ਬਗਲਾ ਮੁਖੀ ਕਾਲਜ ਦੀਆਂ ਵਿਦਿਆਰਥਣਾਂ ’ਵਰਸਿਟੀ 'ਚ ਅੱਵਲ
ਬਗਲਾ ਮੁਖੀ ਕਾਲਜ ਦੀਆਂ ਵਿਦਿਆਰਥਣਾਂ ਯੂਨੀਵਰਸਿਟੀ 'ਚੋਂ ਰਹੀਆਂ ਅਵੱਲ
Publish Date: Mon, 27 Apr 2026 06:02 PM (IST)
Updated Date: Tue, 28 Apr 2026 04:08 AM (IST)

ਗੁਰਨੈਬ ਸਾਜਨ, ਪੰਜਾਬੀ ਜਾਗਰਣ, ਬੱਲੂਆਣਾ ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ ਬੀਐੱਡ ਸਾਲ ਦੂਜਾ ਦਾ ਨਤੀਜਾ ਘੋਸ਼ਿਤ ਕੀਤਾ ਗਿਆ ਹੈ, ਜਿਸ ਵਿਚ ਬਗਲਾ ਮੁਖੀ (ਬੀਐੱਮ) ਕਾਲਜ ਆਫ ਐਜੂਕੇਸ਼ਨ ਬੱਲੂਆਣਾ (ਬਠਿੰਡਾ) ਦਾ ਨਤੀਜਾ 100 ਫੀਸਦੀ ਰਿਹਾ। ਕਾਲਜ ਦੇ ਚੇਅਰਮੈਨ ਨਰੇਸ਼ ਅਗਰਵਾਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ ਬੀਐੱਡ ਸਾਲ ਦੂਜਾ ਦੇ ਐਲਾਨੇ ਗਏ ਨਤੀਜੇ ਵਿਚ ਬਗਲਾ ਮੁਖੀ ਕਾਲਜ ਆਫ ਐਜੂਕੇਸ਼ਨ ਬੱਲੂਆਣਾ ਦੀ ਵਿਦਿਆਰਥਣ ਤਰਨਵੀਰ ਸ਼ਰਮਾ, ਦਵਿੰਦਰ ਕੌਰ ਅਤੇ ਬਿਪਾਸਾ ਮਹਿਤਾ ਨੇ 97 ਫੀਸਦੀ ਅੰਕ ਪ੍ਰਾਪਤ ਕਰਕੇ ਪਹਿਲਾਂ ਸਥਾਨ ਪ੍ਰਾਪਤ ਕੀਤਾ ਹੈ ਜਦਕਿ ਰਿਪਨਜੀਤ ਕੌਰ ਅਤੇ ਕਿਰਨ ਕੁਮਾਰੀ ਨੇ 96.66 ਫੀਸਦੀ ਅੰਕ ਪ੍ਰਾਪਤ ਕਰਕੇ ਦੂਜਾ ਸਥਾਨ ਮੱਲਿਆ ਹੈ! ਇਸੇ ਤਰ੍ਹਾਂ ਵਿਦਿਆਰਥਣ ਨਵਜੋਤ ਕੌਰ, ਨਵਦੀਪ ਕੌਰ, ਸਰਬਜੀਤ ਕੌਰ, ਪੂਰਨਜੀਤ ਕੌਰ, ਰੁਪਿੰਦਰ ਕੌਰ, ਸਿਮਰਨ, ਜਿੰਗਨੇਮ ਵੈਪਰੀ, ਵੀਰਪਾਲ ਕੌਰ, ਪ੍ਰੀਤੀ ਕੁਮਾਰੀ, ਭੁਮੀਕਾ ਤੇ ਨਵਨੀਤ ਨੇ 96. 