ਡਾ. ਗੁਪਤਾ ਨੇ ਆਸ਼ਾ ਵਰਕਰਾਂ ਦਾ ਕੀਤਾ ਸਨਮਾਨ
ਡਾ. ਗੁਪਤਾ ਨੇ ਆਸ਼ਾ ਵਰਕਰਾਂ ਦਾ ਸਨਮਾਨ ਕੀਤਾ
Publish Date: Tue, 28 Apr 2026 04:31 PM (IST)
Updated Date: Wed, 29 Apr 2026 04:02 AM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਭਗਤਾ ਭਾਈਕਾ : ਸਿਵਲ ਸਰਜਨ ਡਾ. ਤਪਿੰਦਰ ਜੋਤ ਦੀਆਂ ਹਦਾਇਤਾਂ ਅਨੁਸਾਰ ਸਮੁਦਾਇਕ ਸਿਹਤ ਕੇਂਦਰ ਭਗਤ ਭਾਈਕਾ ਵਿਖੇ ਪੰਜ ਆਸ਼ਾ ਵਰਕਰਾਂ ਤੇ ਇਕ ਆਸ਼ਾ ਫੈਸਿਲੀਟੇਟਰ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸੰਬੋਧਨ ਕਰਦੇ ਹੋਏ ਐੱਸਐੱਮਓ ਡਾ. ਸੀਮਾ ਗੁਪਤਾ ਨੇ ਡਾਇਰੈਕਟਰ ਐੱਨਐੱਚਐੱਮ ਪੰਜਾਬ ਦਾ ਧੰਨਵਾਦ ਕਰਦਿਆਂ ਕਿਹਾ ਕਿ 27 ਅਪ੍ਰੈਲ ਨੂੰ ਆਸ਼ਾ ਦਿਵਸ ਮਨਾਉਣ ਦਾ ਫੈਸਲਾ ਲੈ ਕੇ ਉਨ੍ਹਾਂ ਨੇ ਸਮੂਹ ਆਸ਼ਾ ਵਰਕਰਾਂ ਦਾ ਮਾਣ ਵਧਾਇਆ ਹੈ।
ਉਨ੍ਹਾਂ ਆਸ਼ਾ ਵਰਕਰਾਂ ਦੇ ਕੰਮਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਪਹਿਲਾਂ ਦਾਈਆਂ ਵੱਲੋਂ ਘਰਾਂ ਵਿਚ ਜਣੇਪੇ ਕੀਤੇ ਜਾਂਦੇ ਸਨ ਪਰ ਆਸ਼ਾ ਵਰਕਰਾਂ ਵੱਲੋਂ ਫੀਲਡ ’ਚ ਮਿਹਨਤ ਕਰਨ ਕਾਰਨ ਹੁਣ ਸਰਕਾਰੀ ਹਸਪਤਾਲਾਂ ਵਿਚ ਗਰਭਵਤੀਆਂ ਆਉਣੀਆਂ ਸ਼ੁਰੂ ਹੋ ਗਈਆਂ ਹਨ। ਉਨ੍ਹਾਂ ਜ਼ੀਰੋ ਤੋਂ ਪੰਜ ਸਾਲ ਦੇ ਬੱਚਿਆਂ ਨੂੰ ਰਾਸ਼ਟਰੀ ਟੀਕਾਕਰਨ ਵਿਚ ਟੀਕੇ ਲਵਾਉਣ ਵਿਚ ਯੋਗਦਾਨ ਦੀ ਵੀ ਤਾਰੀਫ਼ ਕੀਤੀ।
ਇਸ ਮੌਕੇ ਨੋਡਲ ਅਫਸਰ ਡਾ. ਕਰਮਜੀਤ ਕੌਰ, ਬਲਾਕ ਐਜੂਕੇਟਰ ਮਾਲਵਿੰਦਰ ਸਿੰਘ ਤਿਊਣਾ, ਬੀਐੱਸਏ ਅਵਨੀਸ਼ ਕੁਮਾਰ, ਐਸਆਈ ਹਰਜਿੰਦਰ ਸਿੰਘ ਵੱਲੋਂ ਵੀ ਸੰਬੋਧਨ ਕੀਤਾ ਗਿਆ। ਅੰਤ ਵਿਚ ਆਸ਼ਾ ਫੈਸਿਲੀਟੇਟਰ ਸਤਵੀਰ ਕੌਰ, ਆਸ਼ਾ ਵਰਕਰ ਗੁਰਦੇਵ ਕੌਰ, ਸਬ ਸੈਂਟਰ ਆਕਲੀਆ ਜਲਾਲ, ਹਰਵਿੰਦਰ ਕੌਰ ਸਬ ਸੈਂਟਰ ਮਲੂਕਾ, ਕਿਰਨਪਾਲ ਕੌਰ ਸਬ ਸੈਂਟਰ ਸਿਧਾਣਾ, ਅਮਨਦੀਪ ਕੌਰ ਸਬ ਸੈਂਟਰ ਦਿਆਲਪੁਰਾ ਭਾਈਕਾ ਨੂੰ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ।