ਕਾਂਗਰਸੀ ਆਗੂ ਜਸਵੀਰ ਭੋਡੀਪੁਰਾ ਦਾ ਦੇਹਾਂਤ
ਕਾਂਗਰਸ ਆਗੂ ਜਸਵੀਰ ਭੋਡੀਪੁਰਾ ਦਾ ਦਿਹਾਂਤ
Publish Date: Mon, 27 Apr 2026 06:32 PM (IST)
Updated Date: Tue, 28 Apr 2026 04:10 AM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਭਗਤਾ ਭਾਈਕਾ ਕਾਂਗਰਸੀ ਆਗੂ ਤੇ ਸਾਬਕਾ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਦੇ ਅਤੀ ਕਰੀਬੀ ਸਾਥੀ ਜਸਵੀਰ ਸਿੰਘ ਫੌਜੀ ਭੋਡੀਪੁਰਾ ਸਾਬਕਾ ਮੈਂਬਰ ਜ਼ਿਲ੍ਹਾ ਪ੍ਰੀਸ਼ਦ ਦਾ ਅਚਾਨਕ ਦਿਹਾਂਤ ਹੋ ਗਿਆ ਹੈ। ਉਨ੍ਹਾਂ ਦਾ ਅੰਤਿਮ ਸਸਕਾਰ ਪਿੰਡ ਭੋਡੀਪੁਰਾ ਵਿਖੇ ਵੱਡੀ ਗਿਣਤੀ ਵਿਚ ਇਕੱਤਰ ਸੰਗਤਾਂ ਦੀ ਹਾਜ਼ਰੀ ਵਿਚ ਕੀਤਾ ਗਿਆ। ਸਾਬਕਾ ਮੰਤਰੀ ਕਾਂਗੜ ਨੇ ਕਿਹਾ ਕਿ ਸਵ. ਫੌਜੀ ਦੀ ਮੌਤ ਨਾਲ ਪਰਿਵਾਰ ਅਤੇ ਪਾਰਟੀ ਨੂੰ ਵੱਡਾ ਘਾਟਾ ਪਿਆ ਹੈ। ਇਸ ਦੁੱਖ ਦੀ ਘੜੀ ਵਿਚ ਸਾਬਕਾ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ, ਬੂਟਾ ਸਿੰਘ ਸਿੱਧੂ ਸਾਬਕਾ ਪ੍ਰਧਾਨ ਨਗਰ ਪੰਚਾਇਤ ਭਗਤਾ, ਜਗਜੀਤ ਸਿੰਘ ਕੋਇਰ ਸਿੰਘ ਵਾਲਾ, ਰਾਮ ਸਿੰਘ ਬਾਦਲ, ਅਮਨਦੀਪ ਸਿੰਘ ਸਲਾਬਤਪੁਰਾ ਸਰਪੰਚ, ਇੰਦਰਜੀਤ ਸਿੰਘ ਨਾਗਪਾਲ, ਤੀਰਥ ਸਿੰਘ ਸਿੱਧੂ ਦਿਆਲਪੁਰਾ, ਗੋਰਾ ਸਿੰਘ ਕਾਂਗੜ, ਲਖਵੀਰ ਸਿੰਘ ਲੱਖਾ, ਹਰਵਿੰਦਰ ਸਿੰਘ ਛਿੰਦਾ ਭੋਡੀਪੁਰਾ, ਜਸਪਾਲ ਸਿੰਘ ਧਾਲੀਵਾਲ ਆਦਮਪੁਰਾ, ਜਸਵਿੰਦਰ ਸਿੰਘ ਭੋਲਾ ਰਾਮੂਵਾਲਾ, ਇੰਦਰਜੀਤ ਸਿੰਘ ਜੱਗਾ, ਗੋਲੂ ਸਿੰਘ ਕੋਇਰ ਸਿੰਘ ਵਾਲਾ, ਨਿਰਭੈ ਸਿੰਘ ਸਿੱਧੂ, ਭੁਪਿੰਦਰ ਸਿੰਘ ਸਿੱਧੂ, ਜਸਮੀਤ ਸਿੰਘ ਬਰਾੜ, ਗੁਰਪ੍ਰੀਤ ਸਿੰਘ ਖਾਨਾਪੱਤੀ, ਰਣਜੀਤ ਸ਼ਰਮਾ ਜਲਾਲ, ਪਰਮਿੰਦਰ ਸਿੰਘ ਜਲਾਲ, ਰਾਜਿੰਦਰ ਸਿੰਘ ਰਾਜੂ ਕੋਠੇਭਾਈਆਣਾ, ਜਗਤਾਰ ਸਿੰਘ ਤਾਰੀ, ਗੁਰਤੇਜ ਸਿੰਘ ਤੇਜੀ, ਇਕਬਾਲ ਸਿੰਘ ਢਿਪਾਲੀ, ਕਮਲ ਸਿੱਧੂ ਭਾਈਰੂਪਾ, ਗੁਰਪ੍ਰੀਤ ਸਿੰਘ ਘਾਰੂ, ਹਰਭਜਨ ਸਿੰਘ ਭਗਤਾ, ਇਕਬਾਲ ਸਿੰਘ ਗੁੰਮਟੀ, ਜਸਵਿੰਦਰ ਸਿੰਘ ਪੱਪੂ, ਗੁਰਮੀਤ ਸਿੰਘ ਕੌਸਲਰ, ਰਣਜੀਤ ਸ਼ਰਮਾ, ਰਛਪਾਲ ਸਿੰਘ ਰਾਏ, ਲੱਕੀ ਜਲਾਲ, ਰਾਜਵਿੰਦਰ ਰਾਜੂ ਗੁੰਮਟੀ, ਨਵਦੀਪ ਦੀਪਾ ਆਦਿ ਨੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ।