ਮੋਬਾਈਲ ਚੋਰੀ ਕਰਨ ਦੇ ਮਾਮਲੇ ’ਚ 3 ’ਤੇ ਕੇਸ, ਦੋ ਕਾਬੂ
ਮੋਬਾਈਲ ਫੋਨ ਚੋਰੀ ਕਰਨ ਦੇ ਮਾਮਲੇ ਵਿਚ ਤਿੰਨ ਖ਼ਿਲਾਫ਼ ਕੇਸ ਦਰਜ, ਦੋ ਜਣੇ ਗ੍ਰਿਫਤਾਰ
Publish Date: Sun, 26 Apr 2026 05:16 PM (IST)
Updated Date: Mon, 27 Apr 2026 04:08 AM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਬਠਿੰਡਾ : ਪੁਲਿਸ ਨੇ ਇੱਕ ਘਰ ਵਿੱਚੋਂ ਮੋਬਾਈਲ ਫੋਨ ਚੋਰੀ ਕਰਨ ਦੇ ਮਾਮਲੇ ਵਿਚ ਤਿੰਨ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਇਸ ਮਾਮਲੇ ਵਿਚ ਦੋ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ, ਜਦਕਿ ਬਾਕੀ ਇਕ ਵਿਅਕਤੀ ਦੀ ਗ੍ਰਿਫ਼ਤਾਰੀ ਹੋਣੀ ਅਜੇ ਬਾਕੀ ਹੈ। ਥਾਣਾ ਕੈਨਾਲ ਕਲੋਨੀ ਪੁਲਿਸ ਨੂੰ ਦਰਜ ਕਰਵਾਏ ਬਿਆਨਾਂ ਵਿਚ ਪ੍ਰਮੋਦ ਕੁਮਾਰ ਵਾਸੀ ਪਰਸਰਾਮ ਨਗਰ ਨੇ ਦੱਸਿਆ ਕਿ ਲੰਘੀ 23 ਅਪ੍ਰੈਲ ਨੂੰ ਤਿੰਨ ਵਿਅਕਤੀਆਂ ਨੇ ਉਸ ਦੇ ਘਰ ਵਿਚ ਦਾਖਲ ਹੋ ਕੇ ਉਸਦਾ ਮੋਬਾਈਲ ਚੋਰੀ ਕਰ ਲਿਆ ਸੀ। ਉਸ ਨੂੰ ਸ਼ੱਕ ਹੈ ਚੋਰੀ ਦੀ ਇਸ ਵਾਰਦਾਤ ਨੂੰ ਆਰੀਅਨ, ਵਿਕਾਸ ਕੁਮਾਰ ਅਤੇ ਲੱਕੀ ਵਾਸੀਆਨ ਪਰਸਰਾਮ ਨਗਰ ਨੇ ਅੰਜਾਮ ਦਿੱਤਾ ਹੈ। ਸਹਾਇਕ ਥਾਣੇਦਾਰ ਇਕਬਾਲ ਸਿੰਘ ਨੇ ਦੱਸਿਆ ਕਿ ਸ਼ਿਕਾਇਤ ਦੇ ਅਧਾਰ ’ਤੇ ਕਥਿਤ ਦੋਸ਼ੀਆਂ ਖ਼ਿਲਾਫ਼ ਮਾਮਲਾ ਦਰਜ ਕਰ ਆਰੀਅਨ ਅਤੇ ਵਿਕਾਸ ਕੁਮਾਰ ਨੂੰ ਗ੍ਰਿਫਤਾਰ ਕੀਤਾ ਗਿਆ ਹੈ, ਜਦਕਿ ਲੱਕੀ ਦੀ ਭਾਲ ਜਾਰੀ ਹੈ।