33 ਫੀਸਦੀ ਅੰਕ ਪ੍ਰਾਪਤ ਕਰਕੇ ਤੀਜਾ ਸਥਾਨ ਹਾਸਲ ਕੀਤਾ। ਕਾਲਜ ਦੀਆਂ 18 ਵਿਦਿਆਰਥਣਾਂ ਨੇ 96 ਫੀਸਦੀ ਅੰਕ, 13 ਵਿਦਿਆਰਥਣਾਂ ਨੇ 95.66 ਫੀਸਦੀ ਅੰਕ, 23 ਵਿਦਿਆਰਥਣਾਂ ਨੇ 95.33 ਫੀਸਦੀ ਅੰਕ, 11 ਵਿਦਿਆਰਥਣਾਂ ਨੇ 95 ਫੀਸਦੀ ਅੰਕ, 11 ਵਿਦਿਆਰਥਣਾਂ ਨੇ 94.66 ਫੀਸਦੀ ਅੰਕ, 6 ਵਿਦਿਆਰਥਣਾਂ ਨੇ 94.33 ਫੀਸਦੀ ਅੰਕ ਪ੍ਰਾਪਤ ਕਰਕੇ ਕਾਲਜ ਦਾ ਨਾਮ ਹੋਰ ਚਮਕਾਇਆ ਹੈ! ਵਿਦਿਆਰਥਣਾਂ ਦੀ ਇਸ ਪ੍ਰਾਪਤੀ ਤੇ ਕਾਲਜ ਦੇ ਐਮਡੀ ਕਸੀਸ਼ ਅਗਰਵਾਲ, ਡਾਇਰੈਕਟਰ ਸਰਬਜੀਤ ਕੌਰ, ਪ੍ਰਿੰਸੀਪਲ ਡਾ. ਪ੍ਰਭਜੋਤ ਕੌਰ, ਪ੍ਰੋ. ਕਮਲਜੀਤ ਕੌਰ, ਪ੍ਰੋ. ਮਨਦੀਪ ਕੌਰ, ਪ੍ਰੋ. ਵੀਰਪਾਲ ਕੌਰ, ਪ੍ਰੋ. ਯਾਦਵਿੰਦਰ ਸਿੰਘ, ਪ੍ਰੋ. ਸਵਿਤਾ ਰਾਣੀ, ਪ੍ਰੋ. ਕਿਰਨਜੀਤ ਕੌਰ, ਪ੍ਰੋ. ਪੂਨਮ ਸਰਮਾ, ਪ੍ਰੋ. ਹਰਜੀਤ ਕੌਰ, ਪ੍ਰੋ. ਅਰਸਨੂਰ ਮਹੋਮਦ ਅਤੇ ਸਮੂਹ ਸਟਾਫ ਵੱਲੋਂ ਵਧਾਈ ਦਿੰਦਿਆਂ ਕਿਹਾ ਕਿ ਵਿਦਿਆਰਥਣਾਂ ਵੱਲੋਂ ਜਿੱਥੇ ਵਧੀਆ ਅੰਕ ਲੈ ਕੇ ਕਾਲਜ ਦਾ ਨਾਮ ਰੋਸ਼ਨ ਕੀਤਾ ਹੈ, ਉੱਥੇ ਉਨ੍ਹਾਂ ਨੇ ਆਪਣੇ ਪਿੰਡ ਅਤੇ ਮਾਤਾ-ਪਿਤਾ ਦਾ ਨਾਮ ਚਮਕਾਇਆ ਹੈ। ਉਨ੍ਹਾਂ ਵਿਦਿਆਰਥਣਾਂ ਦੇ ਸੁਨਹਿਰੇ ਭਵਿੱਖ ਦੀ ਕਾਮਨਾ ਕਰਦਿਆਂ ਕਿਹਾ ਕਿ ਉਹ ਜ਼ਿੰਦਗੀ ਵਿਚ ਸਫਲ ਅਧਿਆਪਕ ਬਣ ਕੇ ਬੱਚਿਆਂ ਨੂੰ ਇਕ ਨਵੀਂ ਸੇਧ ਦੇਣ।