ਭਾਈ ਰੂਪ ਚੰਦ ਦੇ ਜਨਮ ਦਿਹਾੜੇ ਸਬੰਧੀ ਧਾਰਮਿਕ ਦੀਵਾਨ 28 ਤੋਂ
ਧੰਨ ਧੰਨ ਬਾਬਾ ਭਾਈ ਰੂਪ ਚੰਦ ਜੀ ਦੇ ਜਨਮ ਦਿਹਾੜੇ ਨੂੰ ਮੁੱਖ ਰੱਖਦਿਆਂ ਚਾਰ ਰੋਜ਼ਾ ਧਾਰਮਿਕ ਦੀਵਾਨ 28 ਤੋਂ
Publish Date: Sun, 26 Apr 2026 06:09 PM (IST)
Updated Date: Mon, 27 Apr 2026 04:11 AM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਭਾਈ ਰੂਪਾ : ਮੀਰੀ-ਪੀਰੀ ਦੇ ਮਾਲਿਕ ਛੇਵੇ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਅਨਿੰਨ ਸੇਵਕ ਬਾਬਾ ਭਾਈ ਰੂਪ ਚੰਦ ਜੀ ਦਾ ਸਲਾਨਾ ਜੋੜ ਮੇਲਾ ਨਗਰ ਭਾਈ ਰੂਪਾ ਵਿਖੇ ਮਨਾਇਆ ਜਾ ਰਿਹਾ ਹੈ। ਜਿਸਦੇ ਸਬੰਧ ’ਚ ਸ੍ਰੀ ਅਖੰਡ-ਪਾਠ ਲੜੀ ਚੱਲ ਰਹੀ ਹੈ, ਜਿਸਦੇ ਸੰਪੂਰਨ ਭੋਗ 28 ਅਪ੍ਰੈਲ ਦਿਨ ਮੰਗਲਵਾਰ ਨੂੰ ਪਾਏ ਜਾਣਗੇ। ਇਸ ਉਪਰੰਤ ਸਮੁੱਚੇ ਨਗਰ ਵਿਚ ਨਗਰ ਕੀਰਤਨ ਹੋਵੇਗਾ। 29 ਅਤੇ 30 ਅਪ੍ਰੈਲ ਨੂੰ ਦਿਨ ਰਾਤ ਦੇ ਦੀਵਾਨ ਸਜਾਏ ਜਾਣਗੇ ਤੇ 1 ਮਈ ਨੂੰ ਭੋਗ ਪਾਏ ਜਾਣਗੇ ਅਤੇ ਅੰਮ੍ਰਿਤ ਸੰਚਾਰ ਹੋਵੇਗਾ। ਜਿਸਦੇ ਵਿਚ ਪੰਥ ਦੇ ਮਸ਼ਹੂਰ ਢਾਡੀ ਜੱਥੇ ਜਸਵੰਤ ਸਿੰਘ ਦੀਵਾਨਾ। ਪਰਮਿੰਦਰ ਸਿੰਘ ਸਹੌਰ, ਬਲਵਿੰਦਰ ਕੌਰ ਖੈਹਿਰਾ, ਬਲਜਿੰਦਰ ਸਿੰਘ ਬਾਗੀਚਾ ਤੇ ਕਵੀਸ਼ਰੀ ਜੱਥੇ ਪੰਡਿਤ ਸੋਮਨਾਥ ਰੋਡਿਆ ਵਾਲੇ, ਲਖਵੀਰ ਸਿੰਘ ਤਖਤੂਪੂਰਾ, ਪ੍ਰੀਤ ਸਿੰਘ ਸੰਦਲ ਆਦਿ ਜੱਥੇ ਹਾਜ਼ਰੀ ਭਰਨਗੇ। ਨਿਰਮਲ ਸਿੰਘ ਨਾਮਧਾਰੀ, ਬਾਬਾ ਪਰਮਿੰਦਰ ਸਿੰਘ ਕੁਲਾਰ, ਬਾਜ਼ ਸਿੰਘ ਜੀ ਬਾਬਾ ਚਮਕੌਰ ਸਿੰਘ ਅਤੇ ਭਾਈ ਚਮਕੌਰ ਸਿੰਘ ਤਪੀਆ ਆਦਿ ਸੰਗਤਾਂ ਨੂੰ ਕਥਾ ਕੀਰਤਨ ਰਹੀ ਨਿਹਾਲ ਕਰਨਗੇ ਅਤੇ ਬਾਬਾ ਭਾਈ ਰੂਪ ਚੰਦ ਜੀ ਦੇ ਜੀਵਨ ਬਾਰੇ ਚਾਨਣਾ ਪਾਉਣਗੇ । ਸਮੂਹ ਨਗਰ ਦੇ ਸਾਰੇ ਕਲੱਬਾਂ, ਧਾਰਮਿਕ, ਸਮਾਜਿਕ ਰਾਜਨੀਤਕ ਜੱਥੇਬੰਦੀਆ ਵੱਲੋਂ ਦੀਵਾਨਾਂ ’ਚ ਹਾਜ਼ਰੀ ਭਰਨ ਦੀ ਅਪੀਲ ਕੀਤੀ ਜਾਂਦੀ ਹੈ। ਇਸ ਦੌਰਾਨ ਗੁਰੂ ਕਾ ਲੰਗਰ ਅਤੁੱਟ ਵਰਤਾਇਆ ਜਾਵੇਗਾ। 27 ਅਪ੍ਰੈਲ ਨੂੰ ਗੁਰੂ ਹਰਗੋਬਿੰਦ ਵਿਕਾਸ ਕਲੱਬ ਗੁਰਦੁਆਰਾ ਪਾਤਸ਼ਾਹੀ ਛੇਵੀ ਅਤੇ ਲੰਗਰ ਜੀ ਸੇਵਾ ਸੁਸਾਇਟੀ ਵੱਲੋ ਅੱਖਾਂ ਦਾ ਚੈੱਕਅਪ ਲਗਾਇਆ ਜਾ ਰਿਹਾ ਹੈ। ਕੈਂਪ ’ਚ ਲੋੜਵੰਦ ਮਰੀਜਾਂ ਦੇ ਲੈਨਜ਼ ਪਾਏ ਜਾਣਗੇ।