ਗੈਸ ਏਜੰਸੀ ਥਰਮਲ ਕਲੋਨੀ ਦੀਆਂ ਚੋਣਾਂ ਨੇਪਰੇ ਚੜ੍ਹੀਆਂ
ਗੈਸ ਏਜੰਸੀ ਥਰਮਲ ਕਲੋਨੀ ਬਠਿੰਡਾ ਦੀਆਂ ਚੋਣਾਂ ਅਮਨ ਅਮਾਨ ਨਾਲ ਨੇਪਰੇ ਚੜ੍ਹੀਆਂ
Publish Date: Sun, 26 Apr 2026 06:12 PM (IST)
Updated Date: Mon, 27 Apr 2026 04:11 AM (IST)

ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਠਿੰਡਾ : ਗੁਰੂ ਨਾਨਕ ਦੇਵ ਥਰਮਲ ਪਲਾਂਟ ਕੋਆਪ੍ਰੇਟਿਵ ਕਨਜਿਊਮਰ ਸਟੋਰ ਥਰਮਲ ਕਲੋਨੀ ਦੀ ਚੋਣ ਲਈ ਵੋਟਾਂ ਕਮਿਊਨਿਟੀ ਸੈਂਟਰ ਥਰਮਲ ਕਲੋਨੀ ਬਠਿੰਡਾ ਵਿਖੇ ਅਮਨ ਅਮਾਨ ਨਾਲ ਨੇਪਰੇ ਚੜ੍ਹੀਆਂ। ਇਹਨਾਂ ਚੋਣਾਂ ਲਈ ਵੋਟਰਾਂ ਦਾ ਭਾਰੀ ਉਤਸ਼ਾਹ ਦੇਖਿਆ, ਚੋਣਾਂ ਸਮੇਂ 70 ਫੀਸਦੀ ਵੋਟਿੰਗ ਹੋਈ। ਚੋਣਾਂ ਲਈ 9 ਉਮੀਦਵਾਰ ਚੋਣ ਮੈਦਾਨ ਵਿਚ ਸਨ, ਜਿਨ੍ਹਾਂ ’ਚੋਂ 7 ਉਮੀਦਵਾਰਾਂ ਦੀ ਵੋਟਰਾਂ ਨੇ ਵੋਟਾਂ ਪਾ ਕੇ ਚੋਣ ਕੀਤੀ ਹੈ। ਇਨ੍ਹਾਂ ਉਮੀਦਵਾਰਾਂ ਵਿੱਚੋਂ ਜੀਤ ਸਿੰਘ ਭੁੱਲਰ, ਗੁਰਮੇਲ ਸਿੰਘ ਬਰਾੜ, ਗੋਪਾਲ ਕ੍ਰਿਸ਼ਨ ਸ਼ਰਮਾ, ਰੂਪ ਸਿੰਘ, ਤਰਸੇਮ ਸਿੰਘ ਮੌੜ, ਦੂਧ ਨਾਥ, ਭਾਈ ਹਰਫੂਲ ਸਿੰਘ, ਭਾਰੀ ਬਹੁਮਤ ਨਾਲ ਜੇਤੂ ਰਹੇ ਜਦੋਂਕਿ ਔਰਤ ਉਮੀਦਵਾਰਾਂ ’ਚੋਂ ਪਰਮਿੰਦਰ ਕੌਰ ਸੇਖੋਂ, ਜਸਮੇਲ ਕੌਰ ਬਿਨਾਂ ਮੁਕਾਬਲਾ ਜੇਤੂ ਰਹੀਆਂ। ਇਸ ਮੌਕੇ ਜੇਤੂ ਉਮੀਦਵਾਰ ਗੁਰਮੇਲ ਸਿੰਘ ਬਰਾੜ ਨੇ ਵੋਟਰਾਂ ਦਾ ਧੰਨਵਾਦ ਕੀਤਾ, ਜਿੰਨਾਂ ਨੇ ਅਮਨ ਅਮਾਨ ਨਾਲ ਚੋਣ ਪ੍ਰਕਿਰਿਆ ਨੇਪਰੇ ਚਾੜ੍ਹੀ। ਗੁਰਮੇਲ ਸਿੰਘ ਬਰਾੜ ਨੇ ਵੋਟਰਾਂ ਦਾ ਧੰਨਵਾਦ ਕੀਤਾ, ਜਿਨ੍ਹਾਂ ਦੀ ਬਦੌਲਤ ਉਨ੍ਹਾਂ ਨੂੰ ਇੰਨਾ ਮਾਣ-ਸਤਿਕਾਰ ਮਿਲਿਆ। ਉਨ੍ਹਾਂ ਆਪਣੇ ਵੋਟਰਾਂ ਨੂੰ ਭਰੋਸਾ ਦਿਵਾਇਆ ਕਿ ਗੈਸ ਏਜੰਸੀ ਨੂੰ ਆਪਣੇ ਸਾਥੀਆਂ ਨਾਲ ਬੁਲੰਦੀਆਂ ’ਤੇ ਪਹੁੰਚਾਉਣਗੇ। ਇਸ ਮੌਕੇ ਠਾਕੁਰ ਦਾਸ, ਗੁਰਚਰਨ ਸਿੰਘ ਬਰਾੜ, ਹਰਪਾਲ ਸਿੰਘ, ਜੱਗਾ ਸਿੰਘ, ਗੁਰਦੇਵ ਸਿੰਘ ਸਰਪੰਚ, ਭੋਲਾ ਸਿੰਘ ਮਲੂਕਾ, ਹਰਜਿੰਦਰ ਸਿੰਘ ਸਿੱਧੂ, ਰੂਪ ਸਿੰਘ ਦਿਉਣ, ਬਿੱਕਰ ਸਿੰਘ ਪ੍ਰਧਾਨ, ਮਹਿਤਾ ਸਿੰਘ ਬੰਗੜ, ਸੁਖਪਾਲ ਸਿੰਘ ਨੰਬਰਦਾਰ, ਜੀਤ ਬਰਾੜ, ਕਰਨੈਲ ਸਿੰਘ ਬਰਾੜ, ਸੁਖਜਿੰਦਰ ਸਿੰਘ ਬੰਗੜ, ਗੁਰਪ੍ਰੀਤ ਸਿੰਘ ਗੋਰਾ ਆਦਿ ਮੌਜੂਦ ਸਨ।