ਐੱਨਸੀਡੀ ਵਿੰਗ ਵਿਖੇ ਮਨਾਇਆ ਆਸ਼ਾ ਦਿਵਸ
ਐਨਸੀਡੀ ਵਿੰਗ ਵਿਖੇ ਮਨਾਇਆ ਆਸ਼ਾ ਦਿਵਸ
Publish Date: Mon, 27 Apr 2026 04:42 PM (IST)
Updated Date: Tue, 28 Apr 2026 04:05 AM (IST)

ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਠਿੰਡਾ : ਐੱਨਸੀਡੀ ਵਿੰਗ ਵਿਖੇ ਆਸ਼ਾ ਦਿਵਸ ਉਤਸ਼ਾਹ ਨਾਲ ਮਨਾਇਆ। ਇਸ ਸਬੰਧੀ ਸਿਵਲ ਸਰਜਨ ਡਾ. ਤਪਿੰਦਰਜੋਤ ਨੇ ਆਸ਼ਾ ਵਰਕਰਾਂ ਦੀ ਸਿਹਤ ਸੇਵਾਵਾਂ ’ਚ ਅਹਿਮ ਭੂਮਿਕਾ ਨੂੰ ਸਲਾਮ ਕਰਦਿਆਂ ਉਨ੍ਹਾਂ ਦੀਆਂ ਸੇਵਾਵਾਂ ਦੀ ਸ਼ਲਾਘਾ ਕੀਤੀ। ਆਸ਼ਾ ਵਰਕਰ ਪਿੰਡਾਂ ਤੇ ਸ਼ਹਿਰੀ ਇਲਾਕਿਆਂ ਵਿਚ ਲੋਕਾਂ ਨੂੰ ਸਿਹਤ ਸੇਵਾਵਾਂ ਨਾਲ ਜੋੜਨ ਲਈ ਇਕ ਮਜ਼ਬੂਤ ਕੜੀ ਵਜੋਂ ਕੰਮ ਕਰ ਰਹੀਆਂ ਹਨ। ਉਹ ਮਾਤਾ ਤੇ ਬੱਚੇ ਦੀ ਦੇਖਭਾਲ, ਟੀਕਾਕਰਨ, ਪਰਿਵਾਰ ਭਲਾਈ, ਪੋਸ਼ਣ ਅਤੇ ਬਿਮਾਰੀਆਂ ਦੀ ਰੋਕਥਾਮ ਵਿਚ ਮਹੱਤਵਪੂਰਨ ਯੋਗਦਾਨ ਪਾ ਰਹੀਆਂ ਹਨ। ਇਸ ਮੌਕੇ ਕੈਂਸਰ ਦੇ ਮਾਹਿਰ ਡਾਕਟਰ ਜਸ਼ਨਦੀਪ ਸਿੰਘ ਨੇ ਆਸ਼ਾ ਵਰਕਰਾਂ ਨੂੰ ਗੈਰ ਸੰਚਾਰੀ ਬਿਮਾਰੀਆਂ ਜਿਵੇਂ ਸ਼ੂਗਰ, ਹਾਈ ਬਲੱਡ ਪ੍ਰੈਸ਼ਰ, ਕੈਂਸਰ ਤੇ ਦਿਲ ਦੀਆਂ ਬਿਮਾਰੀਆਂ ਦੀ ਰੋਕਥਾਮ ਅਤੇ ਸਕ੍ਰੀਨਿੰਗ ਸਬੰਧੀ ਵਿਸਥਾਰ ਨਾਲ ਜਾਣਕਾਰੀ ਦਿੱਤੀ। ਉਨ੍ਹਾਂ ਨੂੰ ਕਮਿਊਨਿਟੀ ਪੱਧਰ ‘ਤੇ ਲੋਕਾਂ ਨੂੰ ਸਿਹਤ ਪ੍ਰਤੀ ਜਾਗਰੂਕ ਕਰਨ ਤੇ ਸਮੇਂ ਸਿਰ ਜਾਂਚ ਲਈ ਪ੍ਰੇਰਿਤ ਕਰਨ ਦੀ ਅਪੀਲ ਕੀਤੀ ਗਈ। ਆਸ਼ਾ ਦਿਵਸ ਮੌਕੇ ਆਸ਼ਾ ਵਰਕਰਾਂ ਨੂੰ ਐਨਸੀਡੀ ਪ੍ਰੋਗਰਾਮ ਤਹਿਤ ਸਕ੍ਰੀਨਿੰਗ, ਰੈਫਰਲ ਅਤੇ ਫਾਲੋਅਪ ਸੇਵਾਵਾਂ ਬਾਰੇ ਟ੍ਰੇਨਿੰਗ ਵੀ ਦਿੱਤੀ। ਨਾਲ ਹੀ ਉਨ੍ਹਾਂ ਨੂੰ ਸਿਹਤ ਸਬੰਧੀ ਸਰਕਾਰੀ ਸਕੀਮਾਂ ਤੇ ਲੋਕ ਭਲਾਈ ਯੋਜਨਾਵਾਂ ਬਾਰੇ ਵੀ ਜਾਣੂ ਕਰਵਾਇਆ ਗਿਆ । ਸਿਹਤ ਵਿਭਾਗ ਦੇ ਅਧਿਕਾਰੀਆਂ ਵੱਲੋਂ ਆਸ਼ਾ ਵਰਕਰਾਂ ਨਾਲ ਵਿਚਾਰ-ਵਟਾਂਦਰਾ ਕਰਕੇ ਉਨ੍ਹਾਂ ਦੀਆਂ ਮੁਸ਼ਕਲਾਂ ਤੇ ਸੁਝਾਅ ਵੀ ਜਾਣੇ ਗਏ। ਇਸ ਮੌਕੇ ਐੱਨਸੀਡੀ ਵਿੰਗ ਦੇ ਇੰਚਾਰਜ ਡਾ. ਵੰਦਨਾ ਮਿੱਢਾ, ਡਾ. ਪੁਨੀਤ ਸਲੂਜਾ, ਇੰਦੂ ਗੁਪਤਾ ਅਤੇ ਕਰਨ ਸਿੰਘ ਹਾਜ਼ਰ ਸਨ।