ਨੌਜਵਾਨ ਦੇ ਸਿਰ ’ਚ ਬੋਤਲ ਮਾਰ ਕੇ ਕੀਤਾ ਜ਼ਖ਼ਮੀ
ਨੌਜਵਾਨ ਦੇ ਸਿਰ ਵਿਚ ਕੱਚ ਦੀ ਬੋਤਲ ਮਾਰ ਕੇ ਕੀਤਾ ਜ਼ਖ਼ਮੀ
Publish Date: Sun, 26 Apr 2026 05:26 PM (IST)
Updated Date: Mon, 27 Apr 2026 04:08 AM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਬਠਿੰਡਾ : ਇੱਥੋਂ ਦੇ ਮਾਲ ਰੋਡ ਤੇ ਸਥਿਤ ਮੱਛੀ ਮਾਰਕੀਟ ਦੀ ਪਾਰਕਿੰਗ ਨੇੜੇ ਸ਼ਨੀਵਾਰ ਰਾਤ ਨੂੰ ਹੋਏ ਇਕ ਆਪਸੀ ਝਗੜੇ ਦੌਰਾਨ ਇਕ ਨੌਜਵਾਨ ਤੇ ਕੱਚ ਦੀ ਬੋਤਲ ਨਾਲ ਹਮਲਾ ਕਰ ਦਿੱਤਾ ਗਿਆ। ਇਸ ਹਮਲੇ ਵਿਚ ਨੌਜਵਾਨ ਦੇ ਸਿਰ ਤੇ ਗੰਭੀਰ ਸੱਟਾਂ ਲੱਗੀਆਂ ਹਨ। ਘਟਨਾ ਦੀ ਸੂਚਨਾ ਮਿਲਦੇ ਹੀ ਸਮਾਜ ਸੇਵੀ ਸੰਸਥਾ ਨੌਜਵਾਨ ਵੈੱਲਫੇਅਰ ਸੁਸਾਇਟੀ ਦੇ ਵਲੰਟੀਅਰ ਸੁਮਿਤ ਮਹੇਸ਼ਵਰੀ ਐਂਬੂਲੈਂਸ ਸਮੇਤ ਮੌਕੇ ਤੇ ਪਹੁੰਚੇ ਤੇ ਜ਼ਖ਼ਮੀ ਨੂੰ ਤੁਰੰਤ ਸਿਵਲ ਹਸਪਤਾਲ ਦਾਖਲ ਕਰਵਾਇਆ। ਜ਼ਖ਼ਮੀ ਦੀ ਪਛਾਣ ਰਵੀ ਸ਼ਰਮਾ (25), ਪੁੱਤਰ ਕਮਲ ਕੁਮਾਰ, ਨਿਵਾਸੀ ਗਲੀ ਨੰਬਰ 20, ਪ੍ਰਤਾਪ ਨਗਰ ਬਠਿੰਡਾ ਵਜੋਂ ਹੋਈ ਹੈ। ਜਾਣਕਾਰੀ ਅਨੁਸਾਰ ਮਾਮੂਲੀ ਬਹਿਸਬਾਜ਼ੀ ਨੇ ਉਦੋਂ ਹਿੰਸਕ ਰੂਪ ਲੈ ਲਿਆ, ਜਦੋਂ ਦੂਜੀ ਧਿਰ ਨੇ ਗੁੱਸੇ ਵਿਚ ਆ ਕੇ ਕੱਚ ਦੀ ਬੋਤਲ ਨੌਜਵਾਨ ਦੇ ਸਿਰ ਵਿਚ ਮਾਰ ਦਿੱਤੀ। ਪੁਲਿਸ ਨੇ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਜਾਂਚ ਸ਼ੁਰੂ ਕਰ ਦਿੱਤੀ ਹੈ ਤਾਂ ਜੋ ਹਮਲਾਵਰਾਂ ਦੀ ਪਛਾਣ ਕਰਕੇ ਉਨ੍ਹਾਂ ਖ਼ਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾ ਸਕੇ।