ਕਾਰ ਚੋਰੀ ਕਰਨ ਵਾਲਾ ਗੋਨਿਆਣਾ ਨੇੜੇ ਕਾਬੂ
ਰਾਮਾਂ ਖੇਤਰ ’ਚੋਂ ਕਾਰ ਚੋਰੀ ਕਰਨ ਵਾਲਾ ਗੋਨਿਆਣਾ ਨੇੜੇ ਕਾਬੂ
Publish Date: Tue, 28 Apr 2026 04:25 PM (IST)
Updated Date: Wed, 29 Apr 2026 04:02 AM (IST)
ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਠਿੰਡਾ : ਰਾਮਾ ਮੰਡੀ ਖੇਤਰ ਵਿੱਚੋਂ ਕਾਰ ਚੋਰੀ ਕਰਕੇ ਫਰਾਰ ਹੋਣ ਵਾਲੇ ਮੁਲਜ਼ਮਾਂ ਨੂੰ ਥਾਣਾ ਨੇਹੀਆਂਵਾਲਾ ਦੀ ਪੁਲਿਸ ਨੇ ਗੋਨਿਆਣਾ ਨੇੜੇ ਗ੍ਰਿਫਤਾਰ ਕਰ ਲਿਆ। ਜਾਣਕਾਰੀ ਅਨੁਸਾਰ ਥਾਣਾ ਨੇਹੀਆਂਵਾਲਾ ਪੁਲਿਸ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਮਨਜੋਤ ਸਿੰਘ ਵਾਸੀ ਪਿੰਡ ਗੰਗਾ ਅਬਲੂ ਕੀ ਅਤੇ ਕਰਨ ਸਿੰਘ ਵਾਸੀ ਬਲਰਾਜ ਨਗਰ ਬਠਿੰਡਾ ਨੇ ਰਾਮਾਂ ਮੰਡੀ ਖੇਤਰ ਵਿੱਚੋਂ ਇਕ ਆਲਟੋ ਕਾਰ ਨੰਬਰ ਪੀਬੀ 13 ਬੀਐੱਲ 7743 ਨੂੰ ਚੋਰੀ ਕੀਤਾ ਹੈ ਤੇ ਉਕਤ ਵਿਅਕਤੀ ਉਸ ਕਾਰ ’ਚ ਕਿਸੇ ਵਾਰਦਾਤ ਨੂੰ ਅੰਜਾਮ ਦੇਣ ਲਈ ਘੁੰਮ ਰਹੇ ਹਨ। ਥਾਣਾ ਨੇਹੀਆਂਵਾਲਾ ਦੀ ਪੁਲਿਸ ਨੇ ਇਲਾਕੇ ’ਚ ਨਾਕੇਬੰਦੀ ਕਰ ਦਿੱਤੀ। ਇਸ ਦੌਰਾਨ ਪੁਲਿਸ ਨੇ ਗੋਨਿਆਣਾ ਮੰਡੀ ਨੇੜੇ ਮਨਜੋਤ ਸਿੰਘ ਨੂੰ ਚੋਰੀ ਦੀ ਕਾਰ ਸਮੇਤ ਗ੍ਰਿਫ਼ਤਾਰ ਕਰ ਲਿਆ ਜਦੋਂ ਕਿ ਉਸਦੇ ਸਾਥੀ ਕਰਨ ਸਿੰਘ ਦੀ ਭਾਲ ਕੀਤੀ ਜਾ ਰਹੀ ਹੈ। ਥਾਣਾ ਨੇਹੀਆਂਵਾਲਾ ਦੇ ਸਹਾਇਕ ਥਾਣੇਦਾਰ ਜਸਵਿੰਦਰ ਸਿੰਘ ਨੇ ਦੱਸਿਆ ਕਿ ਮੁਲਜ਼ਮ ਕੋਲੋਂ ਹੋਰ ਪੁੱਛਗਿੱਛ ਕੀਤੀ ਜਾ ਰਹੀ ਹੈ ਜਦੋਂ ਕਿ ਉਸੇ ਦੇ ਸਾਥੀ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਜਾਰੀ ਹੈ।