ਲਾਲ ਸਿੰਘ ਨਗਰ ’ਚ ਲਾਇਆ ਮੁਫ਼ਤ ਚੈੱਕਅਪ ਕੈਂਪ
ਲਾਲ ਸਿੰਘ ਨਗਰ ਵਿਚ ਮੁਫ਼ਤ ਮੈਡੀਕਲ ਚੈੱਕਅਪ ਕੈਂਪ ਲਾਇਆ
Publish Date: Tue, 28 Apr 2026 05:35 PM (IST)
Updated Date: Wed, 29 Apr 2026 04:08 AM (IST)

ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਠਿੰਡਾ : ਵਾਲਮੀਕਿ ਸ਼ਕਤੀ ਵੈਲਫੇਅਰ ਸੁਸਾਇਟੀ ਵੱਲੋਂ ਲਾਲ ਸਿੰਘ ਨਗਰ, ਗਲੀ ਨੰਬਰ 6-ਸੀ ਵਿਖੇ ਇਕ ਮੈਗਾ ਮੁਫ਼ਤ ਮੈਡੀਕਲ ਚੈੱਕਅਪ ਕੈਂਪ ਲਗਾਇਆ ਗਿਆ। ਇਹ ਕੈਂਪ ਮੋਹਨ ਲਾਲ ਝੁੰਬਾ ਦੇ ਸਹਿਯੋਗ ਨਾਲ ਉਨ੍ਹਾਂ ਦੇ ਦਫ਼ਤਰ ’ਚ ਲਗਾਇਆ ਗਿਆ। ਕੈਂਪ ਦਾ ਆਯੋਜਨ ਸੁਸਾਇਟੀ ਦੇ ਸੰਸਥਾਪਕ ਅਤੇ ਸਰਪ੍ਰਸਤ ਸਵਰਗੀ ਬਲਦੇਵ ਰਾਜ ਮੌੜ ਦੀ ਪਹਿਲੀ ਬਰਸੀ ਤੇ ਉਨ੍ਹਾਂ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਕੀਤਾ। ਚੇਅਰਮੈਨ ਓਮ ਪ੍ਰਕਾਸ਼ ਸਾਰਸਰ ਨੇ ਦੱਸਿਆ ਕਿ ਕੈਂਪ ਵਿਚ ਵੱਖ-ਵੱਖ ਬਿਮਾਰੀਆਂ ਦੇ ਮਾਹਿਰ ਡਾਕਟਰਾਂ ਨੇ ਸੇਵਾਵਾਂ ਦਿੱਤੀਆਂ। ਇਨ੍ਹਾਂ ’ਚ ਦਿਲ ਅਤੇ ਸ਼ੂਗਰ ਰੋਗ ਮਾਹਿਰ ਡਾ. ਆਕਾਸ਼ ਦੀਪ, ਛਾਤੀ ਰੋਗ ਮਾਹਿਰ ਡਾ. ਏਐਸ ਗਰੇਵਾਲ, ਹੱਡੀ ਅਤੇ ਜੋੜ ਰੋਗ ਮਾਹਿਰ ਡਾ. ਸਿਮਰਜੀਤ ਸਿੰਘ ਸੋਢੀ, ਇਸਤਰੀ ਰੋਗ ਮਾਹਿਰ ਡਾ. ਸ਼ਾਰੂ ਅਰੋੜਾ, ਦੰਦਾਂ ਦੇ ਮਾਹਿਰ ਡਾ. ਨਵਪ੍ਰੀਤ ਕੌਰ ਅਤੇ ਅੱਖਾਂ ਦੇ ਮਾਹਿਰ ਡਾ. ਕਸ਼ਿਸ਼ ਗੁਪਤਾ ਤੇ ਸਾਹਿਲ ਮਾਜੋਕਾ ਸ਼ਾਮਲ ਸਨ। ਕੈਂਪ ਵਿਚ ਕਰੀਬ 350 ਮਰੀਜ਼ਾਂ ਦੀ ਜਾਂਚ ਕੀਤੀ ਗਈ। ਲੋੜਵੰਦ ਮਰੀਜ਼ਾਂ ਦੇ ਟੈਸਟ ਮੁਫ਼ਤ ਕੀਤੇ ਗਏ ਅਤੇ ਦਵਾਈਆਂ ਵੀ ਮੁਫ਼ਤ ਵੰਡੀਆਂ ਗਈਆਂ। ਇਸ ਮੌਕੇ ਸੁਸਾਇਟੀ ਦੇ ਪ੍ਰਧਾਨ ਰਮੇਸ਼ ਕੁਮਾਰ ਉਜਿਨਵਾਲ, ਜਨਰਲ ਸਕੱਤਰ ਧਨ ਸਿੰਘ ਟਾਕ, ਉਪ ਪ੍ਰਧਾਨ ਬਾਬੂ ਲਾਲ ਸਾਰਬਾਨ, ਕੈਸ਼ੀਅਰ ਅਜੇ ਚਾਵਰੀਆ, ਸਲਾਹਕਾਰ ਰਾਜੂ ਮੌਰ, ਲਲਿਤ ਕੁਮਾਰ, ਸਿਕੰਦਰ ਸਮੇਤ ਯੂਥ ਵਿੰਗ ਦੇ ਪ੍ਰਧਾਨ ਸੂਰਜ ਕੁਮਾਰ ਅਤੇ ਹੋਰ ਮੈਂਬਰਾਂ ਨੇ ਸਰਗਰਮ ਸਹਿਯੋਗ ਦਿੱਤਾ। ਮਹਿਲਾ ਵਿੰਗ ਦੀ ਪ੍ਰਧਾਨ ਰੂਬੀ ਰਾਣੀ ਅਤੇ ਪਾਇਲ, ਦੀਪੂ ਰਾਣੀ, ਕਮਲੇਸ਼ ਰਾਣੀ ਤੇ ਪ੍ਰਿਆ ਰਾਣੀ ਨੇ ਵੀ ਕੈਂਪ ਨੂੰ ਸਫ਼ਲ ਬਣਾਉਣ ’ਚ ਯੋਗਦਾਨ ਪਾਇਆ।