਪੁੱਤਰ ਤੇ ਹਲਕੇ ’ਚ ਪਿਛਲੇ ਕਾਫੀ ਸਮੇਂ ਤੋਂ ਕਾਂਗਰਸ ਪਾਰਟੀ ਵੱਲੋਂ ਸਰਗਰਮ ਨੌਜਵਾਨ ਕਾਂਗਰਸੀ ਆਗੂ ਗੁਰਬਾਜ਼ ਸਿੰਘ ਸਿੱਧੂ ਨੇ ਅੱਜ ਹਲਕੇ ਦੇ ਕਈ ਪਿੰਡਾਂ ਦਾ ਦੌਰਾ ਕਰਦਿਆਂ ਜਿੱਥੇ ਕਾਂਗਰਸੀ ਵਰਕਰਾਂ ਅਤੇ ਆਗੂਆਂ ਦੇ ਘਰੀਂ ਫੇਰੀ ਪਾਈ, ਉੱਥੇ ਆਮ ਲੋਕਾਂ ਦੇ ਨਿੱਜੀ ਪ੍ਰੋਗਰਾਮਾਂ ’ਚ ਹਾਜ਼ਰੀ ਭਰੀ ਤੇ ਲੋਕ ਮੁਸ਼ਕਲਾਂ ਸੁਣਦਿਆਂ ਉਨ੍ਹਾਂ ਦੇ ਹਲਦ ਹੱਲ ਦਾ ਭਰੋਸਾ ਦਿਵਾਇਆ। ਦੌਰੇ ਉਪਰੰਤ ਸਿੱਧੂ ਨੇ ਕਿਹਾ ਕਿ ਹਲਕੇ ਦੇ ਪਿੰਡਾਂ ’ਚ ਕਿਤੇ ਵਿਕਾਸ ਕਾਰਜ ਚੱਲਦੇ ਦਿਖਾਈ ਨਹੀ ਦਿੰਦੇ, ਹੁਣ ਚੋਣ ਵਰ੍ਹਾ ਚੱਲ ਪੈਣ ਕਰਕੇ ਕੁਝ ਸੜਕਾਂ ਤੇ ਪ੍ਰੀਮਿਕਸ ਪਿਆ ਜ਼ਰੂਰ ਨਜ਼ਰ ਆ ਰਿਹੈ ਪਰ ਲੋਕਾਂ ਦੀਆਂ ਬੁਨਿਆਦੀ ਮੁਸ਼ਕਲਾਂ ਦਾ ਸਵਾ ਚਾਰ ਸਾਲਾਂ ’ਚ ਆਮ ਆਦਮੀ ਪਾਰਟੀ ਸਰਕਾਰ ਨੇ ਕੋਈ ਹੱਲ ਨਹੀ ਕੱਢਿਆ। ਰਾਮਾਂ ਮੰਡੀ ਸ਼ਹਿਰ ਦੇਖ ਲਈਏ ਜਾਂ ਤਲਵੰਡੀ ਸਾਬੋ, ਦੋਵਾਂ ਨਗਰਾਂ ਦੇ ਲੋਕ ਮੁੱਢਲੀਆਂ ਸਹੂਲਤਾਂ ਲਈ ਸਰਕਾਰ ਦੇ ਮੂੰਹ ਵੱਲ ਦੇਖਦੇ ਰਹੇ ਪਰ ਸਰਕਾਰ ਨੇ ਆਪਣੇ ਖਜ਼ਾਨੇ ਦਾ ਮੂੰਹ ਉਕਤ ਦੋਵੇਂ ਨਗਰ ਦੇ ਵਿਕਾਸ ਲਈ ਨਹੀ ਖੋਲਿਆ ਜਿਸ ਕਰਕੇ ਦੋਵਾਂ ਨਗਰ ’ਚ ਪਾਰਕਾਂ ਦੀ ਹਾਲਤ ਮੰਦੀ ਹੈ, ਸੀਵਰੇਜ ਦੀ ਸਹੀ ਦੇਖਭਾਲ ਨਾ ਹੋਣ ਕਾਰਣ ਕਈ ਇਲਾਕਿਆਂ ’ਚ ਗੰਦਗੀ ਫੈਲੀ ਹੋਈ ਹੈ, ਸਟਰੀਟ ਲਾਈਟਾਂ ਨਵੀਆਂ ਕਿਤੇ ਲੱਗੀਆਂ ਨਜ਼ਰ ਨਹੀ ਆ ਰਹੀਆਂ, ਮੁਹੱਲਿਆਂ ਦੀਆਂ ਗਲੀਆਂ ’ਚ ਪਏ ਟੋਏ ਸਰਕਾਰੀ ਨੁਮਾਇੰਦਿਆਂ ਨੂੰ ਦਿਖਦੇ ਨਹੀ ਤੇ ਇਹ ਕਹਿਣਾ ਅਤਿ ਕਥਨੀ ਨਹੀ ਹੋਵੇਗੀ ਕਿ ਕੁੱਲ ਮਿਲਾ ਕੇ ਬੁਰਾ ਹਾਲ ਹੋਇਆ ਪਿਆ ਹੈ। ਲੋਕ ਮਸਲਿਆਂ ਦਾ ਹੱਲ ਕਾਂਗਰਸ ਸਰਕਾਰ ਬਨਣ ’ਤੇ ਹੀ ਹੋ ਸਕੇਗਾ। ਇਸ ਮੌਕੇ ਸਿੱਧੂ ਨਾਲ ਜੱਟਮਹਾਂ ਸਭਾ ਹਲਕਾ ਪ੍ਰਧਾਨ ਮਨਜੀਤ ਲਾਲੇਆਣਾ, ਜਸਪਾਲ ਸਿੰਘ ਬੰਗੀ ਸਾਬਕਾ ਪ੍ਰਧਾਨ ਬਲਾਕ ਕਾਂਗਰਸ ਰਾਮਾਂ, ਕ੍ਰਿਸ਼ਨ ਯਾਦਵ, ਗੁਰਬਿੰਦਰ ਦੁੱਨੇਵਾਲਾ, ਹੈਪੀ ਬਹਿਮਣ, ਗੁਰਾਦਿੱਤਾ ਸਿੰਘ ਸੀਂਗੋ, ਰਵਿੰਦਰ ਸਿੰਘ ਸੀਂਗੋ, ਡੂੰਗਰ ਸੀਂਗੋ ਆਦਿ ਆਗੂ ਮੌਜੂਦ ਸਨ।