ਕਲੇਰ ਸਕੂਲ ‘ਚ ਲੜਕੀਆਂ ਦੇ ਇੰਟਰ ਹਾਊਸ ਖੇਡ ਮੁਕਾਬਲੇ ਕਰਵਾਏ

ਵੀਰਪਾਲ ਭਗਤਾ, ਪੰਜਾਬੀ ਜਾਗਰਣ, ਭਗਤਾ ਭਾਈਕਾ
ਮਾਤਾ ਬਲਜਿੰਦਰ ਕੌਰ ਮੈਮੋਰੀਅਲ ਕਲੇਰ ਇੰਟਰਨੈਸ਼ਨਲ ਪਬਲਿਕ ਸਕੂਲ ਸਮਾਧ ਭਾਈ ਵਿਖੇ ਸੈਸ਼ਨ 2026-27 ਦੇ ਇੰਟਰ ਹਾਊਸ ਖੇਡ ਮੁਕਾਬਲੇ ਸ਼ੁਰੂ ਹੋਏ। ਅੰਡਰ 14, 17,19 ਕੁੜੀਆਂ ਵਿਚਕਾਰ ਹੈਂਡਬਾਲ ਮੈਚ ਕਰਵਾਏ ਗਏ। ਇਹ ਮੈਚ ਹਾਊਸ ਕੋਆਰਡੀਨੇਟਰ ਕਰਮਜੀਤ ਕੌਰ ਦੀ ਅਗਵਾਈ ਹੇਠ ਸ਼ੁਰੂ ਕੀਤੇ ਗਏ, ਜਿਸ ਵਿਚ ਅੰਡਰ 14 ਦਾ ਸੈਮੀਫਾਈਨਲ ਹੈਂਡਬਾਲ ਮੈਚ ਹਿਮਾਲਿਆ ਹਾਊਸ ਤੇ ਸ਼ਿਵਾਲਿਕ ਹਾਊਸ ਵਿਚਕਾਰ ਹੋਇਆ ਅਤੇ ਫਾਈਨਲ ਮੈਚ ਸਤਲੁਜ ਹਾਊਸ ਤੇ ਮਾਲਵਾ ਹਾਊਸ ਵਿਚਕਾਰ ਹੋਇਆ। ਜਿਸ ਵਿਚ ਸਤਲੁਜ ਹਾਊਸ ਨੇ ਪਹਿਲਾ ਸਥਾਨ, ਮਾਲਵਾ ਹਾਊਸ ਨੇ ਦੂਜਾ ਸਥਾਨ ਤੇ ਤੀਜਾ ਸਥਾਨ ਸ਼ਿਵਾਲਿਕ ਹਾਊਸ ਨੇ ਪ੍ਰਾਪਤ ਕੀਤਾ। ਅੰਡਰ 17 ਦਾ ਕੁੜੀਆਂ ਦਾ ਹੈਂਡਬਾਲ ਮੈਚ ਸ਼ਿਵਾਲਿਕ ਹਾਊਸ ਤੇ ਮਾਲਵਾ ਹਾਊਸ ਵਿਚਕਾਰ ਹੋਇਆ ਤੇ ਫਾਈਨਲ ਮੈਚ ਸਤਲੁਜ ਹਾਊਸ ਤੇ ਹਿਮਾਲਿਆ ਹਾਊਸ ਵਿਚਕਾਰ ਹੋਇਆ। ਜਿਸ ਵਿਚ ਹਿਮਾਲਿਆ ਹਾਊਸ ਨੇ ਪਹਿਲਾ ਸਥਾਨ, ਸਤਲੁਜ ਹਾਊਸ ਨੇ ਦੂਜਾ ਤੇ ਮਾਲਵਾ ਹਾਊਸ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਅੰਡਰ 19 ਦਾ ਕੁੜੀਆਂ ਦਾ ਹੈਂਡਬਾਲ ਸੈਮੀਫਾਈਨਲ ਮੈਚ ਸਤਲੁਜ ਹਾਊਸ ਤੇ ਸ਼ਿਵਾਲਿਕ ਹਾਊਸ ਵਿਚਕਾਰ ਹੋਇਆ ਤੇ ਫਾਈਨਲ ਮੈਚ ਹਿਮਾਲਿਆ ਹਾਊਸ ਤੇ ਮਾਲਵਾ ਹਾਊਸ ਵਿਚਕਾਰ ਹੋਇਆ। ਜਿਸ ਵਿਚ ਮਾਲਵਾ ਹਾਊਸ ਪਹਿਲੇ ਸਥਾਨ ’ਤੇ ਰਿਹਾ, ਦੂਜਾ ਸਥਾਨ ਹਿਮਾਲਿਆ ਹਾਊਸ ਤੇ ਤੀਜਾ ਸਥਾਨ ਸਤਲੁਜ ਹਾਊਸ ਨੇ ਪ੍ਰਾਪਤ ਕੀਤਾ। ਇਨ੍ਹਾਂ ਮੈਚਾਂ ਵਿਚ ਕੁੜੀਆਂ ਦਾ ਬਹੁਤ ਸ਼ਾਨਦਾਰ ਪ੍ਰਦਰਸ਼ਨ ਰਿਹਾ ਤੇ ਉਨ੍ਹਾਂ ਨੇ ਪੂਰੇ ਜੋਸ਼ ਨਾਲ ਇਹ ਮੈਚ ਖੇਡੇ ਤੇ ਜਿੱਤ ਪ੍ਰਾਪਤ ਕੀਤੀ। ਇਨ੍ਹਾਂ ਮੈਚਾਂ ਦੌਰਾਨ ਹਾਊਸ ਇੰਚਾਰਜ ਮੈਦਾਨ ਵਿਚ ਹਾਜ਼ਰ ਰਹੇ। ਇਸ ਮੌਕੇ ਤੇ ਸਕੂਲ ਦੇ ਡਾਇਰੈਕਟਰ ਕੋਹਿਨੂਰ ਸਿੱਧੂ ਨੇ ਕਿਹਾ ਕਿ ਇਹ ਖੇਡਾਂ ਬੱਚੀਆਂ ਲਈ ਅਹਿਮ ਹਨ ਅਤੇ ਇਹ ਸਿਰਫ ਖੇਡ ਨਹੀਂ ਸਗੋਂ ਹਿੰਮਤ ਮਿਹਨਤ ਤੇ ਜਜ਼ਬੇ ਦੀ ਪਰਖ ਹੈ। ਖੇਡਾਂ ਸਾਨੂੰ ਤੰਦਰੁਸਤੀ ਦਿੰਦੀਆਂ ਅਤੇ ਅਨੁਸ਼ਾਸਨ ਟੀਮ ਵਰਕ ਵੀ ਸਿਖਾਉਂਦੀਆਂ ਹਨ। ਉਨ੍ਹਾਂ ਲੜਕੀਆਂ ਨੂੰ ਖੇਡਾਂ ਪ੍ਰਤੀ ਉਤਸਾਹਿਤ ਕਰਦੇ ਕਿਹਾ ਕਿ ਗਰਾਊਂਡ ਵਿਚ ਆਉਦੇ ਸਮੇਂ ਡਰ ਨੂੰ ਪਿੱਛੇ ਛੱਡੋ ਤੇ ਆਪਣੇ ਆਪ ’ਤੇ ਵਿਸ਼ਵਾਸ ਰੱਖੋ, ਇਕ ਦੂਜੇ ਦਾ ਸਾਥ ਦਿਓ, ਇਮਾਨਦਾਰੀ ਨਾਲ ਜਿੱਤ ਪ੍ਰਾਪਤ ਕਰਨ ਲਈ ਯਤਨ ਕਰੋ। ਉਨ੍ਹਾਂ ਕਿਹਾ ਕਿ ਪੰਜਾਬ ਦੀਆਂ ਧੀਆਂ ਕਿਸੇ ਤੋਂ ਘੱਟ ਨਹੀਂ। ਇਸ ਸਮੇਂ ਸਕੂਲ ਵੱਲੋਂ ਇਨ੍ਹਾਂ ਬੱਚੀਆਂ ਨੂੰ ਸਰਟੀਫਿਕੇਟ ਦੇਖ ਕੇ ਸਨਮਾਨਿਤ ਵੀ ਕੀਤਾ ਗਿਆ। ਇਸ ਮੌਕੇ ਹਾਊਸ ਇੰਚਾਰਜ ਸੰਜੀਵ ਰਾਏ ਸ਼ਰਮਾ, ਵੀਰਦਵਿੰਦਰ ਕੌਰ, ਜਸਮੀਤ ਕੌਰ ਤੇ ਨਵਪ੍ਰੀਤ ਕੌਰ ਤੇ ਖਿਡਾਰਨਾਂ ਨੂੰ ਵਧਾਈ ਦਿੱਤੀ ਤੇ ਉਨ੍ਹਾਂ ਦੀ ਹੌਸਲਾ ਅਫ਼ਜ਼ਾਈ ਕੀਤੀ। ਇਸ ਮੌਕੇ ਚੇਅਰਮੈਨ ਕੁਲਵੰਤ ਸਿੰਘ ਮਲੂਕਾ, ਚੇਅਰਪਰਸਨ ਮੈਡਮ ਰਣਧੀਰ ਕੌਰ, ਪ੍ਰਿੰਸੀਪਲ ਸ਼ਸ਼ੀਕਾਂਤ, ਸੀਨੀਅਰ ਕੋਆਰਡੀਨੇਟਰ ਰੰਜੀਵ ਸ਼ਰਮਾ, ਐਗਜ਼ਾਮੀਨੇਸ਼ਨ ਇੰਚਾਰਜ ਦਮਨਜੋਤ ਕੌਰ ਬਰਾੜ, ਜੂਨੀਅਰ ਕੋਆਰਡੀਨੇਟਰ ਰੁਪਿੰਦਰ ਕੌਰ, ਪ੍ਰਾਇਮਰੀ ਕੋਆਰਡੀਨੇਟਰ ਪੁਸ਼ਪ ਕਲਾ ਰੇਥੀਸ਼ ਹਾਊਸ ਕੋਆਰਡੀਨੇਟਰ ਕਰਮਜੀਤ ਕੌਰ, ਸਪੋਰਟਸ ਕੋਆਡੀਨੇਟਰ ਸੰਦੀਪ ਕੌਰ, ਆਈਟੀ ਕੋਆਰਡੀਨੇਟਰ ਗੁਰਵਿੰਦਰ ਸਿੰਘ ਆਦਿ ਹਾਜ਼ਰ ਸਨ।