ਲਾਇਨਜ਼ ਕਲੱਬ ਵਿਖੇ ਮੁਫ਼ਤ ਸ਼ੂਗਰ ਜਾਂਚ ਕੈਂਪ ਲਾਇਆ
ਲਾਇਨਜ਼ ਕਲੱਬ ਬਠਿੰਡਾ ਵਿਕਾਸ ਵੱਲੋਂ ਮੁਫ਼ਤ ਸ਼ੂਗਰ ਜਾਂਚ ਕੈਂਪ ਲਾਇਆ
Publish Date: Mon, 27 Apr 2026 06:04 PM (IST)
Updated Date: Tue, 28 Apr 2026 04:08 AM (IST)

ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਠਿੰਡਾ : ਲਾਇਨਜ਼ ਕਲੱਬ ਬਠਿੰਡਾ ਵਿਕਾਸ ਵੱਲੋਂ ਸਮਾਜ ਸੇਵਾ ਦੀ ਭਾਵਨਾ ਨੂੰ ਅੱਗੇ ਵਧਾਉਂਦਿਆਂ ਮਾਡਲ ਟਾਊਨ ਫੇਜ਼-3 ਸਥਿਤ ਦਾਦੀ-ਪੋਤੀ ਪਾਰਕ ਵਿਚ ਇਕ ਮੁਫ਼ਤ ਸ਼ੂਗਰ (ਡਾਇਬੀਟੀਜ਼) ਜਾਂਚ ਕੈਂਪ ਸਫ਼ਲਤਾਪੂਰਵਕ ਲਗਾਇਆ ਗਿਆ। ਇਸ ਕੈਂਪ ਦਾ ਆਯੋਜਨ ਲਵ ਲੈਬ, ਸਿਰਕੀ ਬਾਜ਼ਾਰ, ਬਠਿੰਡਾ ਦੇ ਸਹਿਯੋਗ ਨਾਲ ਕੀਤਾ ਗਿਆ। ਕੈਂਪ ਦਾ ਉਦਘਾਟਨ ਕਲੱਬ ਦੇ ਪ੍ਰਧਾਨ ਡਾ. ਸੰਜੇ ਮਿੱਤਲ ਵੱਲੋਂ ਕੀਤਾ ਗਿਆ। ਉਨ੍ਹਾਂ ਕਿਹਾ ਕਿ ਸ਼ੂਗਰ ਅੱਜ ਇੱਕ ਮੁੱਖ ਜੀਵਨਸ਼ੈਲੀ ਨਾਲ ਜੁੜੀ ਬਿਮਾਰੀ ਬਣ ਚੁੱਕੀ ਹੈ, ਜਿਸ ਨੂੰ ਸਹੀ ਸਮੇਂ 'ਤੇ ਜਾਂਚ, ਸੰਤੁਲਿਤ ਖ਼ੁਰਾਕ ਤੇ ਨਿਯਮਿਤ ਦਿਨਚਰਿਆ ਅਪਣਾ ਕੇ ਕੰਟਰੋਲ ਕੀਤਾ ਜਾ ਸਕਦਾ ਹੈ। ਕੈਂਪ ਦੌਰਾਨ ਲਗਭਗ 55 ਮਰੀਜ਼ਾਂ ਦੀ ਮੁਫ਼ਤ ਜਾਂਚ ਕੀਤੀ। ਵਿਨੋਦ ਗੋਇਲ ਨੇ ਆਪਣੀ ਟੀਮ ਦੇ ਨਾਲ ਮਰੀਜ਼ਾਂ ਲਈ ਸ਼ੂਗਰ ਸਮੇਤ ਹੋਰ ਜ਼ਰੂਰੀ ਖ਼ੂਨ ਟੈਸਟਾਂ ਦੀਆਂ ਸੇਵਾਵਾਂ ਉਪਲਬਧ ਕਰਵਾਈਆਂ, ਉੱਥੇ ਹੀ ਡਾ. ਤਰਸੇਮ ਲਾਲ ਗਰਗ ਨੇ ਹਾਜ਼ਰ ਲੋਕਾਂ ਨੂੰ ਸ਼ੂਗਰ ਤੋਂ ਬਚਾਅ, ਕੰਟਰੋਲ ਅਤੇ ਸਿਹਤਮੰਦ ਜੀਵਨਸ਼ੈਲੀ ਅਪਣਾਉਣ ਦੇ ਮਹੱਤਵਪੂਰਨ ਨੁਕਤੇ ਦੱਸੇ। ਉਨ੍ਹਾਂ ਨੇ ਵਿਸ਼ੇਸ਼ ਤੌਰ 'ਤੇ ਨਿਯਮਿਤ ਕਸਰਤ, ਸੰਤੁਲਿਤ ਭੋਜਨ ਅਤੇ ਤਣਾਅਮੁਕਤ ਜੀਵਨ 'ਤੇ ਜ਼ੋਰ ਦਿੱਤਾ। ਅੰਤ ਵਿੱਚ ਜਤਿੰਦਰ ਬੰਸਲ ਨੇ ਸਾਰੇ ਮੈਂਬਰਾਂ ਅਤੇ ਸਹਿਯੋਗੀਆਂ ਦਾ ਧੰਨਵਾਦ ਕਰਦਿਆਂ ਵਿਸ਼ੇਸ਼ ਤੌਰ 'ਤੇ ਵਿਨੋਦ ਗੋਇਲ ਅਤੇ ਡਾ. ਤਰਸੇਮ ਲਾਲ ਗਰਗ ਦੇ ਯੋਗਦਾਨ ਦੀ ਸ਼ਲਾਘਾ ਕੀਤੀ। ਇਸ ਤਰ੍ਹਾਂ ਦੇ ਕੈਂਪ ਸਮਾਜ ਵਿਚ ਜਾਗਰੂਕਤਾ ਵਧਾਉਣ ਦੇ ਨਾਲ-ਨਾਲ ਲੋੜਵੰਦ ਲੋਕਾਂ ਨੂੰ ਸਮੇਂ ਸਿਰ ਸਿਹਤ ਸੇਵਾਵਾਂ ਪ੍ਰਦਾਨ ਕਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ।